ਜਲੰਧਰ (ਬਿਊਰੋ) - ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਕੁਝ ਵੀ ਖਾਣ ਨਾਲ ਢਿੱਡ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਬੱਚਿਆਂ ਨੂੰ ਢਿੱਡ ਦਰਦ ਅਤੇ ਕਬਜ਼ ਹੋਣਾ ਇਕ ਆਮ ਸਮੱਸਿਆ ਹੁੰਦੀ ਹੈ, ਕਿਉਂਕਿ ਜਦੋਂ ਬੱਚਾ ਵੱਡਾ ਹੋ ਕੇ ਦੁੱਧ ਤੋਂ ਇਲਾਵਾ ਦਲੀਆ ਸਣੇ ਕਈ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦਾ ਹੈ, ਤਾਂ ਇਹ ਸਮੱਸਿਆਵਾਂ ਹੋ ਜਾਂਦੀ ਹੈ। ਢਿੱਡ ਦਰਦ ਹੋਣ ’ਤੇ ਬੱਚੇ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਰੋਣ ਲੱਗਦੇ ਹਨ। ਅਕਸਰ ਅਜਿਹਾ ਕਈ ਵਾਰ ਪਾਣੀ ਅਤੇ ਗਲਤ ਖਾਣ ਪੀਣ ਦੀ ਵਜ੍ਹਾ ਨਾਲ ਹੋ ਸਕਦਾ ਹੈ। ਕਈ ਵਾਰ ਦਵਾਈ ਦਾ ਸੇਵਨ ਕਰਨ ਦੇ ਬਾਵਜੂਦ ਇਸ ਸਮੱਸਿਆ ਤੋਂ ਰਾਹਤ ਨਹੀਂ ਮਿਲਦੀ। ਬੱਚਿਆਂ ਦੇ ਢਿੱਡ 'ਚ ਹੋਣ ਵਾਲੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ, ਜਿਸ ਨਾਲ ਜਲਦੀ ਰਾਹਤ ਮਿਲ ਸਕਦੀ ਹੈ,....
ਗਰਮ ਪਾਣੀ ਦਾ ਸੇਕ
ਬੱਚਿਆਂ ਦੇ ਢਿੱਡ 'ਚ ਦਰਦ ਹੋਣ 'ਤੇ ਤੁਸੀਂ ਉਹਨਾਂ ਨੂੰ ਗਰਮ ਪਾਣੀ ਦਾ ਸੇਕ ਦੇ ਸਕਦੇ ਹੋ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਦਰਦ ਤੋਂ ਜਲਦ ਰਾਹਤ ਮਿਲਦੀ ਹੈ। ਇਸ ਲਈ ਪਾਣੀ ਨੂੰ ਗਰਮ ਕਰਕੇ ਇਕ ਬੋਤਲ ਵਿੱਚ ਪਾ ਲਓ। ਬੋਤਲ ਨੂੰ ਕੱਪੜੇ 'ਚ ਲਪੇਟ ਕੇ ਬੱਚੇ ਦੇ ਢਿੱਡ 'ਤੇ ਰੱਖੋ, ਜਿਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਅਤੇ ਢਿੱਡ ਦਰਦ ਦੂਰ ਹੋ ਜਾਵੇਗਾ।

