ਜਲੰਧਰ- ਇਕ ਵਧੀਆ ਅਤੇ ਪੁਰਾਣੇ ਮੈਸੇਜਿੰਗ ਪਲੈਟਫਾਰਮ ਵਜੋਂ ਯਾਹੂ ਮੈਸੇਂਜਰ ਦੀ ਵਰਤੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ, ਪਰ ਹਾਲ ਹੀ 'ਚ ਕੰਪਨੀ ਵੱਲੋਂ ਇਸ ਮੈਸੇਂਜਰ ਨੂੰ ਬੰਦ ਕਰਨ ਦੀ ਜਾਣਕਾਰੀ ਮਿਲੀ ਹੈ। ਟ੍ਰਬਲਡ ਇੰਟਰਨੈੱਟ ਕੰਪਨੀ ਵੱਲੋਂ ਯਾਹੂ ਮੈਸੇਂਜਰ ਦੇ ਪੁਰਾਣੇ ਵਰਜਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਯਾਹੂ ਮੈਸੇਂਜਰ ਨੂੰ ਯਾਹੂ ਪੇਜਰ ਵਜੋਂ 1998 'ਚ ਲਾਂਚ ਕੀਤਾ ਗਿਆ ਸੀ। ਯਾਹੂ ਮੈਸੇਂਜਰ ਦਾ 18 ਸਾਲ ਪੁਰਾਣਾ ਵਿਰਾਸਤੀ ਵਰਜਨ 5 ਅਗਸਤ 2016 ਤੋਂ ਕੰਮ ਨਹੀਂ ਕਰੇਗਾ।
ਨਵਾਂ ਯਾਹੂ ਮੈਸੇਂਜਰ ਐਕਸਚੇਜਿੰਗ ਮੈਸੇਜ, ਇਮੋਜੀ ਜਾਂ ਜੀ.ਆਈ.ਐੱਫ. ਤਰੀਕੇ ਨੂੰ ਇਕੋ ਜਿਹਾ ਬਣਾਉਣ ਜਾ ਰਿਹਾ ਹੈ। ਯਾਹੂ ਯੂਜ਼ਰਜ਼ ਨੂੰ ਅਗਸਤ ਤੋਂ ਯਾਹੂ ਦੇ ਨਵੇਂ ਵਰਜਨ ਨੂੰ ਡਾਊਨਲੋਡ ਕਰਨ ਲਈ ਕਹਿ ਰਹੀ ਹੈ। ਯਾਹੂ ਮੈਸੇਂਜਰ ਦੀ ਪੁਰਾਣੀ ਸਰਵਿਸ ਦੀ ਵਰਤੋਂ ਕਰ ਰਹੇ ਯੂਜ਼ਰਜ਼ ਕੋਈ ਮੈਸੇਜ ਸੈਂਡ ਜਾਂ ਰਿਸੀਵ ਨਹੀਂ ਕਰ ਪਾਉਣਗੇ। ਇਸ ਦੀ ਨਵੀਂ ਡਿਜ਼ਾਇਨ ਕੀਤੀ ਗਈ ਮੈਸੇਜਿੰਗ ਸਰਵਿਸ 'ਚ ਇੰਸਟੈਂਟ ਫੋਟੋ ਸ਼ੇਅਰਿੰਗ, ਜੀ.ਆਈ.ਐੱਫ. ਸਪੋਰਟ ਅਤੇ ਇਕ ਅਨਸੈਂਡ ਮੈਸੇਜ ਆਪਸ਼ਨ ਵੀ ਸ਼ਾਮਿਲ ਹੋਣਗੇ। ਇਹ ਨਵਾਂ ਯਾਹੂ ਮੈਸੇਂਜਰ ਐਂਡ੍ਰਾਇਡ ਅਤੇ ਆਈ.ਓ.ਐੱਸ. ਦੇ ਨਾਲ-ਨਾਲ ਡੈਸਕਟਾਪ ਅਤੇ ਮੇਲ ਵਰਜਨ ਲਈ ਵੀ ਉਪਲੱਬਧ ਹੋਵੇਗਾ।
ਫਿਲਮ ਤੋਂ ਪਹਿਲਾਂ ਹੀ 'Sultan: The Game’ ਨਾਮ ਦੀ ਗੇਮ ਹੋਈ ਰੀਲੀਜ਼
NEXT STORY