ਜਲੰਧਰ - ਅੱਜ ਦਾ ਸਮਾਂ ਭੱਜ ਦੌੜ ਵਾਲਾ ਸਮਾਂ ਹੈ। ਰੋਜ਼ਾਨਾ ਦੀ ਦੌੜ ਵਾਲੀ ਇਸ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਆਪਣੇ ਕੰਮ ਨੂੰ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਜੇਕਰ ਗੱਲ ਕਰੀਏ ਖਾਣ-ਪੀਣ ਦੀ ਤਾਂ ਇਸ ਦੇ ਲਈ ਕੁਝ ਨਾ ਕੁਝ ਤਾਂ ਜਰੂਰ ਕਰਨਾ ਹੀ ਪੈਂਦਾ ਹੈ। ਘਰੇਲੂ ਔਰਤਾਂ ਕੋਲ ਖਾਣਾ ਬਣਾਉਣ ਦਾ ਬਹੁਤ ਸਮਾਂ ਹੁੰਦਾ ਹੈ, ਜਿਸ ਕਾਰਨ ਉਹ ਤਾਜ਼ਾ ਭੋਜਨ ਖਾਂਦੇ ਹਨ। ਕੰਮ 'ਤੇ ਜਾਣ ਵਾਲੀਆਂ ਕਈ ਔਰਤਾਂ ਨੂੰ ਖਾਣਾ ਬਣਾਉਣ 'ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਜਿਸ ਕਾਰਨ ਉਹ ਸਵੇਰੇ ਦੇ ਖਾਣੇ ਦੀ ਤਿਆਰੀ ਰਾਤ ਦੇ ਸਮੇਂ ਹੀ ਕਰ ਲੈਂਦੀਆਂ ਹਨ। ਰਾਤ ਦੇ ਸਮੇਂ ਜਿਨ੍ਹਾਂ ਖਾਣਾ ਬਚ ਜਾਂਦਾ ਹੈ, ਅਸੀਂ ਲੋਕ ਉਸ ਨੂੰ ਫਰਿੱਜ 'ਚ ਰੱਖ ਦਿੰਦੇ ਹਾਂ ਅਤੇ ਸਵੇਰੇ ਉਸ ਖਾਣੇ ਦੀ ਵਰਤੋਂ ਫਿਰ ਤੋਂ ਕਰ ਲੈਂਦੇ ਹਾਂ।

ਖਾਣੇ ਦੇ ਨਾਲ-ਨਾਲ ਲੋਕ ਆਟਾ ਵੀ ਰਾਤ ਨੂੰ ਗੁੰਨ ਜਾਂ ਬਚੇ ਆਟੇ ਨੂੰ ਫਰਿੱਜ 'ਚ ਰੱਖ ਲੈਂਦੇ ਹਨ, ਜਿਸ ਦੀ ਵਰਤੋਂ ਉਨ੍ਹਾਂ ਵਲੋਂ ਸਵੇਰ ਦੇ ਸਮੇਂ ਕੀਤੀ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਅਜਿਹਾ ਕਰਨ ਨਾਲ ਸਾਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਰੋਟੀ ਬਣਾਉਂਦੇ ਸਮੇਂ ਬਚੇ ਹੋਏ ਆਟੇ ਨੂੰ ਫ਼ਰਿਜ 'ਚ ਰੱਖ ਸਵੇਰੇ ਵਰਤੋਂ ਕਰਨ ਨਾਲ ਸਾਡੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਫ਼ਰਿਜ 'ਚ ਰੱਖੇ ਆਟੇ ਦੀ ਮੁੜ ਤੋਂ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਸੁਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ।
ਰਸਾਇਣਕ ਬਦਲਾਅ
ਮਾਹਰਾਂ ਮੁਤਾਬਕ ਆਟੇ ਨੂੰ ਗੁੰਨਦੇ ਸਾਰ ਇਸਤੇਮਾਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਅਜਿਹਾ ਨਾ ਕਰਨ 'ਤੇ ਇਸ 'ਚ ਕਈ ਰਸਾਇਨਿਕ ਬਦਲਾਅ ਆ ਜਾਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਮੰਨੇ ਜਾਂਦੇ ਹਨ। ਆਟੇ ਨੂੰ ਗੁੰਨ ਫ਼ਰਿਜ 'ਚ ਰੱਖਣ ਨਾਲ ਫ਼ਰਿਜ ਦੀ ਨੁਕਸਾਨਦਾਇਕ ਕਿਰਨਾਂ ਆਟੇ 'ਚ ਦਾਖਲ ਹੋ ਜਾਂਦੀਆਂ ਹਨ, ਜੋ ਇਸ ਨੂੰ ਖ਼ਰਾਬ ਕਰ ਦਿੰਦੀਆਂ ਹਨ। ਅਜਿਹੇ ਆਟੇ ਦੀ ਰੋਟੀ ਖਾਣ ਨਾਲ ਬੀਮਾਰੀਆਂ ਹੋਣਾ ਲਾਜ਼ਮੀ ਹੈ। ਬਾਸੀ ਆਟੇ ਦੀ ਰੋਟੀ ਖਾਣ ਨਾਲ ਵਿਅਕਤੀ ਨੂੰ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ।

ਆਯੂਰਵੈਦਿਕ ਸਚਾਈ
ਆਯੂਰਵੇਦ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਫ਼ਰਿਜ 'ਚ ਆਟਾ ਗੁੰਨ ਕੇ ਨਹੀਂ ਰੱਖਣਾ ਚਾਹੀਦਾ ਹੈ। ਬਾਸੇ ਆਟੇ ਦੀ ਰੋਟੀ ਦਾ ਸੁਆਦ ਤਾਜ਼ੇ ਆਟੇ ਦੀ ਰੋਟੀ ਤੋਂ ਬਹੁਤ ਵੱਖਰਾ ਹੁੰਦਾ ਹੈ। ਸ਼ਾਸਤਰਾਂ ਮੁਤਾਬਕ ਬਾਸਾ ਭੋਜਨ ਭੂਤਾਂ ਦਾ ਭੋਜਨ ਹੁੰਦਾ ਹੈ, ਜਿਸ 'ਤੇ ਉਨ੍ਹਾਂ ਦੀ ਨਜ਼ਰ ਰਹਿੰਦੀ ਹੈ। ਜਿਹੜੇ ਲੋਕ ਅਜਿਹਾ ਕਰਦੇ ਹਨ, ਉਹ ਲੋਕ ਕਿਸੇ ਨਾ ਕਿਸੇ ਬੀਮਾਰੀ ਅਤੇ ਆਲਸ ਦੇ ਘੇਰੇ 'ਚ ਘਿਰੇ ਰਹਿੰਦੇ ਹਨ।
ਪ੍ਰਾਸੈਸਡ ਫੂਡ ਦੇ ਸ਼ੌਕੀਨ ਮੋਟਾਪੇ ਸਣੇ ਹੋ ਸਕਦੇ ਹਨ ਹੋਰ ਕਈ ਬੀਮਾਰੀਆਂ ਦੇ ਸ਼ਿਕਾਰ
NEXT STORY