ਜਲੰਧਰ (ਬਿਊਰੋ)– ਕੀ ਤੁਸੀਂ ਕਦੇ ਬਾਜ਼ਾਰ ਜਾਂਦੇ ਸਮੇਂ ਅਜੀਬ ਦਿਖਣ ਵਾਲਾ ਕੰਡਿਆਲਾ ਫ਼ਲ ਦੇਖਿਆ ਹੈ? ਜਿਸ ਨੇ ਤੁਹਾਡੀ ਉਤਸੁਕਤਾ ਵਧਾ ਦਿੱਤੀ ਹੈ? ਗੁਲਾਬੀ ਛਿਲਕੇ, ਅੰਦਰੋਂ ਚਿੱਟੇ ਤੇ ਕਾਲੇ ਬੀਜਾਂ ਵਾਲੇ ਇਸ ਫ਼ਲ ਦਾ ਨਾਂ ਡ੍ਰੈਗਨ ਫਰੂਟ ਹੈ। ਇਹ ਸੁਆਦ ’ਚ ਵਧੀਆ ਹੁੰਦਾ ਹੈ, ਭਾਵੇਂ ਦਿਖਣ ’ਚ ਥੋੜ੍ਹਾ ਅਜੀਬ ਹੁੰਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਫ਼ਲ ਘੱਟ ਕੈਲਰੀ ਹੋਣ ਦੇ ਨਾਲ-ਨਾਲ ਪੋਸ਼ਣ ਨਾਲ ਭਰਪੂਰ ਹੁੰਦਾ ਹੈ। ਅੱਜ ਇਸ ਆਰਟੀਕਲ ’ਚ ਅਸੀਂ ਡ੍ਰੈਗਨ ਫਰੂਟ ਦੇ ਫ਼ਾਇਦਿਆਂ ਤੇ ਇਸ ਨੂੰ ਡਾਈਟ ’ਚ ਸ਼ਾਮਲ ਕਰਨ ਬਾਰੇ ਦੱਸਾਂਗੇ–
ਡ੍ਰੈਗਨ ਫਰੂਟ ਕੀ ਹੈ?
ਡ੍ਰੈਗਨ ਫਰੂਟ ਇਕ ਟ੍ਰਾਪੀਕਲ ਸੁਪਰਫੂਡ ਹੈ। ਇਹ ਆਪਣੇ ਬਹੁਤ ਸਾਰੇ ਸਿਹਤ ਲਾਭਾਂ ਲਈ ਪ੍ਰਸਿੱਧ ਹੈ। ਇਹ ਫ਼ਲ ਦੇਖਣ ’ਚ ਵੀ ਬਹੁਤ ਖ਼ੂਬਸੂਰਤ ਹੁੰਦਾ ਹੈ।
ਕਈ ਅਧਿਐਨਾਂ ਦਾ ਦਾਅਵਾ ਹੈ ਕਿ ਇਹ ਫ਼ਲ ਦਿਲ ਦੀ ਬਿਹਤਰ ਸਿਹਤ ਨੂੰ ਬਰਕਰਾਰ ਰੱਖਦਾ ਹੈ, ਸ਼ੂਗਰ ਦਾ ਇਲਾਜ ਕਰ ਸਕਦਾ ਹੈ ਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ। ਇਸ ਦਾ ਪਾਊਡਰ ਬਾਜ਼ਾਰ ’ਚ ਵੀ ਮਿਲਦਾ ਹੈ, ਜਿਸ ਦੀ ਵਰਤੋਂ ਫਲੇਵਰਡ ਦਹੀਂ ਤੇ ਸਮੂਦੀ ਬਣਾਉਣ ਲਈ ਕੀਤੀ ਜਾਂਦੀ ਹੈ। ਭਾਵੇਂ ਤੁਸੀਂ ਇਸ ਨੂੰ ਫ਼ਲ ਦੇ ਰੂਪ ’ਚ ਖਾਓ ਜਾਂ ਪਾਊਡਰ ਦੇ ਰੂਪ ’ਚ, ਇਹ ਇਮਿਊਨਿਟੀ ਤੇ ਸਿਹਤਮੰਦ ਚਮੜੀ ਨੂੰ ਵਧਾਉਣ ਲਈ ਫ਼ਾਇਦੇਮੰਦ ਹੈ।
