ਨਵੀਂ ਦਿੱਲੀ—ਅਦਰਕ ਵਾਲੀ ਚਾਹ ਸਰਦੀ-ਜ਼ੁਕਾਮ ਤੋਂ ਰਾਹਤ ਤਾਂ ਦਿੰਦੀ ਹੈ ਨਾਲ ਹੀ ਇਹ ਪੇਟ ਲਈ ਵੀ ਚੰਗੀ ਹੁੰਦੀ ਹੈ। ਮਸਾਲੇਦਾਰ ਖਾਣੇ 'ਚ ਵੀ ਅਦਰਕ ਦਾ ਮੁੱਖ ਯੋਗਦਾਨ ਹੁੰਦਾ ਹੈ ਪਰ ਸ਼ਾਇਦ ਤੁਸੀਂ ਅਦਰਕ ਖਾਣ ਦੇ ਇਸ ਫਾਇਦੇ ਤੋਂ ਅਣਜਾਨ ਹੋਵੋਗੇ। ਹਾਲ ਹੀ 'ਚ ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ 'ਚ ਕੈਂਸਰ ਰੋਧੀ ਗੁਣ ਮੌਜੂਦ ਹਨ ਜੋ ਖਾਸ ਤੌਰ 'ਤੇ ਔਰਤਾਂ 'ਚ ਹੋਣ ਵਾਲੇ ਛਾਤੀ ਦੇ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਤੋਂ ਬਚਾਉਣ 'ਚ ਮਦਦਗਾਰ ਹੁੰਦੇ ਹਨ। ਇਹ ਸਰੀਰ 'ਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਸ਼ਾਸਵਾਂ ਨੂੰ ਬਲਾਕ ਕਰਦਾ ਹੈ ਅਤੇ ਕੈਂਸਰ ਨੂੰ ਫੈਲਣ ਤੋਂ ਰੋਕਦਾ ਹੈ। ਇਸ ਖੋਜ 'ਚ ਖੋਜਕਰਤਾਵਾਂ ਵੱਲ ਇਸ ਗੱਲ ਦਾ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿ ਕੈਂਸਰ ਦੇ ਇਲਾਜ ਦੇ ਤੌਰ 'ਤੇ ਅਪਣਾਈ ਜਾਣ ਵਾਲੀ ਕੀਮੋਥੈਰੇਪੀ, ਮਰੀਜ਼ ਨੂੰ ਰਾਹਤ ਪਹੁੰਚਾਉਣ ਦੀ ਬਜਾਏ ਉਸ ਦੇ ਪੂਰੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਧਰ ਕੈਂਸਰ ਦੀ ਦਵਾਈ ਦੇ ਰੂਪ 'ਚ ਅਦਰਕ ਸਿਰਫ ਕੈਂਸਰ ਜਨਿਤ ਅੰਗਾਂ ਜਾਂ ਕੋਸ਼ਿਕਾਵਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ ਅਤੇ ਮਰੀਜ਼ ਦੇ ਪੂਰੇ ਸਰੀਰ ਨੂੰ ਰਾਹਤ ਪਹੁੰਚਾਉਂਦਾ ਹੈ।
ਇਸ ਖੋਜ ਦੇ ਨਤੀਜੇ ਦੱਸਦੇ ਹਨ ਕਿ ਹਰ ਰੋਜ਼ ਆਪਣੀ ਡਾਈਟ 'ਚ ਕਿਸੇ ਵੀ ਤਰ੍ਹਾਂ ਨਾਲ ਅਦਰਕ ਨੂੰ ਸ਼ਾਮਲ ਕਰਕੇ ਅਸੀਂ ਕੈਂਸਰ ਨੂੰ ਜੜ ਤੋਂ ਖਤਮ ਕਰ ਸਕਦੇ ਹਾਂ। ਛਾਤੀ ਕੈਂਸਰ ਦੇ ਮਾਮਲੇ 'ਚ ਅਦਰਕ ਦੀ ਵਰਤੋਂ ਟਿਊਮਰ ਨੂੰ ਵਧਣ ਤੋਂ ਰੋਕਦੀ ਹੈ ਅਤੇ ਕੈਂਸਰ ਬਣਨ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਦਾ ਹੈ।
ਖੋਜਕਾਰੀਆਂ ਮੁਤਾਬਕ ਅਦਰਕ 'ਚ ਪਾਇਆ ਜਾਣ ਵਾਲਾ ਕੈਂਸਰ ਰੋਧੀ ਤੱਤ ਨੁਕਸਾਨੀਆਂ ਕੋਸ਼ਿਕਾਵਾਂ ਨੂੰ ਵੀ ਠੀਕ ਕਰਨ 'ਚ ਸਮਰੱਥ ਰਿਹਾ, ਉਹ ਵੀ ਕੀਮੋ ਤੋਂ 10 ਹਜ਼ਾਰ ਗੁਣਾ ਵਧੀਆਂ ਅਤੇ ਮਜ਼ਬੂਤ ਤਰੀਕੇ ਨਾਲ। ਹਾਲਾਂਕਿ ਕੈਂਸਰ ਕੋਸ਼ਿਕਾ 'ਤੇ ਕੀਤੇ ਗਏ ਇਸ ਖੋਜ ਤੋਂ ਬਾਅਦ ਖੋਜਕਾਰੀਆਂ ਦਾ ਮੰਨਣਾ ਹੈ ਕਿ ਅਸਲ 'ਚ ਮਨੁੱਖ ਕੋਸ਼ਿਕਾ 'ਤੇ ਇਹ ਕਿੰਨਾ ਅਸਰਦਾਇਕ ਸਿੱਧ ਹੋਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ।
ਗਲਤ ਖਾਣ-ਪੀਣ ਦੀ ਆਦਤ ਤੇ ਖਰਾਬ ਜੀਵਨਸ਼ੈਲੀ ਕਾਰਨ ਜ਼ਿਆਦਾ ਮੋਟੇ ਹੋ ਰਹੇ ਹਨ ਨੌਜਵਾਨ
NEXT STORY