ਹੈਲਥ ਡੈਸਕ : ਭਾਵੇਂ ਚੀਨੀ (ਮਿੱਠਾ) ਖਾਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ ਪਰ ਇਸਨੂੰ ਸਰੀਰ ਲਈ ਸਭ ਤੋਂ ਵੱਧ ਖਤਰਨਾਕ ਮੰਨਿਆ ਜਾਂਦਾ ਹੈ। ਮਿੱਠਾ ਸਰੀਰ ਲਈ ਸਲੋਅ ਪੋਇਜ਼ਨ (slow poison)ਦਾ ਕੰਮ ਕਰਦਾ ਹੈ। ਭਾਵੇਂ ਚੀਨੀ ਤੋਂ ਬਣੀ ਚਾਹ ਜਾਂ ਚੀਨੀ ਤੋਂ ਬਣੀਆਂ ਚੀਜ਼ਾਂ ਖਾ ਕੇ ਮਨ ਖੁਸ਼ ਹੋ ਜਾਂਦਾ ਹੈ, ਪਰ ਇਸਦਾ ਜ਼ਿਆਦਾ ਸੇਵਨ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾ ਸਕਦਾ ਹੈ।
ਜ਼ਿਆਦਾ ਚੀਨੀ ਖਾਣ ਨਾਲ ਮੋਟਾਪਾ, ਡਾਇਬਟੀਜ਼, ਦਿਲ ਦੇ ਰੋਗ, ਲਿਵਰ ਸਮੱਸਿਆ ਅਤੇ ਮੂਡ ਸਵਿੰਗ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ। ਇਹ ਸਰੀਰ ਵਿਚੋਂ ਚੰਗੇ ਕੈਲਸਟ੍ਰੋਲ (HDL)ਖਤਮ ਕਰਦੀ ਹੈ ਅਤੇ ਮਾੜੇ ਕੈਲਸਟ੍ਰੋਲ (LDL)ਵਧਾਉਂਦੀ ਹੈ। ਇਸ ਨਾਲ ਫੈਟੀ ਲਿਵਰ ਦੀ ਸਮੱਸਿਆ ਵਧਦੀ ਹੈ। ਸਰੀਰ ਹੌਲੀ-ਹੌਲੀ ਰੋਗਾਂ ਦਾ ਘਰ ਬਣਦਾ ਜਾਂਦਾ ਹੈ। ਜ਼ਿਆਦਾ ਚੀਨੀ ਖਾਣ ਨੀਲ ਸਰੀਰ 'ਚ ਚਰਬੀ ਜਮ੍ਹਾ ਹੁੰਦੀ ਹੈ ਜਿਸ ਨਾਲ ਮੋਟਾਪਾ ਵਧਦਾ ਹੈ ਅਤੇ ਮੋਟਾਪੇ ਨਾਲ ਸਰੀਰ ਨੂੰ ਹੋਰ ਬਿਮਾਰੀਆਂ ਲੱਗ ਜਾਂਦੀਆਂ ਹਨ।
ਜਾਣਦੇ ਹਾਂ 2 ਹਫਤਿਆਂ ਤੱਕ ਚੀਨੀ ਦਾ ਸੇਵਨ ਬੰਦ ਕਰਨ 'ਤੇ ਸਰੀਰ 'ਚ ਕਿਹੜੇ ਬਦਲਾਅ ਆਉਂਦੇ ਹਨ ?
