ਜਲੰਧਰ (ਬਿਊਰੋ) - ਅੱਜ ਦੇ ਸਮੇਂ ਵਿੱਚ ਸਾਰੇ ਲੋਕ ਚਿੰਤਾ ਅਤੇ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸਾਰਾ ਦਿਨ ਘਰ ਅਤੇ ਦਫ਼ਤਰ ਦੇ ਕੰਮਾਂ ਵਿਚ ਫਸੇ ਰਹਿਣ ਦੇ ਕਾਰਨ ਲੋਕਾਂ ਵਿਚ ਤਣਾਅ ਅਤੇ ਚਿੰਤਾ ਦੀ ਸਮੱਸਿਆ ਲਗਾਤਾਰਾ ਵਧਦੀ ਜਾ ਰਹੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਤਣਾਅ ਅਤੇ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂਕਿ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਸਕੇ। ਚਿੰਤਾ ਅਤੇ ਤਣਾਅ ਨੂੰ ਦੂਰ ਕਰਨ ਲਈ ਦਵਾਈਆਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਹ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਵਿਗਾੜ ਦਿੰਦੀ ਹੈ। ਚਿੰਤਾ ਅਤੇ ਤਣਾਅ ਤੋਂ ਦੂਰ ਰਹਿਣ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਹੈ, ਦੇ ਬਾਰੇ ਅੱਜ ਦੱਸਾਂਗੇ...
ਗ੍ਰੀਨ-ਟੀ ਦਾ ਸੇਵਨ
ਬਹੁਤ ਸਾਰੇ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਇਕ ਕੱਪ ਚਾਹ ਪੀਣ ਨਾਲ ਕਰਦੇ ਹਨ। ਇਸ ਨਾਲ ਸਰੀਰ 'ਚ ਤਾਜ਼ਗੀ ਆਉਂਦੀ ਹੈ ਅਤੇ ਥਕਾਵਟ ਦੂਰ ਹੁੰਦੀ ਹੈ। ਚਿੰਤਾ ਅਤੇ ਤਣਾਅ ਤੋਂ ਨਿਜ਼ਾਤ ਪਾਉਣ ਲਈ ਗ੍ਰੀਨ-ਟੀ ਦਾ ਸੇਵਨ ਕਰੋ। ਇਸ ਵਿੱਚ ਥੈਨਾਈਨ ਨਾਮਕ ਅਮੀਨੋ ਐਸਿਡ ਹੁੰਦਾ ਹੈ, ਜੋ ਮੂਡ ਵਿਕਾਰ ਨੂੰ ਦੂਰ ਕਰਦਾ ਹੈ। Theanine ਵਿੱਚ ਚਿੰਤਾ-ਵਿਰੋਧੀ ਅਤੇ ਮਨ ਨੂੰ ਸ਼ਾਂਤ ਕਰਨ ਵਾਲੇ ਪ੍ਰਭਾਵ ਹੁੰਦੇ ਹਨ, ਜੋ ਸੇਰੋਟੋਨਿਨ ਅਤੇ ਡੋਪਾਮਾਈਨ ਦੇ ਉਤਪਾਦਨ ਨੂੰ ਵਧਾ ਸਕਦੇ ਹਨ। ਇਸ ਲਈ ਦਿਨ ਵਿਚ 2-3 ਕੱਪ ਗ੍ਰੀਨ-ਟੀ ਜ਼ਰੂਰ ਪੀਓ।
ਓਮੇਗਾ-3 ਫੈਟੀ ਐਸਿਡ
ਅਧਿਐਨ ਅਨੁਸਾਰ ਓਮੇਗਾ-3 ਐਸਿਡ ਤਣਾਅ ਅਤੇ ਚਿੰਤਾ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਚਰਬੀ ਵਾਲੀਆਂ ਮੱਛੀਆਂ ਜਿਵੇਂ ਕਿ ਸਾਲਮਨ, ਮੈਕਰੇਲ, ਸਾਰਡਾਈਨ, ਟਰਾਊਟ ਅਤੇ ਹੈਰਿੰਗ ਵਿੱਚ ਓਮੇਗਾ-3 ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਓਮੇਗਾ-3 ਇੱਕ ਫੈਟੀ ਐਸਿਡ ਹੈ, ਜੋ ਮਾਨਸਿਕ ਸਿਹਤ ਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਕਾਰਗਾਰ ਹੁੰਦੀ ਹੈ।
ਗਰਮ ਦੁੱਧ ਦਾ ਸੇਵਨ
ਵੱਡੇ ਬਜ਼ੁਰਗਾਂ ਦਾ ਮੰਨਣਾ ਹੈ ਕਿ ਚੰਗੀ ਨੀਂਦ ਲੈਣ ਲਈ ਰੋਜ਼ਾਨਾ ਗਰਮ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਗਰਮ ਦੁੱਧ ਪੀਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਦੁੱਧ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਮਾਸਪੇਸ਼ੀਆਂ ਨੂੰ ਆਰਾਮ ਦੇਣ ਅਤੇ ਮੂਡ ਸਵਿੰਗ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਿਆ ਹਲਦੀ ਵਾਲਾ ਦੁੱਧ ਪੀਣਾ ਸਰੀਰ ਅਤੇ ਦਿਮਾਗ ਲਈ ਅੰਮ੍ਰਿਤ ਦੀ ਤਰ੍ਹਾਂ ਹੈ।
ਡਾਰਕ ਚਾਕਲੇਟ
ਐਂਟੀਆਕਸੀਡੈਂਟਸ ਨਾਲ ਭਰਪੂਰ ਡਾਰਕ ਚਾਕਲੇਟ ਖਾਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਇਸ ਨੂੰ ਖਾਣ ਨਾਲ ਤੁਹਾਡਾ ਮੂਡ ਬਿਹਤਰ ਹੁੰਦਾ ਹੈ ਅਤੇ ਤਣਾਅ ਘੱਟ ਜਾਂਦਾ ਹੈ। ਡਾਰਕ ਚਾਕਲੇਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ, ਸੋਜ, ਤਣਾਅ, ਬਲੱਡ ਸਰਕੁਲੇਸ਼ਨ ਆਦਿ ਦੂਰ ਹੋ ਜਾਂਦੀ ਹੈ।
ਭਿੱਜੇ ਹੋਏ ਡਰਾਈਫਰੂਟਸ
ਚਿੰਤਾ ਅਤੇ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਸਵੇਰੇ ਖਾਲੀ ਢਿੱਡ ਭਿੱਜੇ ਹੋਏ ਡਰਾਈਫਰੂਟਸ ਖਾਣੇ ਚਾਹੀਦੇ ਹਨ। ਡਰਾਈਫਰੂਟਸ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿਹਤਮੰਦ, ਸਰੀਰ ਨੂੰ ਫਿੱਟ ਰੱਖਣ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਮੇਵੇ ਜਾਂ ਸੁੱਕੇ ਮੇਵੇ ਦਾ ਸੇਵਨ ਕਰਨਾ ਚਾਹੀਦਾ ਹੈ। ਭਿੱਜੇ ਹੋਏ ਅਖਰੋਟ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਇਮਿਊਨਿਟੀ ਵਧਦੀ ਹੈ।
ਬੇਹੱਦ ਗੁਣਕਾਰੀ ਹੈ ਲੀਚੀ, ਇਮਿਊਨਿਟੀ ਵਧਾ ਕੇ ਦਿਲ ਨੂੰ ਰੱਖਦੀ ਹੈ ਮਜ਼ਬੂਤ
NEXT STORY