ਗੈਜੇਟ ਡੈਸਕ– ਫਰਾਂਸ ਦੀ ਕੰਪਨੀ Zoook ਨੇ ਭਾਰਤੀ ਬਾਜ਼ਾਰ ’ਚ ਆਪਣਾ ਟਰੂ ਵਾਇਰਲੈੱਸ ਇਨ-ਈਅਰ ਹੈੱਡਫੋਨ Rocker Twins ਲਾਂਚ ਕੀਤਾ ਹੈ। ਜ਼ੂਕ ਦੇ ਇਸ ਈਅਰਪੌਡ ’ਚ ਬਿਹਤਰ ਕੁਨੈਕਟੀਵਿਟੀ ਲਈ ਬਲੂਟੂਥ v5.0 ਦਿੱਤਾ ਗਿਆ ਹੈ। Rocker Twins ਦਾ ਇਸਤੇਮਾਲ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਡਿਵਾਈਸਿਜ਼ ਨਾਲ ਕੀਤਾ ਜਾ ਸਕਦਾ ਹੈ। ਇਸ ਦੀ ਰੇਂਜ 10 ਮੀਟਰ ਦੀ ਹੈ। Rocker Twins ਦੇ ਨਾਲ ਗੂਗਲ ਅਸਿਸਟੈਂਟ ਅਤੇ ਐਪਲ ਸਿਰੀ ਦੀ ਵੀ ਸੁਪੋਰਟ ਦਿੱਤੀ ਗਈਹੈ। ਕੰਪਨੀ ਨੇ ਇਸ ਦੇ ਨਾਲ ਐੱਚ.ਡੀ. ਅਤੇ ਬੈਲੇਂਸ ਆਡੀਓ ਦਾ ਦਾਅਵਾ ਕੀਤਾ ਹੈ। ਇਸ ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ 10 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ।
Rocker Twins ਦੇ ਨਾਲ ਮਿਲਣ ਵਾਲੇ ਚਾਰਜਿੰਗ ਕੇਸ ’ਚ 500mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 100 ਘੰਟਿਆਂ ਦੇ ਸਟੈਂਡਬਾਈ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਪਾਵਰ ਸੇਵਿੰਗ ਮੋਡ ਵੀ ਹੈ ਜੋ ਈਅਰਪੌਡ ਦੇ ਬੰਦ ਹੋਣ ਦੌਰਾਨ ਕੰਮ ਕਰਦਾ ਹੈ। Rocker Twins ਨੂੰ ਗੋਲਡਨ ਅਤੇ ਸਿਲਵਰ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ’ਚ ਆਟੋਮੈਟਿਕ ਪੇਅਰਿੰਗ ਵੀ ਹੈ। ਵਾਟਰ ਅਤੇ ਡਸਟ ਪਰੂਫ ਲਈ ਇਸ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਈਅਰਪੌਡ ਨੂੰ ਖ਼ਾਸ ਤੌਰ ’ਤੇ ਵਰਕ ਫਰਾਮ ਹੋਮ ਲਈ ਡਿਜ਼ਾਇਨ ਕੀਤਾ ਗਿਆ ਹੈ।
Zoook Rocker ਦੀ ਕੀਮਤ 3,499 ਰੁਪਏ ਹੈ ਪਰ ਲਾਂਚਿੰਗ ਆਫਰ ਤਹਿਤ ਇਸ ਨੂੰ ਸਿਰਫ 1,699 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਵਿਕਰੀ ਐਮਾਜ਼ੋਨ ਇੰਡੀਆ ਅਤੇ ਤਮਾਮ ਆਫਲਾਈਨ ਪਲੇਟਫਾਰਮਾਂ ’ਤੇ ਸ਼ੁਰੂ ਹੋ ਗਈ ਹੈ।
BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ
NEXT STORY