ਨਵੀਂ ਦਿੱਲੀ- ਭਾਰਤ 'ਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿੱਥੇ ਦੁੱਧ ਅਤੇ ਹਲਦੀ ਦਾ ਸੇਵਨ ਨਾ ਕੀਤਾ ਜਾਂਦਾ ਹੋਵੇ। ਦੁੱਧ ਨੂੰ ਇੱਕ ਸੰਪੂਰਨ ਭੋਜਨ ਕਿਹਾ ਜਾਂਦਾ ਹੈ, ਕਿਉਂਕਿ ਇਸ 'ਚ ਲਗਭਗ ਹਰ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਦੂਜੇ ਪਾਸੇ, ਹਲਦੀ ਨੂੰ ਮਸਾਲੇ ਦੇ ਤੌਰ 'ਤੇ ਜ਼ਿਆਦਾ ਵਰਤਿਆ ਜਾਂਦਾ ਹੈ ਪਰ ਜਦੋਂ ਵੀ ਸੱਟ, ਸੋਜ ਦੀ ਸਮੱਸਿਆ ਹੁੰਦੀ ਹੈ ਤਾਂ ਹਲਦੀ ਨੂੰ ਘਰੇਲੂ ਉਪਾਅ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਕਿਉਂਕਿ ਇਸ ਦੀ ਹੀਲਿੰਗ ਪਾਵਰ ਚੰਗੀ ਹੁੰਦੀ ਹੈ। ਹਲਦੀ ਅਤੇ ਦੁੱਧ ਨੂੰ ਇਕੱਠੇ ਪੀਣ ਦਾ ਬਹੁਤ ਰੁਝਾਨ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਇਹ ਔਸ਼ਧੀ ਗੁਣਾਂ ਨਾਲ ਭਰਪੂਰ ਡਰਿੰਕ ਹੈ ਪਰ ਇਹ ਨੁਕਸਾਨ ਵੀ ਕਰ ਸਕਦਾ ਹੈ।
ਹਲਦੀ ਅਤੇ ਦੁੱਧ ਇਕੱਠੇ ਪੀਣ ਦੇ ਨੁਕਸਾਨ
ਗਰਭ ਅਵਸਥਾ 'ਚ ਪਰਹੇਜ਼ ਜ਼ਰੂਰੀ
ਹਲਦੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਹ ਢਿੱਡ 'ਚ ਗਰਮੀ ਪੈਦਾ ਕਰ ਦਿੰਦੀ ਹੈ। ਗਰਭਵਤੀ ਔਰਤਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਗਰਭਪਾਤ ਦਾ ਕਾਰਨ ਬਣ ਸਕਦਾ ਹੈ।

ਲੀਵਰ ਦੀ ਕਮਜ਼ੋਰੀ
ਹਲਦੀ ਵਾਲਾ ਦੁੱਧ ਪੀਣ ਨਾਲ ਲੀਵਰ ਨੂੰ ਬਹੁਤ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਗਰਮ ਤਾਸੀਰ ਵਾਲੀਆਂ ਚੀਜ਼ਾਂ ਇਸ ਮਹੱਤਵਪੂਰਨ ਅੰਗ ਲਈ ਚੰਗੀਆਂ ਨਹੀਂ ਹੁੰਦੀਆਂ। ਜਦੋਂ ਲੀਵਰ ਕਮਜ਼ੋਰ ਹੁੰਦਾ ਹੈ ਤਾਂ ਸਰੀਰ ਵੀ ਕਈ ਤਰ੍ਹਾਂ ਨਾਲ ਲਾਚਾਰ ਹੋ ਜਾਂਦਾ ਹੈ।
ਢਿੱਡ ਦੀ ਪਰੇਸ਼ਾਨੀ
ਜੇਕਰ ਤੁਸੀਂ ਦਿਨ 'ਚ ਇਕ ਤੋਂ ਜ਼ਿਆਦਾ ਚਮਚਾ ਹਲਦੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਣਗੀਆਂ। ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ। ਇਸ ਮਸਾਲੇ 'ਚ ਮੌਜੂਦ ਆਕਸਲੇਟ ਕੈਲਸ਼ੀਅਮ ਨੂੰ ਘੁਲਣ ਨਹੀਂ ਦਿੰਦਾ, ਜਿਸ ਕਾਰਨ ਕਿਡਨੀ ਸਟੋਨ ਦੀ ਸਮੱਸਿਆ ਹੋ ਜਾਂਦੀ ਹੈ। ਖ਼ਾਸ ਕਰਕੇ ਗਰਮੀਆਂ ਦੇ ਮੌਸਮ 'ਚ ਹਲਦੀ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।

ਸ਼ੂਗਰ 'ਚ ਪਰੇਸ਼ਾਨੀ
ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੇ ਖਾਣ-ਪੀਣ 'ਤੇ ਖ਼ਾਸ ਧਿਆਨ ਦੇਣਾ ਪੈਂਦਾ ਹੈ, ਨਹੀਂ ਤਾਂ ਬਲੱਡ ਸ਼ੂਗਰ ਲੈਵਲ ਵਧ ਜਾਂਦਾ ਹੈ ਅਤੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਹਲਦੀ ਨੂੰ ਸ਼ੂਗਰ ਦੇ ਰੋਗੀਆਂ ਲਈ ਵੀ ਨੁਕਸਾਨਦੇਹ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਖਾਣ ਨਾਲ ਨੱਕ 'ਚੋਂ ਖੂਨ ਆਉਣ ਦਾ ਖਤਰਾ ਵੱਧ ਜਾਂਦਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
Health Tips: ਪੀਲੀਏ ਦੀ ਸਮੱਸਿਆ ਤੋਂ ਪਰੇਸ਼ਾਨ ਪੀੜਤ ਮਰੀਜ਼ ਅਪਣਾਉਣ ਇਹ ਨੁਸਖ਼ੇ, ਜਲਦ ਮਿਲੇਗੀ ਰਾਹਤ
NEXT STORY