ਮੁੰਬਈ : ਮੰਨਿਆਂ ਜਾਂਦਾ ਹੈ ਕਿ ਜੇਕਰ ਸਵੇਰ ਦੀ ਸ਼ੁਰੂਆਤ ਵਧੀਆ ਹੋਵੇ ਤਾਂ ਸਾਰਾ ਦਿਨ ਵਧੀਆ ਨਿਕਲਦਾ ਹੈ ਪਰ ਜੇਕਰ ਤੁਹਾਡੀ ਸਵੇਰ ਤਣਾਅ ਭਰੀ ਹੋਵੇਗੀ ਤਾਂ ਪੂਰਾ ਦਿਨ ਵੀ ਖਰਾਬ ਜਾਂਦਾ ਹੈ। ਕਈ ਵਾਰ ਜਦੋਂ ਤੁਸੀਂ ਦੇਰ ਨਾਲ ਸੋ ਕੇ ਉੱਠਦੇ ਹੋ ਤਾਂ ਤੁਹਾਡੇ ਕੋਲ ਖੁਦ ਲਈ ਵੀ ਸਮਾਂ ਨਹੀਂ ਹੁੰਦਾ, ਜਿਸ ਕਾਰਨ ਤੁਸੀਂ ਪੂਰਾ ਦਿਨ ਤਣਾਅ ਅਤੇ ਆਲਸ 'ਚ ਮਹਿਸੂਸ ਕਰਦੇ ਹੋ। ਇਸ ਲਈ ਸਵੇਰੇ ਛੇਤੀ ਉੱਠ ਕੇ ਕੁਝ ਅਜਿਹਾ ਕਰੋ, ਜਿਸ ਨਾਲ ਤੁਹਾਡਾ ਸਾਰਾ ਦਿਨ ਤਣਾਅ ਮੁਕਤ ਹੋ ਸਕੇ। ਸਵੇਰੇ ਤਣਾਅ ਮੁਕਤ ਹੋਣ ਲਈ ਤੁਹਾਡੇ ਕੋਲ ਸਿਰਫ 15 ਮਿੰਟ ਹੋਣੇ ਚਾਹੀਦੇ ਹਨ।
► ਪਸੰਦੀਦਾ ਗੀਤ
ਸਵੇਰੇ-ਸਵੇਰ ਆਪਣੇ ਮਨਪਸੰਦ ਗੀਤਾਂ 'ਤੇ ਨੱਚਣਾ ਤੁਹਾਡੇ ਤਣਾਅ ਨੂੰ ਦੂਰ ਕਰਦਾ ਹੈ। ਇਸ ਨਾਲ ਤੁਹਾਡੀ ਕਸਰਤ ਵੀ ਹੋ ਜਾਵੇਗੀ ਅਤੇ ਮਨੋਰੰਜਨ ਵੀ। ਇਸ ਨਾਲ ਤੁਸੀਂ ਕਾਫੀ ਚੰਗਾ ਮਹਿਸੂਸ ਕਰੋਗੇ।
► ਤਣਾਅ ਪੈਦਾ ਕਰਨ ਵਾਲੀਆਂ ਚੀਜਾਂ ਬਾਰੇ ਲਿਖੋ
ਜਿਨ੍ਹਾਂ ਚੀਜਾਂ ਨਾਲ ਤੁਸੀਂ ਤਣਾਅ ਮਹਿਸੂਸ ਕਰਦੇ ਹੋ, ਉਸ ਬਾਰੇ ਇਕ ਪੇਪਰ 'ਤੇ ਲਿਖ ਲਓ। ਇਸ ਤੋਂ ਬਾਅਦ ਇਸ ਤਣਾਅ ਨੂੰ ਦੂਰ ਕਰਨ ਲਈ ਤਰੀਕੇ ਸੋਚੋ। ਯਕੀਨ ਕਰੋ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਤਣਾਅ ਮੁਕਤ ਮਹਿਸੂਸ ਕਰੋਗੇ।
► ਯੋਗਾ ਕਰਨਾ
