ਜਲੰਧਰ— ਵਾਇਰਲ ਦਾ ਬੁਖਾਰ ਸਾਡੇ ਇਮਯੂਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਦੀ ਵਜ੍ਹਾ ਨਾਲ ਸਰੀਰ 'ਚ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਵਧਦਾ ਹੈ। ਇਸ ਤਰ੍ਹਾਂ ਇਹ ਇਨਫੈਕਸ਼ਨ ਇਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਜਲਦੀ ਪਹੁੰਚ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਲੱਛਣ ਅਤੇ ਬਚਾਅ
ਲੱਛਣ
ਵਾਇਰਲ ਹੋਣ ਨਾਲ ਸਰੀਰ 'ਚ ਕੁੱਝ ਇਸ ਤਰ੍ਹਾਂ ਲੱਛਣ ਦੇਖਣ ਨੂੰ ਮਿਲਦੇ ਹਨ ਜਿਵੇਂ ਗੱਲੇ 'ਚ ਦਰਦ, ਖਾਂਸੀ, ਸਿਰ ਦਰਦ, ਥਕਾਵਟ, ਜੋੜਾਂ 'ਚ ਦਰਦ ਦੇ ਨਾਲ ਹੀ ਉਲਟੀ ਅਤੇ ਦਸਤ ਹੋਣਾ, ਅੱਖਾਂ ਲਾਲ ਹੋਣਾ ਅਤੇ ਮੱਥੇ ਦਾ ਬਹੁਤ ਤੇਜ਼ ਗਰਮ ਹੋਣਾ ਆਦਿ।
- ਉਪਾਅ
1. ਤੁਲਸੀ ਦਾ ਇਸਤੇਮਾਲ
ਤੁਲਸੀ 'ਚ ਐਂਟੀਬਾਓਟਿਕ ਗੁਣ ਪਾਏ ਜਾਂਦੇ ਹਨ, ਜਿਸ ਨਾਲ ਸਰੀਰ ਦੇ ਅੰਦਰ ਦੇ ਵਾਇਰਲ ਖਤਮ ਹੁੰਦੇ ਹਨ। ਇਕ ਚਮਚ ਲੌਂਗ ਦੇ ਪਾਊਡਰ ਲਓ ਅਤੇ 10-15 ਤੁਲਸੀ ਦੇ ਪੱਤਿਆਂ ਨੂੰ ਇਕ ਲੀਟਰ ਪਾਣੀ 'ਚ ਉੱਬਾਲੋ ਜਦੋਂ ਤੱਕ ਇਹ ਸੁੱਕ ਕੇ ਅੱਧਾ ਨਾ ਹੋ ਜਾਵੇ। ਇਸ ਤੋਂ ਬਾਅਦ ਇਸ ਨੂੰ ਛਾਣੋ ਅਤੇ ਠੰਡਾ ਕਰਕੇ ਹਰ ਇਕ ਘੰਟੇ 'ਚ ਪੀਓ। ਇਸ ਨਾਲ ਆਰਾਮ ਮਿਲੇਗਾ।
2. ਮੇਥੀ ਦਾ ਪਾਣੀ
ਮੇਥੀ ਦੇ ਦਾਣਿਆਂ ਨੂੰ ਇਕ ਕੱਪ 'ਚ ਭਰ ਕੇ ਇਸ ਨੂੰ ਰਾਤ ਨੂੰ ਭਿਓਂ ਕੇ ਰਾਤ ਦੇ ਲਈ ਰੱਖ ਦਿਓ ਅਤੇ ਸਵੇਰੇ ਇਸ ਨੂੰ ਛਾਣ ਕੇ ਇਕ ਘੰਟੇ ਦੇ ਅੰਦਰ ਪੀ ਲਓ। ਇਸ ਨਾਲ ਜਲਦ ਆਰਾਮ ਮਿਲੇਗਾ।
3. ਨਿੰਬੂ ਅਤੇ ਸ਼ਹਿਦ
ਨਿੰਬੂ ਦਾ ਰਸ ਅਤੇ ਸ਼ਹਿਦ ਵੀ ਵਾਇਰਲ ਬੁਖਾਰ ਤੇ ਅਸਰ ਨੂੰ ਘੱਟ ਕਰਦਾ ਹੈ। ਤੁਸੀਂ ਸ਼ਹਿਦ ਅਤੇ ਨਿੰਬੂ ਦੇ ਰਸ ਵੀ ਪੀ ਸਕਦੇ ਹੋ।
ਭੋਜਨ ਖਾਂਦੇ ਸਮੇਂ ਪਾਣੀ ਪੀਣ ਨਾਲ ਹੋ ਸਕਦੇ ਹਨ ਇਹ ਨੁਕਸਾਨ
NEXT STORY