ਨਵੀਂ ਦਿੱਲੀ: ਕੋਰੋਨਾ ਦੇ ਮਾਮਲੇ ਦੇਸ਼ ’ਚ ਦਿਨੋ-ਦਿਨ ਵੱਧਦੇ ਜਾ ਰਹੇ ਹਨ ਜਿਸ ਕਰਕੇ ਦੇਸ਼ ’ਚ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕਰ ਰਹੀ ਹੈ। ਕੋਰੋਨਾ ਵਰਗੀ ਖ਼ਤਰਨਾਕ ਬਿਮਾਰੀ ’ਤੇ ਕਾਬੂ ਪਾਉਣ ਲਈ ਦੇਸ਼ ’ਚ ਵੈਕਸੀਨੇਸ਼ਨ ਦੀ ਪ੍ਰਤੀਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਹੋਰ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਜਾ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਤੋਂ ਬਚਾਅ ਲਈ ਮਾਸਕ ਹੀ ਇਕਮਾਤਰ ਸਾਡਾ ਸੁਰੱਖਿਆ ਕਵਚ ਹੈ। ਉੱਧਰ ਸੋਸ਼ਲ ਮੀਡੀਆ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੰਬੇ ਸਮੇਂ ਤੱਕ ਮਾਸਕ ਦੀ ਵਰਤੋਂ ਕਰਨ ਨਾਲ ਸਰੀਰ ’ਚ ਕਾਰਬਨ ਡਾਈਆਕਸਾਈਡ ਦੀ ਅਧਿਕਤਾ ਅਤੇ ਆਕਸੀਜਨ ਦੀ ਘਾਟ ਹੋ ਜਾਂਦੀ ਹੈ।
ਉੱਧਰ ਜਦੋਂ ਇਸ ਦਾਅਵੇ ’ਤੇ ਪੀ.ਆਈ.ਬੀ. ਵੱਲੋਂ ਫੈਕਟ ਚੈੱਕ ਕੀਤਾ ਤਾਂ ਇਸ ਨੂੰ ਫਰਜ਼ੀ ਦੱਸਿਆ ਗਿਆ। ਪੀ.ਆਈ.ਬੀ. ਦਾ ਕਹਿਣਾ ਹੈ ਕਿ ਇਹ ਦਾਅਵਾ ਬਿਲਕੁੱਲ ਫਰਜ਼ੀ ਹੈ। ਕੋਰੋਨਾ ਵਾਇਰਸ ਦੇ ਇੰਫੈਕਸ਼ਨ ਤੋਂ ਬਚਾਅ ਲਈ ਸਹੀ ਤਰੀਕੇ ਨਾਲ ਮਾਸਕ ਜ਼ਰੂਰ ਲਗਾਓ।
ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
ਸਰਕਾਰ, ਸਿਹਤ ਵਿਭਾਗ ਮੰਤਰਾਲੇ, ਡਾਕਟਰ ਅਤੇ ਮਾਹਿਰ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਕੋਰੋਨਾ ਤੋਂ ਬਚਾਅ ਲਈ ਮਾਸਕ ਬਹੁਤ ਜ਼ਰੂਰੀ ਹੈ। ਬਿਨ੍ਹਾਂ ਮਾਸਕ ਦੇ ਕਿਤੇ ਵੀ ਨਾ ਜਾਓ। ਅਜਿਹੇ ’ਚ ਇਸ ਤਰ੍ਹਾਂ ਦੇ ਮੈਸੇਜਾਂ ’ਤੇ ਧਿਆਨ ਦੇਣ ਦੀ ਲੋੜ ਨਹੀਂ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲੇ ਡਾਕਟਰ ਅਤੇ ਮਾਹਿਰਾਂ ਨੇ ਇਥੇ ਤੱਕ ਕਹਿ ਦਿੱਤਾ ਸੀ ਕਿ ਇਹ ਵਾਇਰਸ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਆਉਣ ਵਾਲੇ ਸਮੇਂ ’ਚ ਮਾਸਕ ਨੂੰ ਘਰ ’ਚ ਵੀ ਪਾ ਕੇ ਰੱਖਣਾ ਪਵੇਗਾ, ਇਸ ਤੋਂ ਇਲਾਵਾ ਜਦੋਂ ਬਾਹਰ ਜਾਓ ਤਾਂ ਦੋ ਮਾਸਕਾਂ ਦੀ ਵਰਤੋਂ ਜ਼ਰੂਰ ਕਰੋ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Health Tips: ‘ਕੋਰੋਨਾ’ ਮਹਾਮਾਰੀ ਦੇ ਚੱਲਦੇ ਆਪਣੀ ‘ਖ਼ੁਰਾਕ’ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਹੋਣਗੀਆਂ ਫ਼ਾਇਦੇਮੰਦ
NEXT STORY