ਹੈਲਥ ਡੈਸਕ : ਸਰਦੀ ਦੇ ਮੌਸਮ ’ਚ ਅਕਸਰ ਲੋਕ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਅਲਸੀ ਦੀਆਂ ਪਿੰਨੀਆਂ ਖਾਂਦੇ ਹਨ। ਕਿਉਂਕਿ ਅਲਸੀ ਦੀਆਂ ਪਿੰਨੀਆਂ ਠੰਡ, ਜ਼ੁਕਾਮ ਆਦਿ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ। ਇਹ ਖਾਣ ’ਚ ਸੁਆਦ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਗਰਮ ਰੱਖਦੀਆਂ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਸਮੱਗਰੀ
ਘਿਓ-50 ਗ੍ਰਾਮ
ਬਾਦਾਮ-120 ਗ੍ਰਾਮ
ਕਾਜੂ-120 ਗ੍ਰਾਮ
ਸੌਗੀ-120 ਗ੍ਰਾਮ
ਅਲਸੀ ਦੇ ਬੀਜ-500 ਗ੍ਰਾਮ
ਕਣਕ ਦਾ ਆਟਾ-500 ਗ੍ਰਾਮ
ਗੋਂਦ-60 ਗ੍ਰਾਮ
ਘਿਓ-400 ਮਿਲੀਲੀਟਰ
ਪੀਸੀ ਹੋਈ ਖੰਡ ਜਾਂ ਗੁੜ-500 ਗ੍ਰਾਮ
ਇਹ ਵੀ ਪੜ੍ਹੋ-ਹਨੀ ਸਿੰਘ ਨੇ ਵਿੰਨਿਆ ਬਾਦਸ਼ਾਹ 'ਤੇ ਨਿਸ਼ਾਨਾ, ਆਖੀ ਵੱਡੀ ਗੱਲ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਪੈਨ 'ਚ 50 ਗ੍ਰਾਮ ਘਿਓ ਗਰਮ ਕਰੋ ਅਤੇ ਇਸ 'ਚ ਬਾਦਾਮ, ਕਾਜੂ, ਸੌਗੀ ਪਾ ਕੇ 3 ਤੋਂ 5 ਮਿੰਟ ਲਈ ਭੂਰੇ ਹੋਣ ਤੱਕ ਉਡੀਕ ਕਰੋ।
ਦੂਜੇ ਪੈਨ 'ਚ ਅਲਸੀ ਦੇ ਬੀਜ ਪਾ ਕੇ 5-7 ਮਿੰਟ ਲਈ ਭੂਰੇ ਹੋਣ ਤੱਕ ਭੁੰਨੋ।
ਇਸ ਤੋਂ ਬਾਅਦ ਪੈਨ 'ਚ ਆਟਾ ਪਾ ਕੇ ਇਸ ਨੂੰ ਵੀ ਭੂਰੇ ਹੋਣ ਤੱਕ ਭੁੰਨ ਲਓ ਅਤੇ ਸਾਈਡ 'ਤੇ ਰੱਖ ਲਓ
ਫਿਰ ਪੈਨ 'ਚ 50 ਗ੍ਰਾਮ ਦੇਸੀ ਘਿਓ ਦੁਬਾਰਾ ਪਾ ਕੇ ਇਸ 'ਚ ਗੋਂਦ ਪਾ ਕੇ ਭੂਰਾ ਹੋਣ ਦਿਓ ਅਤੇ ਉਦੋਂ ਤੱਕ ਭੁੰਨੋ ਜਦੋਂ ਤੱਕ ਕਿ ਇਸ ਦੀ ਖੁਸ਼ਬੂ ਆਉਣੀ ਸ਼ੁਰੂ ਨਾ ਹੋ ਜਾਵੇ।
ਇਸ ਤੋਂ ਬਾਅਦ ਅਲਸੀ, ਡਰਾਈ ਫਰੂਟ ਅਤੇ ਗੋਂਦ ਨੂੰ ਮਿਕਸੀ 'ਚ ਪਾ ਕੇ ਪੀਸ ਲਓ।
ਇਕ ਕੜਾਈ 'ਚ 400 ਮਿਲੀਲੀਟਰ ਘਿਓ ਪਾ ਕੇ ਇਸ 'ਚ ਪਹਿਲਾਂ ਤੋਂ ਭੁੰਨ ਕੇ ਰੱਖਿਆ ਹੋਇਆ ਆਟਾ, ਅਲਸੀ ਦੇ ਬੀਜ ਅਤੇ ਪੀਸੀ ਹੋਈ ਖੰਡ ਜਾਂ ਗੁੜ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿਓ।
ਇਸ ਮਿਸ਼ਰਣ 'ਚ ਡਰਾਈ ਫਰੂਟ ਅਤੇ ਗੋਂਦ ਪਾ ਕੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ।
ਅਲਸੀ ਦੀਆਂ ਪਿੰਨੀਆਂ ਦਾ ਮਿਸ਼ਰਣ ਕਿਸੇ ਭਾਂਡੇ 'ਚ ਕੱਢ ਕੇ ਥੋੜ੍ਹਾ ਠੰਡਾ ਹੋਣ 'ਤੇ ਹੱਥਾਂ ਦੀਆਂ ਤਲੀਆਂ 'ਚ ਰੱਖ ਕੇ ਪਿੰਨੀਆਂ ਦਾ ਆਕਾਰ ਬਣਾ ਲਓ। ਇਸ ਤਰ੍ਹਾਂ ਬਾਕੀ ਦੀਆਂ ਪਿੰਨੀਆਂ ਵੀ ਬਣਾ ਲਓ।
ਇਸ ਨੂੰ ਤੁਸੀਂ ਸਰਦੀ ਦੇ ਮੌਸਮ 'ਚ ਦੁੱਧ ਜਾਂ ਚਾਹ ਨਾਲ ਖਾ ਸਕਦੇ ਹੋ।
ਇਹ ਵੀ ਪੜ੍ਹੋ-ਹਨੀ ਸਿੰਘ ਨੇ ਵਿੰਨਿਆ ਬਾਦਸ਼ਾਹ 'ਤੇ ਨਿਸ਼ਾਨਾ, ਆਖੀ ਵੱਡੀ ਗੱਲ
ਜਾਣੋ ਅਲਸੀ ਦੀਆਂ ਪਿੰਨੀਆਂ ਖਾਣ ਦੇ ਫ਼ਾਇਦੇ
ਦਿਲ ਲਈ ਫ਼ਾਇਦੇਮੰਦ
ਸ਼ੂਗਰ ਲਈ ਫਾਇਦੇਮੰਦ
ਭਾਰ ਕਰੇ ਘੱਟ
ਚਮਕਦਾਰ ਚਮੜੀ
ਵਾਲਾਂ ਦਾ ਝੜਨਾ ਕਰੇ ਘੱਟ
ਕੈਂਸਰ ਤੋਂ ਕਰੇ ਬਚਾਅ
ਢਿੱਡ ਨਾਲ ਜੁੜੀਆਂ ਸਮੱਸਿਆਵਾਂ
ਸਿਕਰੀ ਤੋਂ ਮਿਲੇ ਛੁਟਕਾਰਾ
ਜਨਾਨੀਆਂ ਲਈ ਵਰਦਾਨ
ਹਾਰਮੋਨ ਸੰਤੁਲਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਦੀਆਂ ’ਚ ਸਫੇਦ ਤਿਲ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਅਣਗਿਣਤ ਲਾਭ, ਜਾਣ ਲਓ ਇਸ ਦੇ ਫਾਇਦੇ
NEXT STORY