ਡ੍ਰੈਗਨ ਫਰੂਟ ਦੇ ਪੌਸ਼ਟਿਕ ਮੁੱਲ
ਇਹ ਫ਼ਲ ਪੋਸ਼ਣ ਨਾਲ ਭਰਪੂਰ ਹੁੰਦਾ ਹੈ, ਜੋ ਬਹੁਤ ਘੱਟ ਕੈਲਰੀ ਨਾਲ ਜ਼ਿਆਦਾ ਫ਼ਾਇਦੇ ਦਿੰਦਾ ਹੈ। ਇਥੇ ਪ੍ਰਤੀ 100 ਗ੍ਰਾਮ ਇਸ ਦੇ ਪੋਸ਼ਣ ਸਬੰਧੀ ਜਾਣਕਾਰੀ ਹੈ, ਆਓ ਇਸ ’ਤੇ ਇਕ ਨਜ਼ਰ ਮਾਰੀਏ–
- ਕੈਲੋਰੀ : 60
- ਪ੍ਰੋਟੀਨ : 1.2 ਗ੍ਰਾਮ
- ਫੈਟ : 0 ਗ੍ਰਾਮ
- ਕਾਰਬੋਹਾਈਡ੍ਰੇਟ : 13 ਗ੍ਰਾਮ
- ਫਾਈਬਰ : 3 ਗ੍ਰਾਮ
- ਵਿਟਾਮਿਨ ਸੀ : ਰਿਕਮੈਂਡ ਡੇਲੀ ਇੰਟੇਕ (ਆਰ. ਡੀ. ਆਈ.) ਦਾ 3 ਫ਼ੀਸਦੀ
- ਆਇਰਨ : RDI ਦਾ 4 ਫ਼ੀਸਦੀ
- ਮੈਗਨੀਸ਼ੀਅਮ : RDI ਦਾ 10 ਫ਼ੀਸਦੀ
ਡ੍ਰੈਗਨ ਫਰੂਟ ਦੇ ਸਿਹਤ ਲਾਭ
ਡ੍ਰੈਗਨ ਫਰੂਟ ਖ਼ਾਸ ਤੌਰ ’ਤੇ ਆਪਣੀ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀਆਂ ਵਿਸ਼ੇਸ਼ਤਾਵਾਂ ਲਈ ਜਾਣਿਆ ਜਾਂਦਾ ਹੈ। ਇਥੇ ਇਸ ਦੇ ਕੁਝ ਮਹੱਤਵਪੂਰਨ ਕਾਰਨ ਹਨ–
ਵਿਟਾਮਿਨ ਸੀ ਨਾਲ ਭਰਪੂਰ
ਡ੍ਰੈਗਨ ਫਰੂਟ ਵਿਟਾਮਿਨ ਸੀ ਦਾ ਇਕ ਵਧੀਆ ਸਰੋਤ ਹੋਣ ਦੇ ਨਾਲ ਇਕ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟ ਵੀ ਹੈ, ਜੋ ਕਿ ਇਸ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਾਲੇ ਗੁਣਾਂ ਲਈ ਜਾਣਿਆ ਜਾਂਦਾ ਹੈ। ਵਿਟਾਮਿਨ ਸੀ ਵ੍ਹਾਈਟ ਬਲੱਡ ਸੈੱਲਸ ਨੂੰ ਉਤੇਜਿਤ ਕਰਨ ’ਚ ਮਦਦ ਕਰਦਾ ਹੈ, ਜੋ ਇੰਫੈਕਸ਼ਨ ਤੇ ਬੀਮਾਰੀ ਨਾਲ ਲੜਨ ’ਚ ਮਦਦ ਕਰਦਾ ਹੈ।
