ਜਲੰਧਰ-ਮਾਈਕ੍ਰੋਮੈਕਸ ਦੇ ਸਭ ਬ੍ਰਾਂਡ ਯੂ. ਨੇ ਆਪਣੇ ਨਵੇਂ ਸਮਰਾਟਫੋਨ Yu Yureka Black ਨੂੰ ਹਾਲ ਹੀ ਭਾਰਤ 'ਚ ਲਾਂਚ ਕੀਤਾ ਹੈ। Yu Yureka Black ਸਮਾਰਟਫੋਨ ਨੂੰ ਕੰਪਨੀ ਨੇ 8,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ ਇਨ੍ਹਾਂ ਹੀ ਨਹੀਂ ਕੰਪਨੀ ਦੇ ਅਨੁਸਾਰ ਉਨ੍ਹਾਂ ਨੇ Yu Yureka Black ਦੇ 80 ਯੂਨਿਟਸ ਨੂੰ ਪ੍ਰਤੀ ਮਿੰਟ ਦੇ ਹਿਸਾਬ ਨਾਲ ਸੇਲ ਕੀਤਾ। ਇਕ ਵਾਰ ਫਿਰ ਕੰਪਨੀ ਨੇ ਇਸ ਸਮਾਰਟਫੋਨ ਨੂੰ ਫਲਿੱਪਕਾਰਟ 'ਤੇ ਸੇਲ ਦੇ ਲਈ 19 ਜੂਨ ਨੂੰ 12 ਵਜੇ ਉਪਲੱਬਧ ਕਰਵਾਉਣ ਵਾਲੇ ਹੈ 19 ਜੂਨ ਨੂੰ ਹੋਣ ਵਾਲੀ ਸੇਲ 'ਚ ਇਸ ਫੋਨ ਨੂੰ ਮੈਟ ਬਲੈਕ ਅਤੇ ਕ੍ਰੋਮ ਬਲੈਕ ਆਪਸ਼ਨ 'ਚ ਸੇਲ ਕੇ ਲਈ ਪੇਸ਼ ਕੀਤਾ ਜਾਵੇਗਾ। Yu Yureka Black ਦੇ ਡਿਜ਼ਾਇੰਨ ਦੀ ਗੱਲ ਕਰੀਏ ਤਾਂ ਇਹ ਮੇਂਟਲ ਯੂਨੀਬਾਡੀ ਨਾਲ ਨਿਰਮਿਤ ਹੈ ਸਮਾਰਟਫੋਨ ਦੇ ਫ੍ਰੰਟ ਪੈਨਲ 'ਚ ਫਿਜੀਕਲ ਹੋਨ ਬਟਨ ਦਿੱਤਾ ਗਿਆ ਹੈ ਜਿਸ ਨੂੰ ਡਬਲ ਕਲਿੱਕ ਕਰ ਕੇ ਫਿੰਗਰਪ੍ਰਿੰਟ ਸੈਂਸਰ ਐਕਟਿਵ ਕੀਤਾ ਜਾ ਸਕਦਾ ਹੈ।
ਸਪੈਸੀਫਿਕੇਸ਼ਨ-
Yu Yureka Black ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 2.5 ਡੀ ਕਵਰਡ ਦੇ ਨਾਲ 5 ਇੰਚ ਦੇ ਫੁਲ ਐੱਚ.ਡੀ. ਡਿਸਪਲੇ ਦਿੱਤਾ ਗਿਆ ਹੈ। ਜਿਸਦਾ ਸਕਰੀਨ ਰੈਜ਼ੋਲੂਸ਼ਨ 1080*1920 ਪਿਕਸਲ ਹੈ। ਇਸਦੇ ਨਾਲ ਹੀ ਸੁਰੱਖਿਆ ਦੇ ਲਿਹਾਜ਼ ਤੋਂ ਕਾਰਨਿੰਗ ਗੋਰਿਲਾ ਗਲਾਸ 3 ਦਿੱਤਾ ਗਿਆ ਹੈ। ਇਹ ਸਮਾਰਟਫੋਨ ਕਵਾਲਕਾਮ ਦੇ ਸਨੈਪਡ੍ਰੈਗਨ 430 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਡਿਵਾਇਸ 'ਚ 4GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ ਨਾਲ ਹੀ ਇਸ 'ਚ ਮਾਈਕ੍ਰੋਐੱਸਡੀ ਕਾਰਡ ਦੇ ਮਾਧਿਅਮ ਨਾਲ 64GB ਤੱਕ ਦੀ ਸਟੋਰੇਜ਼ ਨੂੰ ਵਧਾਇਆ ਜਾ ਸਕਦਾ ਹੈ।
ਫੋਟੋਗਰਾਫੀ ਦੇ ਆਧਾਰ 'ਤੇ Yu Yureka Black 'ਚ Sony IMX 258 senband ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਉਪਲੱਬਧ ਹੈ। ਦੋਨੋ ਹੀ ਕੈਮਰਾ ਕਾਲਿੰਗ ਅਤੇ ਸੈਲਫੀ ਦੇ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਉਪਲੱਬਧ ਹੈ। ਦੋਨੋ ਹੀ ਕੈਮਰਿਆ 'ਚ ਫਲੈਸ਼ ਦੀ ਸੁਵਿਧਾ ਦਿੱਤੀ ਗਈ ਹੈ। Yu Yureka Black ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਆਧਾਰਿਤ ਹੈ। ਪਾਵਰ ਬੈਕਅਪ ਦੇ ਲਈ ਇਸ ਸਮਾਰਟਫੋਨ 'ਚ 3.000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟਵਿਟੀ ਦੇ ਲਈ Yu Yureka Black 4 ਜੀ ਅਤੇ VoLTE, ਬਲੂਟੁਥ , ਵਾਈ-ਫਾਈ ਅਤੇ ਮਾਈਕ੍ਰੋ ਯੂ.ਐੱਸ.ਬੀ. ਨੂੰ ਸਪੋਟ ਕਰੇਗਾ। ਇਸ ਦੇ ਇਲਾਵਾ ਇਸ 'ਚ ਜੀ.ਪੀ.ਐੱਸ. ਸੈਂਸਰ, ਐਕਸਲਰੋਮੀਟਰ, ਐਂਬੀਇੰਟ ਲਾਈਟ ਸੈਂਸਰ ਅਤੇ ਪ੍ਰੋਕਿਸੀਮਿਟੀ ਸੈਂਸਰ ਵੀ ਲੱਗਾ ਹੈ।
4,600mAh ਦੀ ਦਮਦਾਰ ਬੈਟਰੀ ਨਾਲ ਭਾਰਤ 'ਚ ਲਾਂਚ ਹੋਇਆ A3 10 Tablet
NEXT STORY