ਤਣਾਅ ਦੂਰ ਕਰਨ ਲਈ ਯੋਗਾ ਸਭ ਤੋਂ ਬਿਹਤਰੀਨ ਤਰੀਕਾ ਹੈ। ਸਵੇਰੇ ਯੋਗਾ ਕਰਨ ਨਾਲ ਤੁਸੀਂ ਨਾ ਕੇਵਲ ਫਿੱਟ ਰਹੋਗੋ, ਸਗੋਂ ਮੋਟਾਪਾ ਵੀ ਘੱਟ ਹੋਵੇਗਾ। ਇਸ ਨੂੰ ਕਰਨ ਨਾਲ ਤੁਹਾਡੇ ਸਰੀਰ 'ਚ ਪੂਰੇ ਦਿਨ ਊਰਜਾ ਬਣੀ ਰਹੇਗੀ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
► ਬਾਗਬਾਨੀ ਕਰਨਾ
ਬਾਗਬਾਨੀ ਕਰਨਾ ਅਤੇ ਰੁੱਖ ਲਗਾਉਣ 'ਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਤੁਹਾਨੂੰ ਕੁਦਰਤ ਕੋਲ ਲੈ ਜਾਂਦੀ ਹੈ। ਰੋਜ਼ਾਨਾ ਅਸੀਂ ਤਣਾਅ ਇਸ ਲਈ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਕੁਦਰਤ ਨਾਲ ਘੱਟ ਸਮਾਂ ਗੁਜ਼ਾਰਦੇ ਹਾਂ। ਜਦੋਂ ਅਸੀਂ ਸਵੇਰੇ ਛੇਤੀ ਉੱਠ ਕੇ ਪੌਦਿਆਂ ਨੂੰ ਪਾਣੀ ਦਿੰਦੇ ਹਾਂ ਅਤੇ ਇਨ੍ਹਾਂ ਦੀ ਦੇਖਭਾਲ ਕਰਦੇ ਹਾਂ ਤਾਂ ਸਾਡਾ ਦਿਮਾਗ ਤਰੋਤਾਜ਼ਾ ਹੋ ਜਾਂਦਾ ਹੈ।
► ਲਾਫਟਰ (ਹੱਸਣਾ) ਯੋਗਾ
ਕੇਵਲ ਲਾਫਟਰ ਯੋਗਾ ਹੀ ਇਕ ਅਜਿਹੀ ਕਸਰਤ ਹੈ, ਜੋ ਸਰੀਰਿਕ, ਮਾਨਸਿਕ ਅਤੇ ਭਾਵਨਾਤਮਕ ਤਣਾਅ ਨੂੰ ਪੂਰੀ ਤਰ੍ਹਾਂ ਦੂਰ ਕਰਨ 'ਟ ਸਹਾਇਕ ਹੁੰਦਾ ਹੈ।
► ਜਾਗਿੰਗ
ਸਵੇਰ ਦੀ ਜਾਗਿੰਗ (ਦੌੜ) ਤੁਹਾਨੂੰ ਸਾਰਾ ਦਿਨ ਫੁਰਤੀਲਾ ਅਤੇ ਤਣਾਅ ਮੁਕਤ ਰੱਖਦਾ ਹੈ। ਇਸ ਨਾਲ ਭੁੱਖ ਲਗਦੀ ਵੀ ਸਮੇਂ ਸਿਰ ਭੁੱਖ ਵੀ ਲਗਦੀ ਹੈ। ਵਾਧੂ ਚਰਬੀ ਘੱਟਦੀ ਹੈ ਅਤੇ ਨੀਂਦ ਵੀ ਵਧੀਆ ਆਉਂਦੀ ਹੈ।
ਸੌ ਦੁੱਧ 'ਤੇ ਇਕ ਘਿਓ, ਸੌ ਚਾਚਾ 'ਤੇ ਇਕ ਪਿਓ
NEXT STORY