ਨਵੀਂ ਦਿੱਲੀ– ਪਿਛਲੇ ਤਿੰਨ ਦਹਾਕਿਅਾਂ ’ਚ ਆਮ ਭਾਰਤੀਅਾਂ ’ਚ ਦਿਲ ਦੀ ਬੀਮਾਰੀ ‘ਕੋਰੋਨਰੀ ਆਰਟਰੀ ਡਿਜ਼ੀਜ਼’ (ਕੈਡ) ਦੇ ਮਾਮਲਿਅਾਂ ’ਚ 300 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਤੋਂ ਪੀੜਤ 2 ਤੋਂ 6 ਫੀਸਦੀ ਲੋਕ ਪਿੰਡ-ਕਸਬਿਅਾਂ ’ਚ ਅਤੇ 4 ਤੋਂ 12 ਫੀਸਦੀ ਲੋਕ ਸ਼ਹਿਰਾਂ ’ਚ ਰਹਿੰਦੇ ਹਨ। ਕਈ ਚੀਜ਼ਾਂ ਤੋਂ ਇਲਾਵਾ ਇਸ ਲਈ ਜੀਵਨਸ਼ੈਲੀ ਨਾਲ ਜੁੜੇ ਕਾਰਕ ਜਿਵੇਂ ਕਿ ਸ਼ਰਾਬ ਦਾ ਵੱਧ ਮਾਤਰਾ ’ਚ ਸੇਵਨ ਵੀ ਜ਼ਿੰਮੇਵਾਰ ਹੈ।
ਵੱਧ ਮਾਤਰਾ ’ਚ ਸ਼ਰਾਬ ਦੇ ਸੇਵਨ ਨਾਲ ਖੂਨ ਦੀਅਾਂ ਧਮਨੀਆਂ ’ਚ ਇਕ ਕਿਸਮ ਦੀ ਰੁਕਾਵਟ ਪੈਦਾ ਹੋ ਸਕਦੀ ਹੈ, ਜਿਸ ਨੂੰ ਐਥਰੋਸਕਲੇਰੋਸਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਕਾਰਨ ਇਕ ਅਤੇ ਕਈ ਖੂਨ ਦੀਅਾਂ ਧਮਨੀਅਾਂ ਥੋੜ੍ਹੀਅਾਂ ਜਾਂ ਫਿਰ ਪੂਰੀ ਤਰ੍ਹਾਂ ਬਲਾਕ ਹੋ ਜਾਂਦੀਅਾਂ ਹਨ, ਜਿਸ ਨਾਲ ਖੂਨ ਦੇ ਪ੍ਰਵਾਹ ’ਤੇ ਅਸਰ ਪੈਂਦਾ ਹੈ। ਕੈਡ ਕਾਰਨ ਕੁਝ ਸਮੇਂ ਬਾਅਦ ਹਾਰਟ ਅਟੈਕ ਦਾ ਖਦਸ਼ਾ ਵੱਧ ਵੀ ਜਾਂਦਾ ਹੈ। ਨਵੀਂ ਦਿੱਲੀ ਦੇ ਪਟਪੜਗੰਜ ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਕਾਰਡੀਅਕ ਕੈਥ ਲੈਬ ਦੇ ਐਸੋਸੀਏਟ ਡਾਇਰੈਕਟਰ ਅਤੇ ਮੁਖੀ ਡਾ. ਮਨੋਜ ਕੁਮਾਰ ਨੇ ਕਿਹਾ ਕਿ ਲੋੜ ਤੋਂ ਵੱਧ ਸ਼ਰਾਬ ਪੀਣ ਨਾਲ ਤੁਹਾਡੇ ਦਿਲ ਨੂੰ ਕਈ ਤਰ੍ਹਾਂ ਦੇ ਖਤਰੇ ਹੋ ਸਕਦੇ ਹਨ। ਸ਼ਰਾਬ ਦੀ ਵੱਧ ਮਾਤਰਾ ਤੁਹਾਡੇ ਹਾਰਟ ਮਸਲਸ ਨੂੰ ਨੁਕਸਾਨ ਪਹੁੰਚਾ ਦਿੰਦੀ ਹੈ ਅਤੇ ਦਿਲ ਦੀ ਅਨਿਯਮਿਤ ਧੜਕਨ ਲਈ ਇਹ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੁੰਦੀ ਹੈ, ਜਿਸ ਨੂੰ ਐਰੀਦਮੀਆ ਕਿਹਾ ਜਾਂਦਾ ਹੈ। ਇਸ ਕਾਰਨ ਲੋਕ ਮੋਟਾਪਾ, ਹਾਈਟ੍ਰਾਈਗਿਲਸਰਾਈਡਸ, ਬਲੱਡ ਪ੍ਰੈਸ਼ਰ ਤੇ ਲਕਵੇ ਦਾ ਸ਼ਿਕਾਰ ਹੋ ਜਾਂਦੇ ਹਨ।
ਜੀਰਾ ਕਰਦਾ ਹੈ ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਨੂੰ ਖਤਮ
NEXT STORY