ਐਂਟੀ-ਆਕਸੀਡੈਂਟਸ ਨਾਲ ਭਰਪੂਰ
ਡ੍ਰੈਗਨ ਫਰੂਟ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਫ੍ਰੀ ਰੈਡੀਕਲਸ ਤੇ ਆਕਸੀਡੇਟਿਵ ਸਟ੍ਰੈੱਸ ਨਾਲ ਲੜਦਾ ਹੈ। ਸੈਲੂਲਰ ਨੁਕਸਾਨ ਨੂੰ ਘਟਾ ਕੇ ਇਮਿਊਨ ਸਿਸਟਮ ਨੂੰ ਘੱਟ ਨੁਕਸਾਉਣ ਪਹੁੰਚਾਉਂਦਾ ਹੈ।
ਐਂਟੀ-ਇੰਫਲੇਮੇਟਰੀ ਪ੍ਰਭਾਵ
ਇਹ ਕ੍ਰਾਨਿਕ ਇੰਫਲੇਮੇਸ਼ਨ ਨੂੰ ਘਟਾਉਣ ’ਚ ਮਦਦਗਾਰ ਹੈ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਡ੍ਰੈਗਨ ਫਰੂਟ ’ਚ ਕੁਦਰਤੀ ਮਿਸ਼ਰਣ ਜਿਵੇਂ ਕਿ ਬੀਟਾਸਾਈਨਿਨ ਤੇ ਫਾਈਟੋਕੈਮੀਕਲਸ ਹੁੰਦੇ ਹਨ, ਜੋ ਸੋਜ ਨੂੰ ਘੱਟ ਕਰਦੇ ਹਨ।
ਪੌਸ਼ਟਿਕ ਘਣਤਾ
ਡ੍ਰੈਗਨ ਫਰੂਟ ’ਚ ਜ਼ਰੂਰੀ ਵਿਟਾਮਿਨ, ਮਿਨਰਲਸ ਤੇ ਡਾਇਟਰੀ ਫਾਈਬਰ ਹੁੰਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਪੋਸ਼ਣ ਦੇ ਨਾਲ-ਨਾਲ ਇਮਿਊਨ ਫੰਕਸ਼ਨ ਨੂੰ ਬਿਹਤਰ ਬਣਾਉਣ ’ਚ ਮਦਦ ਕਰਦੇ ਹਨ।
ਹਾਈਡ੍ਰੇਸ਼ਨ ਤੇ ਡੀਟੌਕਸੀਫਿਕੇਸ਼ਨ
ਇਸ ਫ਼ਲ ’ਚ ਪਾਣੀ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ ’ਚ ਮਦਦ ਕਰਦੀ ਹੈ।
ਚਮੜੀ ਨੂੰ ਡਰੈਗਨ ਫਲ ਦੇ ਲਾਭ
ਆਪਣੇ ਸਿਹਤ ਲਾਭਾਂ ਦੇ ਨਾਲ-ਨਾਲ ਇਹ ਫ਼ਲ ਚਮੜੀ ਨੂੰ ਵੀ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਇਥੇ ਚਮੜੀ ਨੂੰ ਮਿਲ ਵਾਲੇ ਫ਼ਾਇਦਿਆਂ ਬਾਰੇ ਦੱਸਿਆ ਗਿਆ ਹੈ–
ਕੋਲੈਜਨ ਪ੍ਰੋਡਕਸ਼ਨ
