ਜਲੰਧਰ—ਸਮਾਰਟਫੋਨ ਦਾ ਇਸਤੇਮਾਲ ਤਾਂ ਹਰ ਕੋਈ ਕਰਦਾ ਹੈ। ਪਰ ਸਮਾਰਟਫੋਨ ਦਾ ਇਸਤੇਮਾਲ ਸਮਾਰਟਨੈੱਸ ਤੋਂ ਕਾਫੀ ਘੱਟ ਲੋਕ ਪਾਂਦੇ ਹਨ। ਇਸ ਦੇ ਇਸਤੇਮਾਲ ਕੇਵਲ ਕਾਲਿੰਗ, ਗੈਮਜ਼, ਮੈਸੇਜਿੰਗ ਆਦਿ ਲਈ ਹੀ ਨਹੀਂ ਬਲਕਿ ਸਮਾਰਟਫੋਨ ਦੇ ਜ਼ਰੀਏ ਤੁਹਾਡੇ ਕੰਮ ਬਹੁਤ ਆਸਾਨ ਹੋ ਜਾਂਦੇ ਹਨ। ਇਨ੍ਹਾਂ ਸਾਰਿਆਂ ਲਈ ਯੁਜ਼ਰਸ ਨੂੰ ਕੇਵਲ OTG ਕੇਬਲ ਦੀ ਜ਼ਰੂਰਤ ਹੁੰਦੀ ਹੈ। ਨਾਲ ਇਹ ਵੀ ਜ਼ਰੂਰੀ ਹੈ ਕਿ ਤੁਹਾਡਾ ਫੋਨ OTG ਸਪੋਰਟ ਕਰਦਾ ਹੈ ਕੇ ਨਹੀਂ। ਇਹ ਇਕ ਇਸ ਤਰ੍ਹਾਂ ਦੀ ਕੇਬਲ ਹੁੰਦੀ ਹੈ, ਜਿਸ ਦੇ ਜ਼ਰੀਏ ਹੋਰ ਡਿਵਾਈਸਾਂ ਨੂੰ ਸਮਾਰਟਫੋਨ ਨਾਲ ਕੁਨੇਕਟ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ OTG ਕੇਬਲ ਨਹੀਂ ਹੈ ਤਾਂ ਤੁਸੀਂ ਇਸ ਨੂੰ ਲਗਭਗ 50 ਰੁਪਏ 'ਚ ਮਾਰਕੀਟ 'ਚ ਖਰੀਦ ਸਕਦੇ ਹੋ। ਤੁਹਾਨੂੰ ਦਸ ਦਇਏ ਕਿ ਕੇਬਲ ਦੀ ਜਗ੍ਹਾਂ ਯੂਜ਼ਰਸ OTG ਕੁਨੇਕਟਰ ਦਾ ਵੀ ਇਸਤੇਮਾਲ ਕਰ ਸਕਦੇ ਹਨ।
1.OTG ਦੇ ਜ਼ਰੀਏ ਤੁਸੀਂ ਸਮਾਰਟਫੋਨ ਨੂੰ Joystick ਨਾਲ ਕੁਨੇਕਟ ਕਰ ਸਕਦੇ ਹੋ ਅਤੇ ਵੀਡੀਓ ਗੈਮਜ਼ ਦਾ ਮਜਾ ਲੈ ਸਕਦੇ ਹੋ।
2.ਕਾਨਟੇਕਟ ਅਤੇ ਮੈਸੇਜ ਨੂੰ ਇਕ ਡਿਵਾਈਸ ਤੋਂ ਦੂਜੇ ਡਿਵਾਈਸ 'ਚ ਟ੍ਰਾਂਸਫਰ ਕਰਨ ਲਈ ਵੀ OTG ਕੇਬਲ ਕਾਫੀ ਮਦਦ ਕਰਦੀ ਹੈ। ਇਸ ਦੇ ਲਈ ਯੂਜ਼ਰਸ ਨੂੰ ਕਿਸੇ ਵੀ ਥਰਡ ਪਾਰਟੀ ਐਪ ਨੂੰ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਹੈ।
3.OTG ਕੇਬਲ ਜ਼ਰੀਏ ਯੂਜ਼ਰਸ ਡਿਜੀਟਲ ਕੈਮਰੇ ਅਤੇ ਸਮਾਰਟਫੋਨ ਨੂੰ ਕੁਨੇਕਟ ਕਰ ਸ਼ੇਅਰ ਕਰ ਸਕਦੇ ਹਨ।
4. ਸਮਾਰਟਫੋਨ ਨੂੰ ਮਿਊੁਜ਼ਿਕਲ ਕੀਬੋਰਡ ਨਾਲ ਵੀ ਕੁਨੇਕਟ ਕੀਤਾ ਜਾ ਸਕਦਾ ਹੈ।
5.Document ਪ੍ਰਿੰਟ ਕਰਨ ਲਈ ਤੁਸੀਂ ਪ੍ਰਿੰਟਰ ਨੂੰ OTG ਦੇ ਜ਼ਰੀਏ ਸਮਾਰਟਫੋਨ ਨਾਲ ਕੁਨੇਕਟ ਕਰ ਸਕਦੇ ਹੋ।
6. ਜੇਕਰ ਤੁਸੀਂ ਮੂਵੀ ਨੂੰ ਹਾਰਡ ਡਰਾਈਵ ਤੋਂ ਦੂਜੀ ਡਿਵਾਈਸ 'ਚ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਤੋਂ OTG ਨਾਲ ਹਾਰਡ ਡਰਾਈਵ ਨੂੰ ਕੁਨੇਕਟ ਕਰ ਇਹ ਕੰਮ ਸੰਭਵ ਹੋਵੇਗਾ।
7. ਇਕ ਸਮਾਰਟਫੋਨ ਨੂੰ ਦੂਜੇ ਸਮਾਰਟਫੋਨ ਜ਼ਰੀਏ ਚਾਰਜ ਕਰਨ ਲਈ ਵੀ OTG ਕਾਫੀ ਮਦਦ ਕਰਦੀ ਹੈ।
Mafe Mobile ਨੇ ਆਪਣਾ ਬਜਟ ਸ਼ੇਣੀ ਦਾ ਸਮਾਰਟਫੋਨ ਭਾਰਤ 'ਚ ਕੀਤਾ ਲਾਂਚ, ਜਾਣੋ ਸਪੈਸੀਫਿਕੇਸ਼ਨ
NEXT STORY