ਜਲੰਧਰ-ਸਮਾਰਟਫੋਨ ਬਜ਼ਾਰ 'ਚ 4G VoLTE ਦੇ ਪ੍ਰਤੀ ਯੂਜ਼ਰਸ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਕਈ ਕੰਪਨੀਆਂ ਦੁਆਰਾ 4G VoLTE ਇਨੇਬਲ ਸਮਾਰਟਫੋਨ ਲਾਂਚ ਕੀਤੇ ਜਾ ਰਿਹਾ ਹਨ। ਅਜਿਹੇ 'ਚ ਘਰੇਲੂ ਮੋਬਾਇਲ ਫੋਨ ਨਿਰਮਾਤਾ ਕੰਪਨੀ Mafe Mobile ਨੇ ਦੇਸ਼ 'ਚ 4G ਇਨੇਬਲ ਸਮਾਰਟਫੋਨ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੀ ‘Shine series’ ਦੇ ਅੰਤਰਗਤ Mafe M820 ਨਾਮ ਨਾਲ ਸਮਾਰਟਫੋਨ ਲਾਂਚ ਕੀਤਾ ਹੈ। ਜਿਸ ਦੀ ਕੀਮਤ 6,499 ਰੁਪਏ ਹੈ। ਇਹ ਸਮਾਰਟਫੋਨ 4G VoLTE ਇਨੇਬਲ ਹੋਣ ਦੇ ਨਾਲ ਹੀ 21 ਰੀਜਨਲ ਭਾਸ਼ਾਵਾਂ ਨੂੰ ਸਪੋਟ ਕਰਨ 'ਚ ਸਮੱਰਥ ਹੈ।
Mafe M820 ਦੇ ਸਪੈਸੀਫਿਕੇਸ਼ਨ ਅਤੇ ਫੀਚਰਸ-
ਇਸ ਸਮਾਰਟਫੋਨ 'ਚ 5 ਇੰਚ ਦਾ ਐੱਚ.ਡੀ ਆਈ.ਪੀ. ਐੱਸ. ਡਿਸਪਲੇ ਦਿੱਤਾ ਗਿਆ ਹੈ। ਜਿਸ ਦਾ ਸਕਰੀਨ ਰੈਜ਼ੋਲੂਸ਼ਨ 720*1280 ਪਿਕਸਲ ਹੈ। ਇਹ ਸਮਾਰਟਫੋਨ 13 ਗੀਗਾਹਰਟਜ਼ ਕਵਾਡਕੋਰ ਮੀਡੀਆਟੇਕ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 2GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸਦੇ ਇਲਾਵਾ ਐਕਸਪੈਂਡਬੇਲ ਸਟੋਰੇਜ਼ ਦੇ ਲਈ ਮਾਈਕ੍ਰੋਐੱਸਡੀ ਕਾਰਡ ਸਲਾਟ ਵੀ ਉਪਲੱਬਧ ਹੈ ਜਿੱਥੇ 32GBਤੱਕ ਐਕਸਪੈਂਡਬੇਲ ਡਾਟਾ ਸਟੋਰ ਕਰ ਸਕਦੇ ਹੈ।
Mafe M820 ਐਂਡਰਾਈਡ ਨਾਗਟ ਆਪਰੇਟਿੰਗ 'ਤੇ ਅਧਾਰਿਤ Mafe M820 'ਚ ਫੋਟੋਗ੍ਰਾਫੀ ਦੇ ਲਈ ਐੱਲ.ਈ.ਡੀ ਫਲੈਸ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ ਫਲੈਸ਼ ਫੀਚਰ ਦੇ ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜ਼ੂਦ ਹੈ। ਕੁਨੈਕਟਵਿਟੀ ਦੇ ਲਈ ਇਸ ਸਮਾਰਟਫੋਨ 'ਚ 4 ਜੀ. VoLTE ਦੇ ਇਲਾਵਾ ਬਲੂਟੁਥ, ਵਾਈ-ਫਾਈ, ਹਾਟਸਪਾਟ, ਜੀ.ਪੀ.ਐੱਸ. ਅਤੇ ਜੀ.ਪੀ ਆਰ.ਐੱਸ. ਦਿੱਤੇ ਗਏ ਹੈ। ਪਾਵਰ ਬੈਕਅਪ ਦੇ ਲਈ 2500mAh ਦੀ ਬੈਟਰੀ ਉਪਲੱਬਧ ਹੈ। Mafe M820 ਸਮਾਰਟਫੋਨ ਦਾ ਅਕਾਰ 146.3x73.2x8.5mm ਅਤੇ ਵਜ਼ਨ 300 ਗ੍ਰਾਮ ਹੈ। ਇਹ ਸਮਾਰਟਫੋਨ ਬਲੈਕ ਅਤੇ ਗੋਲਡ ਕਲਰ ਆਪਸ਼ਨਜ਼ 'ਚਟ ਉਪਲੱਬਧ ਹੋਵੇਗਾ। ਇਸਦੀ ਖਾਸੀਅਤ ਹੈ ਕਿ ਇਹ ਸਮਾਰਟਫੋਨ 21 ਰੀਜਨਲ ਭਾਸ਼ਾਵਾ ਨੂੰ ਸਪੋਟ ਕਰਨ 'ਚ ਸਮੱਰਥ ਹੈ। ਫੋਨ 'ਚ Proximity ਸੇਂਸਰ ਵੀ ਉਪਲੱਬਧ ਹੈ।
ਹੁਵਾਵੇ ਨੇ ਦੇਸ਼ 'ਚ 17 ਨਵੇਂ ਸਰਵਿਸ ਸੈਂਟਰ ਖੋਲ੍ਹੇ
NEXT STORY