ਫ਼ਲਾਂ ’ਚ ਮੌਜੂਦ ਵਿਟਾਮਿਨ ਸੀ ਫਾਈਬਰੋਬਲਾਸਟ ਨੂੰ ਨਵੇਂ ਕੋਲੇਜਨ ਪੈਦਾ ਕਰਨ ਲਈ ਉਤੇਜਿਤ ਕਰਦਾ ਹੈ। ਇਸ ਦੀ ਮਦਦ ਨਾਲ ਚਮੜੀ ’ਚ ਕਸਾਅ ਤੇ ਲਚਕਤਾ ਆਉਂਦੀ ਹੈ। ਚਮੜੀ ਨੂੰ ਜਵਾਨ ਰੱਖਣ ਦੇ ਨਾਲ-ਨਾਲ ਇਹ ਫਾਈਨ ਲਾਈਨਾਂ ਤੇ ਝੁਰੜੀਆਂ ਨੂੰ ਘੱਟ ਕਰਨ ’ਚ ਵੀ ਮਦਦਗਾਰ ਹੈ।
ਸਕਿਨ ਸੈੱਲ ਪ੍ਰੋਡਕਸ਼ਨ
ਡ੍ਰੈਗਨ ਫਰੂਟ ’ਚ ਮੌਜੂਦ ਵਿਟਾਮਿਨ ਏ ਚਮੜੀ ਦੇ ਸੈੱਲਾਂ ਦੇ ਵਿਕਾਸ ’ਚ ਮਦਦ ਕਰਦਾ ਹੈ। ਵਿਟਾਮਿਨ ਏ ਦਾ ਸਹੀ ਮਾਤਰਾ ’ਚ ਸੇਵਨ ਚਮੜੀ ਨੂੰ ਸੁੰਦਰ ਤੇ ਚਮਕਦਾਰ ਰੱਖਦਾ ਹੈ।
ਐਂਟੀ-ਇੰਫੈਕਸ਼ਨ ਗੁਣ
ਵਿਟਾਮਿਨ ਏ ਸੈੱਲਾਂ ਦੇ ਵਾਧੇ ਨੂੰ ਵਧਾ ਕੇ ਚਮੜੀ ਦੀ ਸੁਰੱਖਿਆ ਰੁਕਾਵਟ ਨੂੰ ਮਜ਼ਬੂਤ ਬਣਾਉਂਦਾ ਹੈ। ਚਮੜੀ ਨੂੰ ਸਿਹਤਮੰਦ ਰੱਖਣ ਲਈ ਬੈਕਟੀਰੀਆ ਤੇ ਪ੍ਰਦੂਸ਼ਣ ਤੋਂ ਬਚਾਉਂਦਾ ਹੈ।
ਐਂਟੀ-ਏਜਿੰਗ ਗੁਣ
ਐਂਟੀ-ਆਕਸੀਡੈਂਟਸ ਨਾਲ ਭਰਪੂਰ ਡ੍ਰੈਗਨ ਫਰੂਟ ਫ੍ਰੀ ਰੈਡੀਕਲਸ ਨਾਲ ਲੜਦਾ ਹੈ, ਜੋ ਸੈਲੂਲਰ ਨੁਕਸਾਨ ਦੇ ਨਤੀਜੇ ਵਜੋਂ ਬਣਦੇ ਹਨ ਤੇ ਚਮੜੀ ’ਤੇ ਬੁਢਾਪੇ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ। ਇਹ ਫ਼ਲ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ।
ਡਾਈਟ ’ਚ ਡ੍ਰੈਗਨ ਫਰੂਟ ਨੂੰ ਸ਼ਾਮਲ ਕਰਨ ਦੇ ਵੱਖ-ਵੱਖ ਤਰੀਕੇ
ਡ੍ਰੈਗਨ ਫਰੂਟ ਥੋੜ੍ਹਾ ਅਜੀਬ ਲੱਗ ਸਕਦਾ ਹੈ ਪਰ ਇਹ ਬਹੁਤ ਸੁਆਦ ਹੁੰਦਾ ਹੈ।
ਖੁਰਾਕ ’ਚ ਸ਼ਾਮਲ ਕਰਨ ਦੇ ਵੱਖ-ਵੱਖ ਤਰੀਕੇ
