ਚੰਡੀਗੜ੍ਹ — ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੀ ਪੇਸ਼ਕਸ਼ ਕਰਨ ਵਾਲਾ ਹਰਿਆਣਾ ਇਕਲੌਤਾ ਸੂਬਾ ਹੈ। ਇਸ ਲਈ ਹੁਣ ਤੱਕ ਵੱਖ-ਵੱਖ ਬੈਂਕਾਂ ਵਿਚ 3,66,687 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿਚੋਂ ਬੈਂਕਾਂ ਨੇ 57,106 ਨੂੰ ਮਨਜ਼ੂਰੀ ਦੇ ਕੇ ਕਾਰਡ ਜਾਰੀ ਕਰ ਦਿੱਤੇ ਹਨ। ਜਦੋਂ ਕਿ ਸਰਕਾਰ ਨੇ 8 ਲੱਖ ਕਾਰਡ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਬਣਾਉਣ ਲਈ ਵੱਖ-ਵੱਖ ਬੈਂਕਾਂ ਨੇ ਸੂਬੇ ਵਿਚ 200 ਤੋਂ ਵੱਧ ਕੈਂਪ ਸਥਾਪਤ ਕੀਤੇ ਹਨ। ਪਸ਼ੂ ਪਾਲਣ ਕਰੈਡਿਟ ਕਾਰਡ ਦੀਆਂ ਸ਼ਰਤਾਂ ਮੋਦੀ ਸਰਕਾਰ ਦੀ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਸਕੀਮ ਦੀ ਤਰ੍ਹਾਂ ਹੀ ਹਨ। ਇਸ ਦੇ ਤਹਿਤ 1.60 ਲੱਖ ਰੁਪਏ ਲੈਣ ਲਈ ਕੋਈ ਗਰੰਟੀ ਨਹੀਂ ਦੇਣੀ ਹੋਵੇਗੀ। ਹਰਿਆਣੇ ਦੀ ਮਨੋਹਰ ਸਰਕਾਰ ਦੀ ਇਸ ਯੋਜਨਾ ਤਹਿਤ ਪਸ਼ੂ ਪਾਲਣ ਕਰੈਡਿਟ ਕਾਰਡ ਪਸ਼ੂਆਂ ਦੀ ਗਿਣਤੀ ਦੇ ਅਨੁਸਾਰ ਜਾਰੀ ਕੀਤੇ ਜਾਣਗੇ।
ਕਿਹੜੇ ਪਸ਼ੂ ਲਈ ਕਿੰਨਾ ਪੈਸਾ ਮਿਲੇਗਾ
- ਗਾਂ ਲਈ 40,783 ਰੁਪਏ ਦੇਣ ਦਾ ਪ੍ਰਬੰਧ ਹੈ।
- ਪ੍ਰਤੀ ਮੱਝ ਲਈ 60,249 ਰੁਪਏ ਉਪਲਬਧ ਹੋਣਗੇ
- ਭੇਡਾਂ ਅਤੇ ਬੱਕਰੀਆਂ ਲਈ 4063 ਰੁਪਏ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ
- ਸੂਰ ਲਈ 16,337 ਰੁਪਏ ਮਿਲਣਗੇ
- ਅੰਡਾ ਦੇਣ ਵਾਲੀ ਮੁਰਗੀ ਲਈ 720 ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਇਨ੍ਹਾਂ ਕੰਪਨੀਆਂ ਨੂੰ ਬੰਦ ਕਰ ਰਹੀ ਸਰਕਾਰ, ਅਨੁਰਾਗ ਠਾਕੁਰ ਨੇ ਲੋਕ ਸਭਾ 'ਚ ਦਿੱਤੀ ਜਾਣਕਾਰੀ
ਕਾਰਡ ਲਈ ਯੋਗਤਾ
- ਬਿਨੈਕਾਰ ਲਾਜ਼ਮੀ ਤੌਰ 'ਤੇ ਹਰਿਆਣਾ ਸੂਬੇ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ
- ਬਿਨੈਕਾਰ ਦਾ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈ ਡੀ ਕਾਰਡ.
