ਨਵੀਂ ਦਿੱਲੀ- ਤੁਸੀਂ ਲੋਕਾਂ ਨੂੰ ਸੁਣਿਆ ਹੋਵੇਗਾ ਕਿ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਬਦਾਮ 'ਚ ਮੈਗਨੀਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਦਿੰਦੇ ਹਨ। ਇਹ ਵਾਲਾਂ ਨੂੰ ਚਮਕ ਦਿੰਦੇ ਹਨ। ਇਨ੍ਹਾਂ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ ਜੋ ਵਧਦੀ ਉਮਰ ਨੂੰ ਕੰਟਰੋਲ ਕਰਦਾ ਹੈ ਭਾਵ ਕਿ ਇਹ ਇਕ ਐਂਟੀ-ਏਜਿੰਗ ਦੇ ਤੌਰ 'ਤੇ ਵੀ ਕੰਮ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੈ ਕਿ ਜ਼ਿਆਦਾ ਬਦਾਮ ਖਾਣ ਨਾਲ ਕਈ ਵੱਡੀਆਂ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।
ਬਦਾਮਾਂ ਨਾਲ ਹੋ ਸਕਦੀ ਹੈ ਕਿਡਨੀ ਸਟੋਨ ਦੀ ਸਮੱਸਿਆ
ਜੇਕਰ ਤੁਸੀਂ ਕਿਡਨੀ 'ਚ ਸਟੋਨ ਦੀ ਪਰੇਸ਼ਾਨੀ ਨਹੀਂ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਬਦਾਮ ਖਾਣ ਦੀ ਆਦਤ ਨੂੰ ਦੂਰ ਕਰਨਾ ਹੋਵੇਗਾ ਨਹੀਂ ਤਾਂ ਬਦਾਮਾਂ 'ਚ ਪਾਇਆ ਜਾਣ ਵਾਲਾ ਆਕਸਲੇਟ ਕਿਡਨੀ ਸਟੋਨ ਦੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ।

ਢਿੱਡ ਕਰ ਸਕਦੈ ਖਰਾਬ
ਤੁਹਾਨੂੰ ਦੱਸ ਦੇਈਏ ਕਿ ਬਦਾਮਾਂ 'ਚ ਖ਼ੂਬ ਫਾਈਬਰ ਪਾਇਆ ਜਾਂਦਾ ਹੈ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਤੁਹਾਨੂੰ ਢਿੱਡ ਨਾਲ ਜੁੜੀਆਂ ਕਬਜ਼ ਅਤੇ ਸੋਜ ਵਰਗੀਆਂ ਕਈ ਵੱਡੀਆਂ ਸਮੱਸਿਆ ਪੈਦਾ ਕਰ ਸਕਦੀ ਹੈ। ਗੌਰਤਲੱਬ ਹੈ ਕਿ ਮਨੁੱਖੀ ਸਰੀਰ ਵੱਡੀ ਮਾਤਰਾ 'ਚ ਫਾਈਬਰ ਨਹੀਂ ਪਚਾ ਸਕਦਾ ਹੈ। ਇਸ ਨਾਲ ਤੁਹਾਨੂੰ ਅਪਚ ਦੀ ਪਰੇਸ਼ਾਨੀ ਹੋ ਸਕਦੀ ਹੈ।
ਅਪਚ ਦੀ ਸਮੱਸਿਆ
ਜੇਕਰ ਤੁਹਾਨੂੰ ਅਪਚ ਜਾਂ ਪਾਚਨ ਤੰਤਰ ਨਾਲ ਜੁੜੀ ਕੋਈ ਪਰੇਸ਼ਾਨੀ ਹੈ ਤਾਂ ਅੱਜ ਹੀ ਬਦਾਮ ਖਾਣੇ ਘਟ ਕਰ ਦਿਓ ਕਿਉਂਕਿ ਸਾਡਾ ਸਰੀਰ ਜ਼ਿਆਦਾ ਪ੍ਰੋਟੀਨ ਅਤੇ ਵਿਟਾਮਿਨ ਪਚਾਉਣ 'ਚ ਅਸਮਰਥ ਹੁੰਦਾ ਹੈ ਅਤੇ ਇਸ ਨਾਲ ਅਪਚ ਜਾਂ ਪਾਚਨ ਤੰਤਰ ਨਾਲ ਜੁੜੀ ਪਰੇਸ਼ਾਨੀ ਵੱਡਾ ਰੂਪ ਲੈ ਸਕਦੀ ਹੈ।

ਓਵਰ ਵੇਟ
ਜੇਕਰ ਤੁਹਾਡਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਬਦਾਮ ਖਾਣੇ ਬੰਦ ਕਰ ਦਿਓ, ਕਿਉਂਕਿ ਬਦਾਮ ਤੇਜ਼ੀ ਨਾਲ ਕੈਲੋਰੀ 'ਚ ਵਾਧਾ ਕਰਦਾ ਹੈ ਜੋ ਤੁਹਾਡਾ ਮੋਟਾਪਾ ਹੋਰ ਵਧਾ ਸਕਦਾ ਹੈ। ਇਸ ਦੇ ਨਾਲ ਤੁਹਾਡੇ ਸਰੀਰ 'ਚ ਫੈਟ ਵੀ ਜ਼ਿਆਦਾ ਜਮ੍ਹਾ ਹੋਣ ਲੱਗਦੀ ਹੈ।
ਐਲਰਜੀ
ਕੁਝ ਲੋਕਾਂ ਨੂੰ ਬਦਾਮ ਖਾਣ ਨਾਲ ਐਲਰਜੀ ਵੀ ਹੁੰਦੀ ਹੈ। ਅਜਿਹਾ ਦੇਖਿਆ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਇਸ ਦੀ ਵਜ੍ਹਾ ਨਾਲ ਖਾਰਸ਼ ਹੋਣ ਲੱਗਦੀ ਹੈ। ਐਲਰਜੀ ਜ਼ਿਆਦਾ ਵਧਣ ਕਾਰਨ ਖਾਰਸ਼ ਗਲੇ ਤੱਕ ਪਹੁੰਚ ਜਾਂਦੀ ਹੈ। ਇਸ ਨਾਲ ਬੁੱਲ੍ਹਾਂ 'ਚ ਸੋਜ ਵੀ ਹੋਣ ਲੱਗਦੀ ਹੈ।
ਕੀ ਹੁੰਦੀ ਹੈ ਹਾਰਟ ਅਰੀਥਮੀਆ ਦੀ ਬੀਮਾਰੀ? ਜੋ ਕਈ ਕਲਾਕਾਰਾਂ ਦੀ ਲੈ ਚੁੱਕੀ ਹੈ ਜਾਨ, ਜਾਣੋ ਇਸ ਦੇ ਲੱਛਣ
NEXT STORY