ਨਵੀਂ ਦਿੱਲੀ (ਅਨਸ)-ਸਰਦੀ-ਜ਼ੁਕਾਮ ਹੋਣ 'ਤੇ ਲੋਕ ਜ਼ਿਆਦਾ ਪ੍ਰੇਸ਼ਾਨ ਛਿੱਕ ਤੋਂ ਹੁੰਦੇ ਹਨ। ਖਾਸ ਕਰਕੇ ਜੇਕਰ ਤੁਸੀਂ ਪਬਲਿਕ ਪਲੇਸ ਵਿਚ ਹੋ ਤਾਂ ਛਿੱਕ ਕਾਰਨ ਕਈ ਵਾਰ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਕਈ ਵਾਰ ਲੋਕ ਛਿੱਕ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਕੋਸ਼ਿਸ਼ ਤੁਹਾਡੇ ਲਈ ਜਾਨਲੇਵਾ ਹੋ ਸਕਦੀ ਹੈ। ਦਰਅਸਲ ਛਿੱਕ ਸਰੀਰ ਵਿਚ ਦਾਖਲ ਹੋਣ ਵਾਲੇ ਇਨਫੈਕਸ਼ਨ ਤੋਂ ਬਚਣ ਦਾ ਇਕ ਕੁਦਰਤੀ ਤਰੀਕਾ ਵੀ ਹੈ। ਜਦੋਂ ਅਸੀਂ ਛਿੱਕਦੇ ਹਾਂ ਤਾਂ ਸਾਡੇ ਸਰੀਰ ਵਿਚ ਦਾਖਲ ਹੋਣ ਵਾਲੇ ਨੁਕਸਾਨਦਾਇਕ ਬੈਕਟੀਰੀਆ 160 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਬਾਹਰ ਨਿਕਲ ਜਾਂਦੇ ਹਨ। ਇਸ ਤਰ੍ਹਾਂ ਇਹ ਸਾਨੂੰ ਗੰਭੀਰ ਇਨਫੈਕਸ਼ਨ ਤੋਂ ਬਚਾਉਂਦੀ ਹੈ।
ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਨਾਲ ਡਾਇਬਟੀਜ਼ ਦੇ ਮਰੀਜ਼ਾਂ ਨੂੰ ਖਤਰਾ!
NEXT STORY