ਹੈਲਥ ਡੈਸਕ- ਜਿਵੇਂ ਹੀ ਠੰਡ ਦਾ ਮੌਸਮ ਸ਼ੁਰੂ ਹੁੰਦਾ ਹੈ, ਛੋਟੇ ਬੱਚਿਆਂ 'ਚ ਖੰਘ ਅਤੇ ਕਫ ਜੰਮਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਛਾਤੀ 'ਚ ਕਫ ਜੰਮਣ ਨਾਲ ਬੱਚੇ ਨੂੰ ਸਾਹ ਲੈਣ 'ਚ ਤਕਲੀਫ, ਬੇਚੈਨੀ, ਚਿੜਚਿੜਾਪਣ ਅਤੇ ਨੀਂਦ ਨਾ ਆਉਣ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਵਾਰ ਡਾਕਟਰ ਕੋਲ ਜਾਣ ਦੀ ਥਾਂ, ਘਰ 'ਚ ਮੌਜੂਦ ਕੁਝ ਸਧਾਰਣ ਤੇ ਪ੍ਰਭਾਵਸ਼ਾਲੀ ਨੁਸਖੇ ਅਜ਼ਮਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ
1. ਸਰ੍ਹੋਂ ਦੇ ਤੇਲ ਨਾਲ ਮਾਲਿਸ਼
ਸਰ੍ਹੋਂ ਦੇ ਤੇਲ 'ਚ ਲਸਣ, ਕਾਲੀ ਮਿਰਚ, ਲੌਂਗ, ਮੇਥੀ ਅਤੇ ਅਜਵਾਇਨ ਪਾ ਕੇ ਗਰਮ ਕਰੋ। ਥੋੜਾ ਠੰਡਾ ਹੋਣ ਮਗਰੋਂ ਬੱਚੇ ਦੀ ਛਾਤੀ ਅਤੇ ਪਿੱਠ ’ਤੇ ਹੌਲੀ ਹੌਲੀ ਮਾਲਿਸ਼ ਕਰੋ। ਇਸ ਨਾਲ ਜੰਮੀ ਹੋਈ ਬਲਗਮ ਪਿਘਲਦੀ ਹੈ ਅਤੇ ਸਾਹ ਲੈਣ 'ਚ ਆਰਾਮ ਮਿਲਦਾ ਹੈ।
2. ਤੁਲਸੀ ਅਤੇ ਮਿਸ਼ਰੀ ਦਾ ਕਾੜ੍ਹਾ
ਤੁਲਸੀ ਦੇ ਪੱਤੇ, ਮਿਸ਼ਰੀ ਅਤੇ ਪਾਣੀ ਨੂੰ ਉਬਾਲ ਕੇ ਥੋੜ੍ਹਾ ਠੰਡਾ ਕਰੋ ਤੇ ਬੱਚੇ ਨੂੰ ਥੋੜ੍ਹੀ ਮਾਤਰਾ 'ਚ ਦਿਓ। ਇਹ ਕਾੜ੍ਹਾ ਛਾਤੀ ਦੀ ਜਕੜਨ ਅਤੇ ਜੰਮੇ ਕਫ ਨੂੰ ਬਾਹਰ ਕੱਢਣ 'ਚ ਬਹੁਤ ਪ੍ਰਭਾਵਸ਼ਾਲੀ ਹੈ।
3. ਲੌਂਗ ਦਾ ਪਾਣੀ
ਜੇ ਬੱਚੇ ਨੂੰ ਖੰਘ ਨਾਲ ਕਫ ਦੀ ਸਮੱਸਿਆ ਹੈ ਤਾਂ ਲੌਂਗ ਦਾ ਪਾਣੀ ਪਿਲਾਓ। ਇਹ ਪੁਰਾਣਾ ਜੰਮਿਆ ਹੋਇਆ ਕਫ ਵੀ ਬਾਹਰ ਕੱਢ ਦਿੰਦਾ ਹੈ ਅਤੇ ਗਲੇ ਦੀ ਖਰਾਸ਼ 'ਚ ਰਾਹਤ ਦਿੰਦਾ ਹੈ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
4. ਕੱਚੀ ਹਲਦੀ ਅਤੇ ਅਦਰਕ ਵਾਲਾ ਦੁੱਧ
ਕੱਚੀ ਹਲਦੀ ਅਤੇ ਅਦਰਕ ਨੂੰ ਦੁੱਧ 'ਚ ਉਬਾਲ ਕੇ ਕੋਸਾ ਕਰਕੇ ਪਿਲਾਓ। ਇਹ ਕੁਦਰਤੀ ਐਂਟੀਬਾਓਟਿਕ ਵਾਂਗ ਕੰਮ ਕਰਦਾ ਹੈ ਅਤੇ ਸਰੀਰ 'ਚ ਜੰਮੀ ਬਲਗਮ ਨੂੰ ਖਤਮ ਕਰਦਾ ਹੈ।
5. ਕਪੂਰ ਅਤੇ ਨਾਰੀਅਲ ਤੇਲ ਦੀ ਮਾਲਿਸ਼ (ਛੋਟੇ ਬੱਚਿਆਂ ਲਈ)
ਨਾਰੀਅਲ ਤੇਲ ਨੂੰ ਗਰਮ ਕਰਕੇ ਉਸ 'ਚ ਕਪੂਰ ਪਾਓ। ਠੰਡਾ ਹੋਣ ’ਤੇ ਬੱਚੇ ਦੀ ਛਾਤੀ ’ਤੇ ਹਲਕੇ ਹੱਥਾਂ ਨਾਲ ਗੋਲਾਕਾਰ ਗਤੀ 'ਚ ਲਗਾਓ। ਇਹ ਛਾਤੀ ਦੀ ਜਕੜਨ ਘਟਾਉਂਦਾ ਹੈ।
6. ਪੁਦੀਨੇ ਦੀ ਭਾਫ
ਪੁਦੀਨੇ ਦੇ ਪੱਤਿਆਂ ਦਾ ਰਸ ਗਰਮ ਪਾਣੀ 'ਚ ਮਿਲਾ ਕੇ ਭਾਫ ਲੈਣ ਨਾਲ ਕਫ ਅਤੇ ਜ਼ੁਕਾਮ ਦੋਵਾਂ 'ਚ ਰਾਹਤ ਮਿਲਦੀ ਹੈ।
ਜੇਕਰ ਇਹ ਘਰੇਲੂ ਨੁਸਖੇ ਰਾਹਤ ਨਾ ਦੇਣ ਜਾਂ ਬੱਚੇ ਦੀ ਸਾਹ ਲੈਣ 'ਚ ਤਕਲੀਫ ਵੱਧ ਰਹੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਬਿਨਾਂ Air Purifier ਦੇ ਘਰ ਰਹੇਗਾ Pollution Free! ਵਰਤੋ ਇਹ ਆਸਾਨ ਤਰੀਕੇ
NEXT STORY