ਨਵੀਂ ਦਿੱਲੀ- ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੁੰਦੀਆਂ ਹਨ ਪਰ ਕੁਝ ਬੀਮਾਰੀਆਂ ਅਜਿਹੀਆਂ ਹਨ ਜੋ ਸਿਰਫ ਔਰਤਾਂ ਨੂੰ ਹੀ ਹੁੰਦੀਆਂ ਹਨ। ਜਿਵੇਂ ਬੱਚੇਦਾਨੀ 'ਚ ਕੈਂਸਰ, ਬ੍ਰੈਸਟ ਕੈਂਸਰ ਆਦਿ। ਇਨ੍ਹਾਂ ਬੀਮਾਰੀਆਂ ਦੇ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਪੀਰੀਅਡਸ (ਮਾਹਵਾਰੀ) 'ਚ ਔਰਤਾਂ ਦੇ ਹਾਸਮੋਨਸ ਅੰਸੁਤਲਿਤ ਹੋ ਜਾਂਦੇ ਹਨ, ਜਿਸ ਦੇ ਕਾਰਨ ਕ੍ਰੈਂਪਸ, ਏਂਠਨ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ ਲੱਗਦਾ ਹੈ। ਅਨਿਯਮਿਤ ਤੌਰ 'ਤੇ ਮਾਹਵਾਹੀ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਕਰ ਸਕਦੀ ਹੈ, ਜਿਵੇਂ ਭਾਰ ਦਾ ਘੱਟ ਹੋਣਾ ਜਾਂ ਵੱਧਦਾ। ਖਾਣਪੀਣ 'ਚ ਗੜਬੜੀ ਅਤੇ ਖਰਾਬ ਲਾਈਫਸਟਾਈਲ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਅਨਿਯਮਿਤ ਪੀਰੀਅਡਸ ਤੋਂ ਰਾਹਤ ਪਾਉਣ ਲਈ ਖਾਣਪੀਣ 'ਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਵਿਟਾਮਿਨ-ਸੀ ਦਾ ਸੇਵਨ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਕਿੰਝ ਇਸ ਦਾ ਸੇਵਨ ਤੁਹਾਡੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ।
ਅਨਿਯਮਿਤ ਪੀਰੀਅਡਸ ਤੋਂ ਰਾਹਤ ਪਾਉਣ ਲਈ ਵਿਟਾਮਿਨ-ਸੀ
ਤੁਸੀਂ ਵਿਟਾਮਿਨ-ਸੀ ਦਾ ਸੇਵਨ ਅਨਿਯਮਿਤ ਪੀਰੀਅਡਸ (ਮਾਹਵਾਰੀ) ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਇਹ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਕਰਨ 'ਚ ਵੀ ਸਹਾਇਤਾ ਕਰਦਾ ਹੈ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਤੁਹਾਡੇ ਸਰੀਰ 'ਚ ਹਾਰਮੋਨਸ ਨੂੰ ਸੰਤੁਲਿਤ ਰੱਖਣ 'ਚ ਵੀ ਸਹਾਇਤਾ ਕਰਦੇ ਹਨ। ਇਹ ਤੁਹਾਡੇ ਸਰੀਰ 'ਚ ਐਸਟ੍ਰੋਜਨ ਨਾਂ ਦੇ ਹਾਰਮੋਨ ਦਾ ਪੱਧਰ ਵਧਾਉਣ ਦਾ ਕੰਮ ਕਰਦਾ ਹੈ ਅਤੇ ਪ੍ਰੋਜੈਸਟੇਰੋਨ ਨਾਮਕ ਹਾਰਮੋਨ ਦੇ ਪੱਧਰ ਨੂੰ ਘੱਟ ਕਰਦਾ ਹੈ। ਇਨ੍ਹਾਂ ਦੋ ਹਾਰਮੋਨਸ ਦੇ ਅਸੰਤੁਲਿਤ ਹੋਣ ਦੇ ਕਾਰਨ ਤੁਹਾਡੇ ਪੀਰੀਅਡਸ ਅਨਿਯਮਿਤ ਹੁੰਦੇ ਹਨ। ਇਸ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਵਿਟਾਮਿਨ-ਸੀ ਜ਼ਰੂਰੀ ਹੁੰਦਾ ਹੈ।
ਇਹ ਹਨ ਵਿਟਾਮਿਨ-ਸੀ ਨਾਲ ਭਰਪੂਰ ਫੂਡਸ
ਉਂਝ ਤਾਂ ਜ਼ਿਆਦਾਤਰ ਖੱਟੇ ਅਤੇ ਰਸੀਲੇ ਫਲਾਂ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਤੁਸੀਂ ਅਨਿਯਮਿਤ ਪੀਰੀਅਡਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਵਿਟਾਮਿਨ-ਸੀ ਨਾਲ ਭਰਪੂਰ ਫੂਡਸ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਜਿਵੇਂ- ਨਿੰਬੂ, ਸੰਤਰਾ, ਅੰਗੂਰ। ਇਸ ਤੋਂ ਇਲਾਵਾ ਤੁਸੀਂ ਖੱਟੇ ਫਲਾਂ ਦਾ ਸੇਵਨ ਵੀ ਕਰ ਸਕਦੇ ਹੋ।
ਅਨਾਨਾਸ ਅਤੇ ਕਾਲਾ ਜਾਮੁਨ
1.ਸਟ੍ਰਾਬੇਰੀ
2.ਬ੍ਰੋਕਲੀ
ਕੀ ਕਾਰਨ ਹੁੰਦੇ ਹਨ ਅਨਿਯਮਿਨ ਪੀਰੀਅਡਸ ਦੇ?
-ਸਰੀਰ ਦੇ ਹਾਰਮੋਨਸ ਦੇ ਪੱਧਰ ਦਾ ਬਦਲਾਅ ਹੋਣਾ
-ਬਹੁਤ ਜ਼ਿਆਦਾ ਤਣਾਅ ਲੈਣਾ
-ਲੋੜ ਤੋਂ ਜ਼ਿਆਦਾ ਕਸਰਤ ਕਰਨਾ
-ਪੀ.ਸੀ.ਓ.ਡੀ. ਅਤੇ ਪੀ.ਸੀ.ਓ.ਐੱਸ. ਦੀ ਸਮੱਸਿਆ ਦੇ ਕਾਰਨ
-ਜੰਕ ਫੂਡਸ ਦੀ ਜ਼ਿਆਦਾ ਵਰਤੋਂ ਕਰਨ ਦੇ ਕਾਰਨ
ਇਸ ਤੋਂ ਇਲਾਵਾ ਵੱਧਦੀ ਉਮਰ ਦੇ ਕਾਰਨ ਵੀ ਪੀਰੀਅਡਸ ਅਨਿਯਮਿਤ ਹੋ ਸਕਦੇ ਹੋ। ਤੁਹਾਡੇ ਸਰੀਰ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ। ਮੋਟਾਪੇ ਦੀ ਸਮੱਸਿਆ ਅਤੇ ਵੱਧਦਾ ਭਾਰ ਵੀ ਇਸ ਦਾ ਕਾਰਨ ਹੋ ਸਕਦਾ ਹਨ। ਜੇਕਰ ਤੁਹਾਡਾ ਭਾਰ ਬਹੁਤ ਹੀ ਜ਼ਿਆਦਾ ਹੈ ਤਾਂ ਉਸ ਨੂੰ ਸੰਤੁਲਿਤ ਜ਼ਰੂਰ ਕਰੋ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਜ਼ਿਆਦਾ ਸਮੱਸਿਆ ਆ ਰਹੀ ਹੈ ਤਾਂ ਇਕ ਵਾਰ ਡਾਕਟਰ ਦੀ ਸਲਾਹ ਵੀ ਜ਼ਰੂਰ ਲਓ।
ਭਾਰ ਘਟਾਉਣ ਤੇ ਕਬਜ਼ ਤੋਂ ਨਿਜ਼ਾਤ ਪਾਉਣ ਲਈ ਰੋਜ਼ਾਨਾ ਨਾਸ਼ਤੇ 'ਚ ਕਰੋ 'ਪਪੀਤੇ' ਦਾ ਸੇਵਨ, ਹੋਣਗੇ ਕਈ ਫ਼ਾਇਦੇ
NEXT STORY