ਟ੍ਰੋਪੀਕਲ ਫਰੂਟ ਸਲਾਦ
ਤੁਸੀਂ ਕੱਟੇ ਹੋਏ ਡ੍ਰੈਗਨ ਫਰੂਟ ਨੂੰ ਅਨਾਨਾਸ, ਅੰਬ ਤੇ ਪਪੀਤਾ ਵਰਗੇ ਫ਼ਲਾਂ ਨਾਲ ਮਿਲਾ ਕੇ ਫਰੂਟ ਸਲਾਦ ਦਾ ਆਨੰਦ ਲੈ ਸਕਦੇ ਹੋ। ਸਵਾਦ ਵਧਾਉਣ ਲਈ ਨਿੰਬੂ ਦੇ ਰਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡ੍ਰੈਗਨ ਫਰੂਟ ਸਮੂਦੀ ਬਾਊਲ
ਕੇਲੇ, ਬੈਰੀਜ਼ ਤੇ ਨਾਰੀਅਲ ਪਾਣੀ ਵਰਗੇ ਹੋਰ ਮਨਪਸੰਦ ਫ਼ਲਾਂ ਨਾਲ ਡ੍ਰੈਗਨ ਫਰੂਟ ਨੂੰ ਮਿਲਾਓ। ਟੈਕਸਟਚਰ ਲਈ ਚੀਆ ਸੀਡਸ, ਬਦਾਮ ਆਦਿ ਦੀ ਵਰਤੋਂ ਕਰੋ।
ਡ੍ਰੈਗਨ ਫਰੂਟ ਸਾਲਸਾ
ਕੱਟੇ ਹੋਏ ਡ੍ਰੈਗਨ ਫਰੂਟ, ਕੱਟੇ ਹੋਏ ਟਮਾਟਰ, ਪਿਆਜ਼, ਨਿੰਬੂ ਦਾ ਰਸ ਤੇ ਕੁਝ ਜੈਲੇਪੀਨੋ ਦੇ ਨਾਲ ਇਕ ਰਵਾਇਤੀ ਫ਼ਲ ਸਾਲਸਾ ਬਣਾਓ। ਇਸ ਨੂੰ ਗਰਿੱਲਡ ਫਿਸ਼ ਜਾਂ ਚਿਕਨ ਲਈ ਟੌਰਟਿਲਾ ਚਿਪਸ ਨਾਲ ਸਰਵ ਕਰੋ।
ਡ੍ਰੈਗਨ ਫਰੂਟ ਪੌਪਸੀਕਲਜ਼
ਨਾਰੀਅਲ ਦੇ ਦੁੱਧ, ਨਿੰਬੂ ਦਾ ਰਸ ਤੇ ਸ਼ਹਿਦ ਦੇ ਨਾਲ ਡ੍ਰੈਗਨ ਫਰੂਟ ਨੂੰ ਮਿਲਾਓ। ਫਿਰ ਪੌਪਸੀਕਲਜ਼ ਬਣਾਉਣ ਲਈ ਇਸ ਨੂੰ ਫ੍ਰੀਜ਼ ਕਰੋ। ਗਰਮੀ ਦੇ ਮੌਸਮ ’ਚ ਤੁਹਾਨੂੰ ਤਾਜ਼ਾ ਮਹਿਸੂਸ ਕਰਨ ਲਈ ਇਸ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਡ੍ਰੈਗਨ ਫਰੂਟ ਦਾ ਸੇਵਨ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।
ਤਗੜੀ ਦੇਸੀ ਬਾਡੀ ਚਾਹੁੰਦੇ ਹੋ ਤਾਂ 15 ਦਿਨਾਂ ਤੱਕ ਮਿੱਟੀ ਦੇ ਭਾਂਡੇ ’ਚ ਭਿਓਂ ਕੇ ਖਾਓ ਇਹ 6 ਚੀਜ਼ਾਂ
NEXT STORY