ਨਵੀਂ ਦਿੱਲੀ— ਚਾਹ ਪੀਣਾ ਤਾਂ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਕੁਝ ਲੋਕਾਂ ਲਈ ਤਾਂ ਇਹ ਨਸ਼ੇ ਦੀ ਤਰ੍ਹਾਂ ਹੁੰਦੀ ਹੈ ਅਤੇ ਉਹ ਇਸ ਦੇ ਬਿਨਾਂ ਆਪਣੇ ਦਿਨ ਦੀ ਸ਼ੁਰੂਆਤ ਹੀ ਨਹੀਂ ਕਰਦੇ। ਜੇ ਸਾਰਾ ਦਿਨ ਉਨ੍ਹਾਂ ਨੂੰ ਚਾਹ ਨਾ ਮਿਲੇ ਤਾਂ ਉਨ੍ਹਾਂ ਦਾ ਸਿਰ ਦਰਦ ਹੋਣ ਲੱਗਦਾ ਹੈ ਪਰ ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਤੁਹਾਡੀ ਸਿਹਤ ਨੂੰ ਕਈ ਨੁਕਸਾਨ ਹੁੰਦੇ ਹਨ। ਜੀ ਹਾਂ ਖਾਲੀ ਪੇਟ ਚਾਹ ਪੀਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇ ਤੁਸੀਂ ਵੀ ਖਾਲੀ ਪੇਟ ਚਾਹ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਉਸ ਨਾਲ ਹੋਣ ਵਾਲੇ ਨੁਕਸਾਨ ਨੂੰ ਵੀ ਜਾਣ ਲਓ।
ਖਾਲੀ ਪੇਟ ਚਾਹ ਪੀਣ ਦੇ ਨੁਕਸਾਨ
1. ਪ੍ਰੋਸਟੇਟ ਕੈਂਸਰ
ਖਾਲੀ ਪੇਟ ਚਾਹ ਪੀਣ ਨਾਲ ਮਰਦਾਂ ਨੂੰ ਪ੍ਰਾਸਟੇਟ ਸੰਬੰਧੀ ਬੀਮਾਰੀ ਹੋ ਸਕਦੀ ਹੈ। ਇਹ ਗੱਲ ਕਈ ਰਿਸਰਚ 'ਚ ਵਿਗਿਆਨੀਆਂ ਨੇ ਵੀ ਕਹੀ ਹੈ।
2. ਐਸੀਡਿਟੀ ਦੀ ਸਮੱਸਿਆ
ਚਾਹ 'ਚ ਮੌਜੂਦ ਹਾਨੀਕਾਰਕ ਤੱਤ ਪੇਟ 'ਚ ਐਸਿਡ ਨੂੰ ਵਧਾ ਦਿੰਦੇ ਹਨ, ਜਿਸ ਨਾਲ ਤੁਹਾਨੂੰ ਪੇਟ 'ਚ ਅਲਸਰ ਅਤੇ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਤੁਸੀਂ ਵੀ ਖਾਲੀ ਪੇਟ ਇਸ ਦੀ ਵਰਤੋਂ ਨਾ ਕਰੋ।
3. ਥਕਾਵਟ
ਇਕ ਸੋਧ ਮੁਤਾਬਕ ਜੋ ਲੋਕ ਖਾਲੀ ਪੇਟ ਬਹੁਤ ਜ਼ਿਆਦਾ ਦੁੱਧ ਵਾਲੀ ਚਾਹ ਪੀਂਦੇ ਹਨ ਉਨ੍ਹਾਂ ਨੂੰ ਥਕਾਵਟ ਦੀ ਸਮੱਸਿਆ ਰਹਿੰਦੀ ਹੈ। ਅਜਿਹੇ ਲੋਕ ਕੋਈ ਵੀ ਕੰਮ ਕਰਨ ਦੇ ਬਾਅਦ ਜਲਦੀ ਥੱਕ ਜਾਂਦੇ ਹਨ। ਚਾਹ 'ਚ ਦੁੱਧ ਮਿਲਾਉਣ ਨਾਲ ਐਂਟੀਆਕਸੀਡੈਂਟ ਦਾ ਅਸਰ ਖਤਮ ਹੋ ਜਾਂਦਾ ਹੈ।
4. ਚਿੜਚਿੜਾਪਨ ਰਹਿਣਾ
ਖਾਲੀ ਪੇਟ ਚਾਹ ਪੀਣ ਨਾਲ ਵਾਲਾਂ 'ਚ ਅਕਸਰ ਚਿੜਚਿੜੇਪਨ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇਸ ਲਈ ਖਾਲੀ ਪੇਟ ਚਾਹ ਪੀਣ ਤੋਂ ਪਹਿਲਾਂ ਤੁਸੀਂ ਵੀ ਇਕ ਵਾਰ ਜ਼ਰੂਰ ਸੋਚ ਲਓ।
5. ਪੇਟ ਫੁੱਲਣ ਦੀ ਸਮੱਸਿਆ
ਉਂਝ ਤਾਂ ਬਲੈਕ ਟੀ ਦੀ ਵਰਤੋਂ ਸਿਹਤ ਲਈ ਚੰਗੀ ਹੁੰਦੀ ਹੈ ਪਰ ਇਸ ਨੂੰ ਖਾਲੀ ਪੇਟ ਲੈਣ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਖਾਲੀ ਪੇਟ ਬਲੈਕ ਟੀ ਦੀ ਵਰਤੋਂ ਕਰਨ ਨਾਲ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।
6. ਸਰੀਰ 'ਤੇ ਪ੍ਰਭਾਵ
ਖਾਲੀ ਪੇਟ ਚਾਹ ਪੀਣ ਨਾਲ ਸਰੀਰ 'ਚ ਪ੍ਰੋਟੀਨ ਅਤੇ ਹੋਰ ਦੂਜੇ ਪਦਾਰਥਾਂ ਦਾ ਅਵਸ਼ੋਸ਼ਣ ਠੀਕ ਤਰ੍ਹਾਂ ਨਾਲ ਨਹੀਂ ਹੋ ਪਾਉਂਦਾ ਜੋ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਤੁਸੀਂ ਕਈ ਗੰਭੀਰ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
7. ਮੋਟਾਪਾ
ਦਿਨ-ਬ-ਦਿਨ ਵਧਦੇ ਮੋਟਾਪੇ ਦਾ ਇਕ ਮੁਖ ਕਾਰਨ ਖਾਲੀ ਪੇਟ ਚਾਹ ਦੀ ਵਰਤੋਂ ਵੀ ਹੈ। ਚਾਹ ਬਣਾਉਣ 'ਚ ਵਰਤੀ ਜਾਣ ਵਾਲੀ ਖੰਡ ਅਤੇ ਪੱਤੀ ਸਰੀਰ ਦੇ ਅੰਦਰ ਜਾ ਕੇ ਚਰਬੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਜਿਸ ਨਾਲ ਤੁਹਾਡਾ ਭਾਰ ਵਧਣ ਲੱਗਦਾ ਹੈ।
ਲੰਬੇ ਸਮੇਂ ਤਕ ਬੈਠੇ ਰਹਿਣ ਵਾਲੀਆਂ ਔਰਤਾਂ ਨੂੰ ਹੋ ਸਕਦੀ ਹੈ ਇਹ ਸਮੱਸਿਆ
NEXT STORY