ਨਵੀਂ ਦਿੱਲੀ— ਕੈਲਸ਼ੀਅਮ ਸਰੀਰ ਲਈ ਬਹੁਤ ਹੀ ਮਹੱਤਵਪੂਰਣ ਹੈ। ਇਸ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਜਦੋਂ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਹੱਡੀਆਂ ਨਾਲ ਜੁੜੀਆਂ ਬੀਮਾਰੀਆਂ ਇਨਸਾਨ ਨੂੰ ਘੇਰ ਲੈਂਦੀਆਂ ਹਨ। ਜੋੜਾਂ ਦਾ ਦਰਦ, ਗਠੀਆ ਆਦਿ ਕਾਰਨ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਔਰਤਾਂ ਦੇ ਸਰੀਰ 'ਚ ਇਨ੍ਹਾਂ ਤੱਤਾਂ ਦੀ ਕਮੀ ਜ਼ਿਆਦਾ ਹੁੰਦੀ ਹੈ। ਕੁਝ ਲੋਕਾਂ ਨੂੰ ਤਾਂ ਰੋਜ਼ਾਨਾ ਕੈਲਸ਼ੀਅਮ ਦੀ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ ਪਰ ਇਸ ਦੇ ਖਾਣ-ਪੀਣ ਦਾ ਧਿਆਨ ਰੱਖ ਕੇ ਵੀ ਕੈਲਸ਼ੀਅਮ ਦੀ ਪੂਰਤੀ ਕੀਤੀ ਜਾ ਸਕਦਾ ਹੈ। ਕੁਝ ਆਹਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਨਿਯਮਿਤ ਵਰਤੋਂ ਕਰਕੇ ਤੁਸੀਂ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
1. ਆਂਵਲਾ
ਦੁੱਧ ਦੇ ਨਾਲ ਆਂਵਲੇ ਦਾ ਮੁਰੱਬਾ ਖਾਓ
2. ਅੰਜ਼ੀਰ
ਦੁਪਹਿਰ ਅਤੇ ਰਾਤ ਨੂੰ ਸੌਣ ਦੇ ਬਾਅਦ ਅੰਜ਼ੀਰ ਦਾ ਸੇਵਨ ਕਰੋ।
3. ਬਾਦਾਮ
ਹਰ ਰੋਜ਼ ਬਾਦਾਮ ਭਿਓਂ ਕੇ ਸਵੇਰੇ ਖਾਲੀ ਪੇਟ ਖਾਓ।
4. ਸੋਇਆ ਮਿਲਕ
ਸੋਇਆ ਮਿਲਕ ਜਾਂ ਪਨੀਰ ਖਾਣ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ।
5. ਤਿਲ
ਤਿਲ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ 'ਚ ਮਦਦਗਾਰ ਹੈ। ਆਪਣੇ ਖਾਣੇ 'ਚ ਤਿਲ ਦਾ ਤੇਲ ਜਾਂ ਫਿਰ ਸਨੈਕਸ 'ਚ ਤਿਲ ਨੂੰ ਸ਼ਾਮਲ ਕਰੋ। ਦਿਨ 'ਚ ਅੱਧਾ ਚੱਮਚ ਤਿਲ ਦੇ ਬੀਜ ਦਾ ਸੇਵਨ ਲਾਭਕਾਰੀ ਹੈ।
ਮੈਟਾਬਾਲੀਜ਼ਮ ਵਧਾਉਣ 'ਚ ਬੇਹੱਦ ਮਦਦਗਾਰ ਹਨ ਇਹ ਚੀਜ਼ਾਂ
NEXT STORY