ਨਵੀਂ ਦਿੱਲੀ— ਗੋਲਗੱਪੇ ਖਾਣਾ ਤਾਂ ਸਾਰੇ ਹੀ ਪਸੰਦ ਕਰਦੇ ਹਨ | ਇਸ ਨੂੰ ਦੇਖਦੇ ਹੀ ਸਾਰਿਆਂ ਦੇ ਮੂੰਹ 'ਚ ਪਾਣੀ ਆਉਣ ਲੱਗਦਾ ਹੈ ਪਰ ਗੋਲਗੱਪਿਆਂ ਦਾ ਪਾਣੀ ਪੀਣ 'ਚ ਸੁਆਦ ਹੋਣ ਦੇ ਨਾਲ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ | ਇਸ ਪਾਣੀ ਨੂੰ ਪੀਣ ਨਾਲ ਪੇਟ ਦੇ ਕਈ ਰੋਗਾਂ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਸ ਨੂੰ ਬਣਾਉਣ ਲਈ ਪੁਦੀਨੇ ਦੇ ਪੱਤੇ, ਹਰਾ ਧਨੀਆ, ਹਰੀ ਮਿਰਚ,ਜੀਰਾ, ਹਿੰਗ, ਕਾਲਾ ਨਮਕ,ਸੌਾਠ ਅਤੇ ਨਿੰਬੂ ਆਦਿ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ | ਜੋ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ | ਆਓ ਜਾਣਦੇ ਹਾਂ ਗੋਲਗੱਪਿਆਂ ਦਾ ਪਾਣੀ ਪੀਣ ਨਾਲ ਪੇਟ ਦੇ ਕਿਹੜੇ-ਕਿਹੜੇ ਰੋਗਾਂ ਤੋਂ ਰਾਹਤ ਮਿਲਦੀ ਹੈ |
1. ਹਾਜ਼ਮਾ ਠੀਕ ਰੱਖੇ
ਕਈ ਵਾਰ ਹੈਵੀ ਖਾਣਾ ਖਾਣ ਨਾਲ ਪੇਟ ਭਾਰੀ-ਭਾਰੀ ਰਹਿੰਦਾ ਹੈ ਅਤੇ ਇਸ ਨੂੰ ਪਹਿਚਾਨ ਪਾਉਣਾ ਮੁਸ਼ਕਿਲ ਹੁੰਦਾ ਹੈ | ਅਜਿਹੇ 'ਚ ਗੋਲਗੱਪਿਆਂ ਦਾ ਪਾਣੀ ਪੀਓ | ਇਸ ਨੂੰ ਪੀਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ ਅਤੇ ਖਾਣਾ ਆਸਾਨੀ ਨਾਲ ਪਚ ਵੀ ਜਾਂਦਾ ਹੈ | ਇਸ ਤੋਂ ਇਲਾਵਾ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ |
2. ਪੇਟ ਦੀ ਗੈਸ ਤੋਂ ਰਾਹਤ
ਕੁਝ ਲੋਕ ਗਲਤ ਖਾਣ-ਪੀਣ ਕਾਰਨ ਪੇਟ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਅਤੇ ਗੈਸ ਕਾਰਨ ਉਨ੍ਹਾਂ ਦਾ ਪੇਟ ਫੁੱਲਿਆ ਰਹਿੰਦਾ ਹੈ | ਇਸ ਤੋਂ ਛੁਟਕਾਰਾ ਪਾਉਣ ਲਈ ਗੋਲਗੱਪਿਆਂ ਦਾ ਪਾਣੀ ਕਾਫੀ ਫਾਇਦੇਮੰਦ ਹੁੰਦਾ ਹੈ |
3. ਖੱਟੇ ਡਕਾਰਾਂ ਤੋਂ ਛੁਟਕਾਰਾ ਮਿਲੇ
ਕਈ ਵਾਰ ਤਲਿਆ-ਭੁੰਨਿਆਂ ਜਾਂ ਫਿਰ ਸੁਆਦ-ਸੁਆਦ 'ਚ ਜ਼ਿਆਦਾ ਭੋਜਨ ਖਾ ਲੈਣ ਨਾਲ ਖੱਟੇ ਡਕਾਰ ਆਉਣ ਲੱਗਦੇ ਹਨ | ਜਿਸ ਕਾਰਨ ਬਹੁਤ ਗੰਦਾ ਮਹਿਸੂਸ ਹੰੁਦਾ ਹੈ | ਖੱਟੇ ਡਕਾਰਾਂ ਤੋਂ ਛੁਟਕਾਰਾ ਪਾਉਣ ਲਈ ਪੁਦੀਨੇ ਦਾ ਪਾਣੀ ਪੀਓ |
4. ਪੇਟ ਦਰਦ
ਜ਼ਿਆਦਾ ਜਾਂ ਅਨਹੈਲਦੀ ਖਾਣਾ ਖਾਣ ਨਾਲ ਪੇਟ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ | ਇਸ ਤਰ੍ਹਾਂ ਦੀ ਮੁਸ਼ਕਿਲ ਹੋਣ 'ਤੇ ਗੋਲਗੱਪਿਆ ਵਾਲਾ ਪਾਣੀ ਪੀਓ | ਇਸ ਨਾਲ ਤੁਹਾਨੂੰ ਕਾਫੀ ਹੱਦ ਤਕ ਫਾਇਦਾ ਮਿਲੇਗਾ |
5. ਭਾਰ ਘੱਟ ਕਰਨ 'ਚ ਮਦਦ
ਅੱਜ ਦੇ ਸਮੇਂ 'ਚ ਬਹੁਤ ਲੋਕ ਮੋਟਾਪੇ ਕਾਰਨ ਪ੍ਰੇਸ਼ਾਨ ਰਹਿੰਦੇ ਹਨ | ਉਹ ਭਾਰ ਘਟਾਉਣ ਦੇ ਲਈ ਡਾਇਟਿੰਗ, ਕਸਰਤ ਕੀ ਕੁਝ ਨਹੀਂ ਕਰਦੇ ਅਜਿਹੇ 'ਚ ਮੋਟਾਪਾ ਘਟਾਉਣ ਲਈ ਰੋਜ਼ਾਨਾ ਖਾਣਾ ਖਾਣ ਤੋਂ 10-15 ਮਿੰਟ ਪਹਿਲਾਂ ਗੋਲਗੱਪਿਆਂ ਦਾ ਪਾਣੀ ਪੀਓ |
ਜੇ ਤੁਸੀਂ ਵੀ ਹੋ ਡਾਇਬਿਟੀਜ਼ ਦੇ ਮਰੀਜ਼ ਤਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ
NEXT STORY