ਇਨ੍ਹਾਂ ਭੋਜਨਾਂ 'ਚ ਖੰਡ ਦੀ ਮਾਤਰਾ ਹੁੰਦੀ ਹੈ ਜ਼ਿਆਦਾ
ਬਹੁਤ ਸਾਰੇ ਭੋਜਨ ਅਜਿਹੇ ਹਨ ਜਿਨ੍ਹਾਂ 'ਚ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਤੁਹਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਪੀਣ ਵਾਲੇ ਪਦਾਰਥਾਂ 'ਚ ਖਾਸ ਤੌਰ 'ਤੇ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੂਸ ਅਤੇ ਸੁਆਦ ਵਾਲੇ ਦਹੀਂ 'ਚ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਨਾਜ , ਸਾਸ ਅਤੇ ਡ੍ਰੈਸਿੰਗ, ਬੇਕਰੀ ਉਤਪਾਦਾਂ 'ਚ ਚੀਨੀ ਸ਼ਾਮਲ ਹੁੰਦੀ ਹੈ। ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।
ਗੈਸਟ੍ਰੋਲੋਜਿਸਟ (ਪੇਟ ਦੇ ਮਾਹਿਰ) ਡਾਕਟਰਾਂ ਮੁਤਾਬਕ 2 ਹਫਤਿਆਂ ਮਤਲਬ 14 ਦਿਨਾਂ ਤੱਕ ਚੀਨੀ ਨਾ ਖਾਣ ਨਾਲ ਪੇਟ ਅਤੇ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ ਅਤੇ ਸਰੀਰ 'ਚ ਬਦਲਾਅ ਵੀ ਮਹਿਸੂਸ ਹੋ ਸਕਦੇ ਹਨ ਜਿਵੇਂ ਕਿ
ਸਿਰ ਦਰਦ
ਥਕਾਵਟ,
ਚਿੜਚਿੜਾਪਨ
ਕ੍ਰੇਵਿੰਗ
ਦਰਅਸਲ ਇਹ ਦਿਮਾਗ ਦੀ ਦੋਬਾਰਾ ਕੈਲੀਬ੍ਰੇਸ਼ਨ ਕਾਰਨ ਮਹਿਸੂਸ ਹੁੰਦਾ ਹੈ। ਇਹ ਚੀਨੀ ਦੀ ਕਮੀ ਦੇ ਲੱਛਣ ਨਹੀਂ, ਬਲਕਿ ਇਸ ਨਾਲ ਸਰੀਰ ਦਿਨੋ-ਦਿਨ ਬਿਹਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਹੌਲੀ-ਹੌਲੀ ਮਿੱਠਾ ਖਾਣ ਦੀ ਕ੍ਰੇਵਿੰਗ ਘੱਟ ਹੋ ਜਾਂਦੀ ਹੈ ਅਤੇ ਐਨਰਜ਼ੀ ਸਥਿਰ ਹੋ ਜਾਂਦੀ ਹੈ। ਪੇਟ ਫੁੱਲਣਾ ਘੱਟ ਹੋ ਜਾਂਦਾ ਹੈ। ਥਕਾਵਟ ਮਹਿਸੂਸ ਹੋਣੀ ਬੰਦ ਹੋ ਜਾਂਦੀ ਹੈ ਅਤੇ ਇੰਸੁਲਨ ਪ੍ਰਕਿਰਿਆ 'ਚ ਸੁਧਾਰ ਹੋਣ ਲੱਗਦਾ ਹੈ।
ਲਗਭਗ ਦੋ ਹਫਤਿਆਂ ਬਾਅਦ ਸਰੀਰ 'ਚ ਅਜਿਹੇ ਬਦਲਾਅ ਹੁੰਦੇ ਹਨ ਜਿਨ੍ਹਾਂ 'ਚ ਸਭ ਤੋਂ ਪਹਿਲਾਂ ਪੇਟ ਘੱਟ ਹੁੰਦਾ ਹੈ। ਜ਼ਿਆਦਾ ਖਾਣ ਦੀ ਕ੍ਰੇਵਿੰਗ ਨਹੀਂ ਹੁੰਦੀ. ਚੰਗੀ ਨੀਂਦ ਆਉਣ ਲੱਗਦੀ ਹੈ। ਗਲੂਕੋਜ਼ 'ਚ ਸੁਧਾਰ ਹੁੰਦਾ ਹੈ ਅਤੇ ਡਾਇਬਟੀਜ਼ ਹੋਣ ਦਾ ਕੋਈ ਖਤਰਾ ਨਹੀਂ ਰਹਿੰਦਾ। ਲਿਵਰ 'ਤੇ ਜਮ੍ਹਾ ਫੈਟ ਬਰਨ ਹੁੰਦੀ ਹੈ। ਸਰੀਰ 'ਚ ਚੰਗੇ ਕੈਲਸਟ੍ਰੋਲ (HDL) ਵੱਧਦੇ ਹਨ ਅਤੇ ਸਰੀਰ ਰੋਗ ਮੁਕਤ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਣੋ ! ਸਰਦੀਆਂ 'ਚ ਪਪੀਤਾ ਖਾਣ ਦੇ ਸਰੀਰ ਨੂੰ ਮਿਲਦੇ ਹਨ ਕੀ ਫਾਇਦੇ ?
NEXT STORY