ਨਵੀਂ ਦਿੱਲੀ- ਅਸੀਂ ਇਹ ਹਮੇਸ਼ਾ ਸਭ ਨੂੰ ਕਹਿੰਦੇ ਹੋਏ ਸੁਣਿਆ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਇਕ ਸੇਬ ਖਾਓਗੇ ਤਾਂ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਇਹ ਕਾਰਨ ਹੈ ਕਿ ਜ਼ਿਆਦਾਤਰ ਡਾਈਟੀਸ਼ੀਅਨ ਇਸ ਫ਼ਲ ਨੂੰ ਰੋਜ਼ਾਨਾ ਖੁਰਾਕ 'ਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਸਵੇਰੇ ਨਾਸ਼ਤੇ ਦੇ ਸਮੇਂ ਇਸ ਨੂੰ ਜ਼ਰੂਰ ਖਾਓ। ਆਮ ਤੌਰ 'ਤੇ ਭਾਰਤ 'ਚ ਲੋਕ ਨਾਸ਼ਤੇ 'ਚ ਆਇਲੀ ਅਤੇ ਅਣਹੈਲਦੀ ਫੂਡਸ ਖਾਂਦੇ ਹਨ ਜੋ ਸਿਹਤ ਲਈ ਬਿਲਕੁੱਲ ਵੀ ਚੰਗੇ ਨਹੀਂ ਹਨ। ਮਾਹਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਸਵੇਰੇ ਸੇਬ ਖਾਣਾ ਕਿਉਂ ਫ਼ਾਇਦੇਮੰਦ ਹੈ।
ਨਾਸ਼ਤੇ 'ਚ ਸੇਬ ਖਾਣ ਦੇ ਫ਼ਾਇਦੇ
ਦਿਲ ਰਹੇਗਾ ਹੈਲਦੀ
ਸੇਬ ਤੁਹਾਡੀਆਂ ਧਮਨੀਆਂ ਨੂੰ ਪਲਾਕ ਦੇ ਕਬਜ਼ੇ 'ਚ ਜਾਣ ਤੋਂ ਰੋਕਦੇ ਹਨ ਜੋ ਕੋਰੋਨਰੀ ਆਰਟਰੀ ਡਿਜੀਜ਼ ਦਾ ਇਕ ਵੱਡਾ ਕਾਰਨ ਹੈ। ਸੇਬ ਦੇ ਛਿਲਕਿਆਂ 'ਚ ਫੇਨੋਲਿਕ ਕੰਪਾਊਂਡ ਪਾਇਆ ਜਾਂਦਾ ਹੈ ਜਿਸ ਨਾਲ ਖੂਨ 'ਚ ਮਾੜੇ ਕੋਲੈਸਟਰੋਲ ਜਮਾ ਨਹੀਂ ਹੁੰਦਾ ਅਤੇ ਤੁਸੀਂ ਦਿਲ ਦੀ ਬੀਮਾਰੀ ਤੋ ਬਚ ਜਾਂਦੇ ਹੋ।

ਸਟ੍ਰੋਕ ਤੋਂ ਬਚਾਅ
ਕਈ ਮਾਹਰ ਇਹ ਦੱਸਦੇ ਹਨ ਕਿ ਸੇਬ ਖਾਣ ਨਾਲ ਤੁਹਾਨੂੰ ਸਟ੍ਰੋਕ ਅਤੇ ਸ਼ੂਗਰ ਹੋਣ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਹਾਲਾਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਇਸ ਨੂੰ ਰੋਕੇਗਾ ਹੀ ਪਰ ਖਤਰਾ ਜ਼ਰੂਰ ਘੱਟ ਹੋ ਜਾਵੇਗਾ
ਐਨਰਜੀ 'ਚ ਵਾਧਾ
ਜੇਕਰ ਤੁਸੀਂ ਸਵੇਰੇ ਆਪਣਾ ਵਰਕਆਊਟ ਪੂਰਾ ਕਰਨਾ ਪਸੰਦ ਕਰਦੇ ਹੋ ਤਾਂ ਤੁਸੀਂ ਨਿਸ਼ਚਿਤ ਰੂਪ ਨਾਲ ਨਾਸ਼ਤੇ ਦੇ ਮੈਨਿਊ 'ਚ ਇਕ ਸੇਬ ਖਾਣਾ ਚਾਹੋਗੇ। ਅਜਿਹਾ ਇਸ ਲਈ ਹੈ ਕਿ ਕਿਉਂਕਿ ਕਸਰਤ ਤੋਂ ਪਹਿਲਾਂ ਇਕ ਸੇਬ ਖਾਣ ਨਾਲ ਤੁਹਾਡੀ ਸਹਿਨਸ਼ਕਤੀ ਵਧਾਉਣ 'ਚ ਮਦਦ ਕਰ ਸਕਦਾ ਹੈ ਅਤੇ ਐਨਰਜੀ ਵੀ ਬਰਕਰਾਰ ਰਹਿੰਦੀ ਹੈ।

ਭਾਰ ਹੋਵੇਗਾ ਘੱਟ
ਵਧਦਾ ਹੋਇਆ ਭਾਰ ਇਕ ਵੱਡੀ ਸਮੱਸਿਆ ਹੈ ਜਾਂ ਇਹ ਕਹੋ ਕਿ ਮੋਟਾਪਾ ਕਈ ਬੀਮਾਰੀਆਂ ਦੀ ਜੜ੍ਹ ਹੈ। ਤੁਸੀਂ ਚਾਹੁੰਦੇ ਹੋ ਕਿ ਭਾਰ ਮੈਂਨੇਟ ਰਹੇ ਤਾਂ ਨਾਸ਼ਤੇ 'ਚ ਸੇਬ ਜ਼ਰੂਰ ਖਾਓ ਕਿਉਂਕਿ ਇਸ ਫ਼ਲ 'ਚ ਫੈਟ ਨਾ ਦੇ ਬਰਾਬਰ ਹੁੰਦੀ ਹੈ ਅਤੇ ਫਾਈਬਰ ਦੀ ਮੌਜੂਦਗੀ ਨਾਲ ਭਾਰ ਘੱਟ ਕਰਨ 'ਚ ਮਦਦ ਮਿਲੇਗੀ।
ਕਾਜੂ ਖਾਣ ਨਾਲ ਨਹੀਂ ਵਧਦਾ ਕੋਲੈਸਟ੍ਰਾਲ ਸਗੋਂ ਹੁੰਦੈ BP ਕੰਟਰੋਲ, ਜਾਣੋ ਸਿਹਤ ਨੂੰ ਮਿਲਣ ਵਾਲੇ ਹੋਰ ਲਾਜਵਾਬ ਫ਼ਾਇਦੇ
NEXT STORY