ਨਵੀਂ ਦਿੱਲੀ—ਕੀ ਤੁਸੀਂ ਜਾਣਦੇ ਹੋ ਕਿ ਲੌਕੀ ਦੇ ਜੂਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਕਈ ਬੀਮਾਰੀਆਂ ਤੋਂ ਛੁੱਟਕਾਰਾ ਮਿਲਦਾ ਹੈ। ਇਸ ਜੂਸ ਨੂੰ ਬਣਾਉਣਾ ਕਾਫੀ ਆਸਾਨ ਹੈ, ਸਿਰਫ ਤਾਜ਼ੀ ਲੌਕੀ ਦੇ ਕੁਝ ਫਰੈੱਸ਼ ਪੀਸ ਨੂੰ ਬਲੈਂਡਰ 'ਚ ਪਾਓ ਅਤੇ ਉਸ 'ਚ 1 ਚਮਚ ਸ਼ਹਿਦ ਮਿਲਾਓ। ਫਿਰ ਇਸ ਨੂੰ ਬਲੈਂਡ ਕਰੋ। ਜੂਸ ਪੀਣ ਲਈ ਤਿਆਰ ਹੈ।
ਵਰਤੋਂ ਸਾਵਧਾਨੀ—ਪਰ ਲੌਕੀ ਦਾ ਜੂਸ ਬਣਾਉਣ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਜੂਸ ਬਣਾਉਣ ਤੋਂ ਪਹਿਲਾਂ ਲੌਕੀ ਨੂੰ ਜ਼ਰੂਰ ਚੈੱਕ ਕਰੋ, ਜੇਕਰ ਇਹ ਕਾਫੀ ਕੌੜੀ ਹੈ ਤਾਂ ਇਸ ਦਾ ਜੂਸ ਨਾ ਬਣਾਓ।
ਕੀ ਹਨ ਇਸ ਦੇ ਸਿਹਤ ਨੂੰ ਲਾਭ—ਜੇਕਰ ਰਹਿ-ਰਹਿ ਕੇ ਤੁਹਾਨੂੰ ਐਸਡਿਟੀ ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਲੌਕੀ ਦਾ ਜੂਸ ਪੀਓ ਇਸ ਨਾਲ ਪੇਟ 'ਚ ਐਸਿਡ ਦਾ ਲੈਵਲ ਨਿਊਟ੍ਰਾਲਾਈਜ਼ ਹੋ ਜਾਵੇਗਾ ਅਤੇ ਪੇਟ ਦੀ ਸਾਰੀ ਸਮੱਸਿਆ ਦੂਰ ਹੋ ਜਾਵੇਗੀ। ਇਸ ਜੂਸ ਨੂੰ ਪੀਣ ਨਾਲ ਸਰੀਰ ਦਾ ਮੇਟਾਬੋਲੀਜ਼ਮ ਤੇਜ਼ ਹੁੰਦਾ ਹੈ ਅਤੇ ਫੈਟ ਜ਼ਲਦੀ ਬਰਨ ਹੁੰਦੀ ਹੈ। ਮੂਤਰ ਪਥ ਇੰਫੈਕਸ਼ਨ ਦੀ ਸਮੱਸਿਆ ਇਸ ਜੂਸ ਦੀ ਨਿਯਮਿਤ ਵਰਤੋਂ ਨਾਲ ਠੀਕ ਹੁੰਦੀ ਹੈ। ਇਹ ਯੂਰੀਨ ਐਸਿਡ ਲੈਵਲ ਨੂੰ ਘੱਟ ਕਰਦਾ ਹੈ।
ਬਿਨ੍ਹਾਂ ਡਿਓ-ਪਰਫਿਊਮ ਗਾਇਬ ਕਰੋ ਪਸੀਨੇ ਦੀ ਬਦਬੂ
NEXT STORY