ਨਵੀਂ ਦਿੱਲੀ- ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਹਿੰਦੇ ਹਨ ਕਿ ਆਲੂ ਖਾਣ ਨਾਲ ਭਾਰ ਵੱਧਦਾ ਹੈ। ਇਸੇ ਲਈ ਉਹ ਆਲੂਆਂ ਤੋਂ ਬਣੀ ਕਿਸੇ ਵੀ ਸਬਜ਼ੀ ਦੀ ਵਰਤੋਂ ਨਹੀਂ ਕਰਦੇ। ਕੀ ਆਲੂ ਖਾਣ ਨਾਲ ਭਾਰ ਵੱਧਦਾ ਹੈ? ਇਹ ਧਾਰਨਾ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ। ਆਦਿਵਾਸੀਆਂ ਦਾ ਮੰਨਣਾ ਹੈ ਕਿ ਆਲੂ ਖਾਣ ਨਾਲ ਮੋਟਾਪਾ ਨਹੀਂ ਵਧਦਾ, ਸਗੋਂ ਉਸ ਨੂੰ ਤਲਣ ਲਈ ਵਰਤੇ ਜਾਣ ਵਾਲੇ ਘਿਓ, ਤੇਲ ਆਦਿ ਕਾਰਨ ਮੋਟਾਪਾ ਵੱਧਦਾ ਹੈ। ਇਹ ਗੱਲ ਯੂ.ਕੇ. ਦੀ ਯੂਨੀਵਰਸਿਟੀ ਆਫ ਲੀਡਸ ਦੀ ਰਿਸਰਚ 'ਚ ਸਾਹਮਣੇ ਆਈ ਸੀ। ਆਲੂ 'ਚ ਕਾਰਬੋਹਾਈਡ੍ਰੇਟ ਤੋਂ ਇਲਾਵਾ ਮੌਜੂਦ ਪੋਸ਼ਕ ਤੱਤ ਅਤੇ ਫਾਈਬਰ ਪਾਚਣ ਕਿਰਿਆ ਨੂੰ ਤੰਦਰੁਸਤ ਰੱਖਦੇ ਹਨ। ਆਲੂ ਸਟ੍ਰੇਸ ਹਾਰਮੋਨਸ ਨੂੰ ਰਿਲੀਜ਼ ਹੋਣ ਤੋਂ ਰੋਕਦਾ ਹੈ। ਆਲੂ 'ਚ ਸਟਾਰਚ, ਮੈਗਨੀਸ਼ੀਅਮ, ਫਾਸਫੋਰਸ, ਆਇਰਨ ਅਤੇ ਜਿੰਕ ਵੀ ਪਾਇਆ ਜਾਂਦਾ ਹੈ। ਫ੍ਰਾਈਡ ਆਲੂ ਖਾਣ ਨਾਲ ਭਾਰ ਵੱਧਦਾ ਹੈ, ਉਬਾਲ ਕੇ ਆਲੂ ਖਾਣ ਨਾਲ ਘੱਟੇਗਾ।
![Easy Boiled Potatoes Side Dish Recipe | FreeFoodTips.com](https://freefoodtips.com/wp-content/uploads/2020/05/Boiled-Potatoes-Side-Dish-Recipe-1200x675.jpg)
ਉਬਲੇ ਆਲੂ ਖਾਣ ਨਾਲ ਹੋਣ ਵਾਲੇ ਫਾਇਦੇ
ਪੱਥਰੀ ਦੀ ਸਮੱਸਿਆ ਨੂੰ ਕਰੇ ਖਤਮ
ਜਦੋਂ ਗੁਰਦੇ ‘ਚ ਪੱਧਰੀ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਵੱਕ-ਵੱਖ ਡਾਕਟਰਾਂ ਕੋਲ ਜਾਂਦੇ ਹੋ, ਪਰ ਕਿਤੋਂ ਵੀ ਫਾਇਦਾ ਨਹੀਂ ਹੁੰਦਾ। ਉਬਲੇ ਆਲੂ ਪੱਥਰੀ ਦੀ ਸਮੱਸਿਆ ਨੂੰ ਖ਼ਤਮ ਕਰ ਦਿੰਦੇ ਹਨ। ਪੱਥਰੀ ਹੋਣ ’ਤੇ ਆਲੂਆਂ ਦਾ ਸੇਵਨ ਮਦਦਗਾਰ ਹੁੰਦਾ ਹੈ।
ਮੂੰਹ ਦੇ ਛਾਲੇ ਹੁੰਦੇ ਹਨ ਠੀਕ
ਜਦੋਂ ਮੂੰਹ ‘ਚ ਛਾਲੇ ਹੁੰਦੇ ਹਨ, ਉਦੋਂ ਨਾ ਤਾਂ ਸਹੀ ਤਰੀਕੇ ਨਾਲ ਬੋਲਿਆ ਜਾਂਦਾ ਹੈ ਅਤੇ ਨਾ ਹੀ ਕੁਝ ਖਾਧਾ ਜਾਂਦਾ ਹੈ। ਉਬਲੇ ਆਲੂ ਖਾਣ ਨਾਲ ਇਹ ਸਮਸਿਆ ਦੂਰ ਹੁੰਦੀ ਹੈ। ਆਲੂ ਮੂੰਹ ‘ਚ ਛਾਲਿਆਂ ਦੀ ਸਮਸਿਆ ‘ਚ ਫਾਇਦੇਮੰਦ ਹੁੰਦੇ ਹਨ।
![Boiled Potatoes with Parsley (5 Minutes Prep Time!) - Rasa Malaysia](https://rasamalaysia.com/wp-content/uploads/2019/06/boiled-potatoes-thumb.jpg)
ਬਲੱਡ ਪ੍ਰੈਸ਼ਰ ਕੰਟਰੋਲ
ਆਲੂ ‘ਚ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ। ਇਸ ਲਈ ਉਬਲੇ ਆਲੂ ਜ਼ਰੂਰ ਖਾਣੇ ਚਾਹੀਦੇ ਹਨ।