- ਮੋਬਾਈਲ ਨੰਬਰ
- ਪਾਸਪੋਰਟ ਅਕਾਰ ਦੀ ਫੋਟੋ
ਅਰਜ਼ੀ ਕਿਵੇਂ ਦੇਣੀ ਹੈ
- ਹਰਿਆਣਾ ਸੂਬੇ ਦੇ ਚਾਹਵਾਨ ਲਾਭਪਾਤਰੀ ਜੋ ਇਸ ਯੋਜਨਾ ਦੇ ਤਹਿਤ ਪਸ਼ੂ ਕ੍ਰੈਡਿਟ ਕਾਰਡ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੇ ਨਜ਼ਦੀਕੀ ਬੈਂਕ ਵਿਚ ਜਾ ਕੇ ਅਰਜ਼ੀ ਦੇਣੀ ਪਏਗੀ।
- ਅਰਜ਼ੀ ਦੇਣ ਤੋਂ ਪਹਿਲਾਂ ਸਾਰੇ ਜ਼ਰੂਰੀ ਦਸਤਾਵੇਜ਼ ਵੀ ਬੈਂਕ ਨਾਲ ਲੈ ਕੇ ਜਾਣੇ ਹੋਣਗੇ
- ਬਿਨੈ-ਪੱਤਰ ਭਰਨਾ ਹੋਵੇਗਾ
- ਤੁਹਾਨੂੰ ਬਿਨੈ-ਪੱਤਰ ਭਰਨ ਤੋਂ ਬਾਅਦ ਕੇ.ਵਾਈ.ਸੀ. ਕਰਵਾਉਣੀ ਪਏਗੀ।
- ਕੇ.ਵਾਈ.ਸੀ. ਲਈ ਕਿਸਾਨਾਂ ਨੂੰ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈ.ਡੀ. ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਦੇਣੀ ਹੋਵੇਗੀ।
- ਪਸ਼ੂ ਪਾਲਣ ਕਰੈਡਿਟ ਕਾਰਡ ਪ੍ਰਾਪਤ ਕਰਨ ਲਈ, ਬੈਂਕ ਤੋਂ ਕੇ.ਵਾਈ.ਸੀ. ਪ੍ਰਾਪਤ ਕਰਨ ਅਤੇ ਬਿਨੈ-ਪੱਤਰ ਫਾਰਮ ਦੀ ਤਸਦੀਕ ਕਰਨ ਤੋਂ ਬਾਅਦ 1 ਮਹੀਨੇ ਦੇ ਅੰਦਰ ਪਸ਼ੂ ਕ੍ਰੈਡਿਟ ਕਾਰਡ ਮਿਲ ਜਾਵੇਗਾ।
ਇਹ ਵੀ ਪੜ੍ਹੋ: ਸੋਨੇ 'ਚ ਨਿਵੇਸ਼ ਕਰਨ ਵਾਲਿਆਂ ਲਈ ਖੁਸ਼ਖਬਰੀ, ਲਗਾਤਾਰ ਦੋ ਦਿਨ ਆਈ ਤੇਜ਼ੀ!
ਕਿੰਨਾ ਹੋਵੇਗਾ ਵਿਆਜ
ਕਰਜ਼ੇ ਆਮ ਤੌਰ 'ਤੇ 7 ਪ੍ਰਤੀਸ਼ਤ ਦੀ ਵਿਆਜ ਦਰ 'ਤੇ ਬੈਂਕਾਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ। ਪਰੰਤੂ ਕਿਸਾਨੀ ਕਰੈਡਿਟ ਕਾਰਡ ਤਹਿਤ ਪਸ਼ੂ ਮਾਲਕਾਂ ਨੂੰ ਸਿਰਫ 4 ਪ੍ਰਤੀਸ਼ਤ ਵਿਆਜ ਦੇਣਾ ਪਵੇਗਾ। ਕੇਂਦਰ ਸਰਕਾਰ ਤੋਂ 3 ਪ੍ਰਤੀਸ਼ਤ ਛੋਟ ਦੀ ਵਿਵਸਥਾ ਹੈ। ਕਰਜ਼ੇ ਦੀ ਰਕਮ ਵੱਧ ਤੋਂ ਵੱਧ 3 ਲੱਖ ਰੁਪਏ ਤੱਕ ਹੋਵੇਗੀ।
ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਜੇ ਪੀ ਦਲਾਲ ਨੇ ਬੈਂਕਰਾਂ ਨੂੰ ਪਸ਼ੂ ਪਾਲਣ ਕਰੈਡਿਟ ਕਾਰਡ ਨੂੰ ਪਹਿਲ ਦੇਣ ਅਤੇ ਵੱਧ ਤੋਂ ਵੱਧ ਬਿਨੈਕਾਰਾਂ ਨੂੰ ਲਾਭ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਹੈ। ਸਾਡੀ ਕੋਸ਼ਿਸ਼ ਹੈ ਕਿ ਕਿਸਾਨ ਪਸ਼ੂ ਪਾਲਣ ਤੋਂ ਵੀ ਆਪਣੀ ਆਮਦਨ ਵਧਾ ਸਕਣ।
ਇਹ ਵੀ ਪੜ੍ਹੋ: ਹੁਣ RBI ਸਹਿਕਾਰੀ ਬੈਂਕਾਂ 'ਤੇ ਵੀ ਰੱਖੇਗਾ ਨਜ਼ਰ, ਜਾਣੋ ਖਾਤਾਧਾਰਕਾਂ 'ਤੇ ਕੀ ਪਵੇਗਾ ਅਸਰ
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 15 ਪੈਸੇ ਦੇ ਵਾਧੇ ਨਾਲ 73.33 ਪ੍ਰਤੀ ਡਾਲਰ 'ਤੇ
NEXT STORY