ਜਲੰਧਰ - ਅੱਜ ਦੇ ਸਮੇਂ ਵਿੱਚ ਸਾਡੀ ਜ਼ਿੰਦਗੀ ਰੁਝੇਵਿਆਂ ਭਰੀ ਬਣੀ ਹੋਈ ਹੈ। ਸਮਾਂ ਨਾ ਹੋਣ ਕਾਰਨ ਅਸੀਂ ਆਪਣੇ ਸਰੀਰ ਵੱਲ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਮੋਟਾਪੇ ਦੀ ਸਮੱਸਿਆ ਹੋ ਰਹੀ ਹੈ। ਹਾਲਾਂਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਜਿਮ ਜਾਂਦੇ ਹਨ ਪਰ ਦਫ਼ਤਰ ਜਾਣ ਵਾਲੇ ਲੋਕ ਸਵੇਰੇ-ਸਵੇਰੇ ਕਾਹਲੀ ਵਿੱਚ ਜਿੰਮ ਜਾਣ ਲਈ ਸਮਾਂ ਨਹੀਂ ਕੱਢ ਪਾਉਂਦੇ। ਕੰਮ ਵਿੱਚ ਵਿਅਸਥ ਹੋਣ ਕਾਰਨ ਔਰਤਾਂ ਦੇ ਸਰੀਰ 'ਚ ਚਰਬੀ ਜਮ੍ਹਾ ਹੋ ਜਾਂਦੀ ਹੈ, ਜਿਸ ਨਾਲ ਉਹਨਾਂ ਦਾ ਭਾਰ ਵੱਧ ਜਾਂਦਾ ਹੈ। ਸਹੀ ਖਾਣ-ਪੀਣ ਅਤੇ ਰੋਜ਼ਾਨਾ ਕਸਰਤ ਕਰਕੇ ਅਸੀਂ ਸਰੀਰ ਦੀ ਚਰਬੀ ਨੂੰ ਘੱਟ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਭਾਰ ਘਟਾਉਣ, ਸਰੀਰ ਨੂੰ ਫਿੱਟ ਰੱਖਣ ਅਤੇ ਫੈਟ ਨੂੰ ਜਲਦੀ ਬਰਨ ਕਰਨ ਦੇ ਕੁਝ ਖ਼ਾਸ ਤਰੀਕੇ ਦੱਸਾਂਗੇ....
ਸੰਤੁਲਿਤ ਅਤੇ ਪੌਸ਼ਟਿਕ ਆਹਾਰ
ਸਰੀਰ ਦੀ ਚਰਬੀ ਘਟਾਉਣ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ। ਤਲੇ ਹੋਏ, ਮਸਾਲੇਦਾਰ ਅਤੇ ਪ੍ਰੋਸੈਸਡ ਭੋਜਨ ਖਾਣ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਕਸਰਤ ਤੋਂ ਬਿਨਾਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ ਵਿੱਚ ਫਲ, ਸਬਜ਼ੀਆਂ, ਸਾਬਤ ਅਨਾਜ, ਪ੍ਰੋਟੀਨ ਆਦਿ ਸ਼ਾਮਲ ਕਰੋ।
ਫਾਈਬਰ ਨਾਲ ਭਰਪੂਰ ਭੋਜਨ
ਖੁਰਾਕ ਵਿੱਚ ਫਾਈਬਰ ਦੀ ਮਾਤਰਾ ਵਧਾਉਣ ਨਾਲ ਸਰੀਰ ਦੀ ਚਰਬੀ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ। ਉੱਚ ਫਾਈਬਰ ਲਈ ਸਾਬਤ ਅਨਾਜ, ਫਲ਼ੀਦਾਰ, ਫਲ ਅਤੇ ਸਬਜ਼ੀਆਂ ਆਦਿ ਦਾ ਸੇਵਨ ਕਰੋ। ਇਸ ਨਾਲ ਖਾਣਾ ਹੌਲੀ-ਹੌਲੀ ਹਜ਼ਮ ਹੁੰਦਾ ਹੈ ਅਤੇ ਢਿੱਡ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਰਹਿੰਦਾ ਹੈ।
ਰੋਜ਼ਾਨਾ ਕਸਰਤ ਕਰੋ
ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਅਤੇ ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ। ਪ੍ਰੋਟਿਨ ਤੁਹਾਡੀ ਭੁੱਖ ਨੂੰ ਕੰਟਰੋਲ 'ਚ ਕਰਨ ਦਾ ਕੰਮ ਕਰਦੀ ਹੈ। ਪ੍ਰੋਟਿਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਸਰੀਰ ਦੀ ਵਾਧੂ ਚਰਬੀ ਘੱਟ ਹੁੰਦੀ ਹੈ।
ਰਾਤ ਦੇ ਖਾਣੇ ਦਾ ਸਮਾਂ ਨਿਸ਼ਚਿਤ ਕਰੋ
ਰਾਤ ਨੂੰ ਦੇਰ ਨਾਲ ਭੋਜਨ ਕਰਨਾ ਭਾਰ ਵਧਣ ਅਤੇ ਚਰਬੀ ਜਮ੍ਹਾ ਹੋਣ ਦਾ ਵੱਡਾ ਕਾਰਨ ਹੈ। ਜ਼ਿਆਦਾਤਰ ਲੋਕ ਕੰਮ ਵਿੱਚ ਰੁੱਝੇ ਹੋਣ ਕਾਰਨ ਦੇਰ ਰਾਤ ਨੂੰ ਖਾਣਾ ਖਾਂਦੇ ਹਨ, ਜਿਸ ਕਾਰਨ ਖਾਣਾ ਸਰੀਰ ਵਿੱਚ ਹਜ਼ਮ ਨਹੀਂ ਹੁੰਦਾ। ਨਤੀਜੇ ਵਜੋਂ ਖਾਣਾ ਸਰੀਰ ਵਿੱਚ ਚਰਬੀ ਦੇ ਰੂਪ ਵਿੱਚ ਜਮ੍ਹਾਂ ਹੋਣ ਲੱਗਦਾ ਹੈ। ਜੇਕਰ ਤੁਸੀਂ ਫੈਟ ਬਰਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਰਾਕ ਦੇ ਖਾਣੇ ਦਾ ਸਮਾਂ ਤੈਅ ਕਰੋ।
ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ
ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਆਪਣੀ ਜੀਵਨ ਸ਼ੈਲੀ ਵਿੱਚ ਥੋੜ੍ਹਾ ਜਿਹਾ ਬਦਲਾਅ ਲਿਆਓ। ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ 'ਚ ਸ਼ਹਿਦ, ਨਿੰਬੂ ਪਾਣੀ ਆਦਿ ਮਿਲਾ ਪੀ ਕੇ ਕਰੋ। ਇਸ ਮਿਸ਼ਰਨ ਨੂੰ ਪੀਣ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਅਤੇ ਭਾਰ ਵੀ ਤੇਜ਼ੀ ਨਾਲ ਘਟਦਾ ਹੈ। ਘੱਟੋ-ਘੱਟ 10 ਤੋਂ 15 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
ਤਣਾਅ ਤੋਂ ਬਚੋ
ਜ਼ਿਆਦਾ ਤਣਾਅ ਭਾਰ ਅਤੇ ਢਿੱਡ ਦੀ ਚਰਬੀ ਵਧਣ ਦਾ ਵੱਡਾ ਕਾਰਨ ਹੋ ਸਕਦਾ ਹੈ। ਮੈਡੀਟੇਸ਼ਨ, ਡੂੰਘੇ ਸਾਹ ਲੈਣ ਦੇ ਅਭਿਆਸ ਆਦਿ ਤੁਹਾਡੇ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਇਸ ਨਾਲ ਤਣਾਅ ਘੱਟ ਹੋਣ ਵਿੱਚ ਮਦਦ ਮਿਲਦੀ ਹੈ।
ਕਿਸ ਉਮਰ ਤੱਕ IVF ਤਕਨੀਕ ਨਾਲ ਬਣਿਆ ਜਾ ਸਕਦੈ ਮਾਂ? ਜਾਣੋ ਕੀ ਹਨ ਨਿਯਮ ਤੇ ਉਲੰਘਣਾ ’ਤੇ ਕੀ ਹੈ ਸਜ਼ਾ
NEXT STORY