ਦਿਮਾਗੀ ਵਿਕਾਸ
ਆਲੂ ਖਾਣ ਨਾਲ ਦਿਮਾਗੀ ਵਿਕਾਸ ਹੁੰਦਾ ਹੈ, ਕਿਉਂਕਿ ਸਰੀਰ ‘ਚ ਮੌਜ਼ੂਦ ਗਲੂਕੋਜ਼ ਦਾ ਪੱਧਰ, ਆਕਸੀਜਨ ਦੀ ਪੂਰਤੀ, ਵਿਟਾਮਿਨ ਬੀ ਕੰਪਲੈਕਸ ‘ਚ ਮੌਜ਼ੂਦ ਕੁਝ ਤੱਤਾਂ, ਹਾਰਮੋਨਜ਼, ਅਮੀਨੋ ਐਸਿਡ ਅਤੇ ਫੈਟੀ ਐਸਿਡ ਜਿਹੇ ਓਮੇਗਾ-3 ਉਪਰ ਨਿਰਭਰ ਕਰਦਾ ਹੈ ਅਤੇ ਆਲੂ ‘ਚ ਇਹ ਸਾਰੇ ਪੋਸ਼ਕ ਤੱਤ ਮੌਜ਼ੂਦ ਹੁੰਦੇ ਹਨ।
ਪਾਚਨ ਸ਼ਕਤੀ ਠੀਕ ਰਹਿੰਦੀ ਹੈ
ਉਬਲੇ ਆਲੂ ‘ਚ ਕਾਰਬੋਹਾਈਡ੍ਰੇਟ ਹੁੰਦਾ ਹੈ, ਜਿਸ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ। ਇਸੇ ਕਰਕੇ ਖਾਣਾ ਠੀਕ ਤਰੀਕੇ ਨਾਲ ਸਰੀਰ ’ਚ ਹਜ਼ਮ ਹੋ ਜਾਂਦਾ ਹੈ।
ਭਾਰ ਘੱਟ ਕਰਦਾ ਹੈ
ਉਬਲੇ ਆਲੂ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਭਾਰ ਘਟਾਉਣ ’ਚ ਬਹੁਤ ਮਦਦ ਕਰਦੇ ਹਨ।
![Boiled Potatoes with Butter Recipe | Food Network Kitchen | Food Network](https://food.fnr.sndimg.com/content/dam/images/food/fullset/2013/10/8/0/fnk_buttered-boiled-potatoes_s4x3.jpg.rend.hgtvcom.616.462.suffix/1383819323924.jpeg)
ਗਠੀਏ ‘ਚ ਫਾਇਦੇਮੰਦ
ਉਬਲੇ ਆਲੂ ‘ਚ ਵਿਟਾਮਿਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਗਠੀਏ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਸੋਜ਼ ਘਟਾਏ
ਉਬਲੇ ਆਲੂ ਖਾਣ ਨਾਲ ਸਰੀਰ ਅੰਦਰ, ਜੋ ਸੋਜ਼ਿਸ਼ ਹੁੰਦੀ ਹੈ, ਉਹ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਉਬਲੇ ਆਲੂ ‘ਚ ਮੌਜ਼ੂਦ ਵਿਟਾਮਿਨ-ਸੀ, ਪੋਟਾਸ਼ੀਅਮ, ਵਿਟਾਮਿਨ-ਬੀ 6 ਅਤੇ ਹੋਰ ਖਣਿਜ਼ ਪਦਾਰਥ ਅੰਤੜੀਆਂ ਅਤੇ ਪਾਚਨ-ਤੰਤਰ ‘ਚ ਪਈ ਸੋਜਿਸ਼ ਨੂੰ ਘਟਾਉਂਦੇ ਹਨ।
ਸਟਾਰਚ ਦੀ ਕਮੀ ਕਰੇ ਦੂਰ
ਉਬਲੇ ਆਲੂਆਂ ‘ਚ ਸਟਾਰਚ ਕਾਫ਼ੀ ਮਾਤਰਾ ‘ਚ ਹੁੰਦਾ ਹੈ। ਇਸ ਲਈ ਇਹ ਪਾਚਨ ਪ੍ਰਕਿਰਿਆ ਨੂੰ ਠੀਕ ਰਖਦੇ ਹਨ। ਆਲੂ ਖਾਣ ‘ਚ ਹਲਕੇ ਅਤੇ ਪਚਾਉਣ ‘ਚ ਸੋਖੇ ਹੋਣ ਕਾਰਨ ਉਲਟੀਆਂ ਦੌਰਾਨ ਖ਼ਤਮ ਹੋਈ ਸ਼ਕਤੀ ਦੁਬਾਰਾ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ‘ਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਢਿੱਡ ਦਰਦ ਤੋਂ ਇਲਾਵਾ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੀ ਹੈ ਅਜਵੈਣ
NEXT STORY