ਸ਼ਹਿਦ
ਸ਼ਹਿਦ ਕਾਰਬੋਹਾਈਡਰੇਟ ਅਤੇ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੈ। ਇਸ ਨੂੰ ਹਰਬਲ ਟੀ ਜਾਂ ਗਰਮ ਪਾਣੀ ਵਿੱਚ ਮਿਲਾ ਕੇ ਬੱਚਿਆਂ ਦਿਓ, ਜਿਸ ਨਾਲ ਢਿੱਡ ਦਰਦ ਤੋਂ ਰਾਹਤ ਮਿਲੇਗੀ। ਜੇਕਰ ਤੁਹਾਡੇ ਬੱਚੇ ਦੀ ਉਮਰ 2 ਸਾਲ ਤੋਂ ਘੱਟ ਹੈ ਤਾਂ ਉਸਨੂੰ ਸ਼ਹਿਦ ਨਾ ਖਿਲਾਓ। ਜੇਕਰ ਤੁਹਾਡੇ ਬੱਚੇ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਤਾਂ ਉਸ ਨੂੰ ਰੋਜ਼ਾਨਾ ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਦਿਓ। ਇਸ ਨਾਲ ਸਾਰੇ ਰੋਗਾਂ ਤੋਂ ਛੁਟਕਾਰਾ ਮਿਲੇਗਾ।
ਦਹੀਂ
ਬੱਚਿਆਂ ਦਾ ਢਿੱਡ ਦਰਦ ਹੋਣ ਦੇ ਉਹਨਾਂ ਨੂੰ ਖਾਣ ਲਈ ਦਹੀਂ ਦਿਓ, ਜੋ ਫ਼ਾਇਦੇਮੰਦ ਹੁੰਦਾ ਹੈ। ਦਹੀਂ ਵਿੱਚ ਮੌਜੂਦ ਬੈਕਟੀਰੀਆ ਢਿੱਡ ਨੂੰ ਜਲਦ ਠੀਕ ਕਰਦੇ ਹਨ ਅਤੇ ਢਿੱਡ ਨੂੰ ਠੰਡਾ ਰੱਖਦੇ ਹਨ। ਇਸ ਲਈ ਜੇਕਰ ਤੁਹਾਡੇ ਬੱਚੇ ਦੇ ਢਿੱਡ 'ਚ ਦਰਦ ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਤਾਂ ਉਸ ਨੂੰ ਰੋਜ਼ਾਨਾ ਦਹੀਂ ਖਾਣ ਨੂੰ ਦਿਓ।

ਸੌਂਫ
ਸੌਂਫ ਖਾਣ ਨਾਲ ਪਾਚਣ ਕਿਰਿਆ ਨੂੰ ਠੀਕ ਰਹਿੰਦੀ ਹੈ। ਜੇਕਰ ਤੁਹਾਡੇ ਬੱਚੇ ਦੇ ਢਿੱਡ ਵਿੱਚ ਜ਼ਿਆਦਾ ਦਰਦ ਹੋ ਰਿਹਾ ਹੈ ਜਾਂ ਗੈਸ ਦੀ ਸਮੱਸਿਆ ਹੈ ਤਾਂ ਉਸ ਨੂੰ ਇਕ ਛੋਟਾ ਚਮਚ ਸੌਂਫ ਦਾ ਚਬਾਉਣ ਲਈ ਦਿਓ। ਇਸ ਨਾਲ ਬੱਚੇ ਨੂੰ ਕਾਫ਼ੀ ਰਾਹਤ ਮਿਲੇਗੀ।
ਹੀਂਗ ਦਾ ਪੇਸਟ
ਬੱਚਿਆਂ ਦੇ ਢਿੱਡ ਦਰਦ ਨੂੰ ਦੂਰ ਕਰਨ ਲਈ ਤੁਸੀਂ ਹਿੰਗ ਦੀ ਵਰਤੋਂ ਕਰ ਸਕਦੇ ਹੋ। ਇਹ ਸਰੀਰ ਵਿੱਚੋਂ ਗੈਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਕੇ ਢਿੱਡ ਦੇ ਦਰਦ ਨੂੰ ਘੱਟ ਕਰਦਾ ਹੈ। ਇਸ ਲਈ ਪਾਣੀ 'ਚ ਥੋੜ੍ਹਾ ਜਿਹਾ ਹੀਂਗ ਪਾਊਡਰ ਮਿਲਾ ਕੇ ਪੇਸਟ ਬਣਾ ਲਓ ਅਤੇ ਬੱਚੇ ਦੀ ਨਾਭੀ ਦੇ ਆਲੇ-ਦੁਆਲੇ ਲਗਾਓ। ਜੈਤੂਨ ਦੇ ਤੇਲ 'ਚ ਹੀਂਗ ਪਾਊਡਰ ਮਿਲਾ ਕੇ ਕੁਝ ਦੇਰ ਤੱਕ ਬੱਚੇ ਦੇ ਢਿੱਡ ਦੀ ਮਾਲਿਸ਼ ਕਰਨ ਨਾਲ ਵੀ ਜਲਦੀ ਆਰਾਮ ਮਿਲਦਾ ਹੈ।

Health Tips: ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਨੇ ਇਹ ਸਬਜ਼ੀਆਂ, ਜ਼ਰੂਰ ਕਰੋ ਖੁਰਾਕ 'ਚ ਸ਼ਾਮਲ
NEXT STORY