ਜਲੰਧਰ— ਖਰਬੂਜਾ ਗਰਮੀਆਂ ਦਾ ਇਕ ਖਾਸ ਫਲ ਹੈ ਕਈ ਲੋਕਾਂ ਨੂੰ ਇਹ ਘੱਟ ਪੱਕਿਆ ਹੋਇਆ ਪਸੰਦ ਹੈ ਤਾਂ ਕੁਝ ਇਸ ਨੂੰ ਪੂਰਾ ਪਕਾ ਕੇ ਖਾਣਾ ਪਸੰਦ ਕਰਦੇ ਹਨ। ਸ਼ੁਰੂਆਤ 'ਚ ਇਹ ਹਰੇ ਰੰਗ ਦਾ ਹੁੰਦਾ ਹੈ ਪਰ ਪੱਕਣ ਤੋਂ ਬਾਅਦ ਪੀਲੇ/ਨਾਰੰਗ ਰੰਗ ਦਾ ਹੋ ਜਾਂਦਾ ਹੈ। ਖਰਬੂਜਾ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦਾ ਹੈ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ 95 ਫੀਸਦੀ ਪਾਣੀ ਹੁੰਦਾ ਹੈ ਜੋ ਗਰਮੀਆਂ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੈ।
ਖਰਬੂਜਾ ਖਾਣ ਦੇ ਫਾਇਦੇ—
1. ਗਰਮੀਆਂ 'ਚ ਹਮੇਸ਼ਾ ਸ਼ਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਖਰਬੂਜਾ ਖਾਣਾ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ। ਇਸ ਨਾਲ ਡੀ-ਹਾਈਡ੍ਰੇਸ਼ਨ ਨਹੀਂ ਹੁੰਦਾ ਹੈ।
2. ਜੇਕਰ ਤੁਹਾਨੂੰ ਸੀਨੇ 'ਚ ਸੜਣ ਹੋ ਰਹੀ ਹੈ ਤਾਂ ਵੀ ਖਰਬੂਜਾ ਖਾਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ। ਸਿਹਤਮੰਦ ਕਿਡਨੀ ਲਈ ਵੀ ਵਿਸ਼ੇਸ਼ਕ ਖਰਬੂਜਾ ਖਾਣ ਦੀ ਸਲਾਹ ਦਿੰਦੇ ਹਨ।
3. ਖਰਬੂਜਾ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਹ ਵਿਟਾਮਿਨ ਸੀ ਅਤੇ ਵਿਟਾਮਿਨ ਏ ਦਾ ਵੀ ਚੰਗਾ ਸਰੋਤ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ।
4. ਖਰਬੂਜੇ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਤੋਂ ਬਚਾਅ 'ਚ ਸਹਾਇਕ ਹੁੰਦੇ ਹਨ। ਇਸ ਤੋਂ ਇਲਾਵਾ ਇਹ ਲੂ ਤੋਂ ਵੀ ਸੁਰੱਖਿਅਤ ਰੱਖਣ 'ਚ ਮਦਦਗਾਰ ਹੁੰਦਾ ਹੈ।
5. ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਵੀ ਇਹ ਫਲ ਬਹੁਤ ਕਾਰਗਰ ਸਾਬਿਤ ਹੋ ਸਕਦਾ ਹੈ। ਖਰਬੂਜੇ 'ਚ ਭਰਪੂਰ ਮਾਤਰਾ 'ਚ ਫਾਈਬਰਸ ਹੁੰਦੇ ਹਨ ਜਿਸ ਨਾਲ ਪਾਚਨ ਕਿਰਿਆ 'ਚ ਫਾਇਦਾ ਹੁੰਦਾ ਹੈ।
ਸਿਹਤ ਲਈ ਲਾਭਦਾਇਕ ਹੈ ਖੀਰਾ
NEXT STORY