ਨਵੀਂ ਦਿੱਲੀ : ਆਇਰਨ ਇਨਸਾਨ ਲਈ ਬੇਹੱਦ ਜ਼ਰੂਰੀ ਹੈ। ਇਹ ਇਕ ਅਜਿਹਾ ਮਿਨਰਲ ਹੈ, ਜੋ ਬਾਡੀ ਨੂੰ ਮਜ਼ਬੂਤ ਬਣਾਉਂਦਾ ਹੈ। ਹੀਮੋਗਲੋਬਿਨ ਇਕ ਤਰ੍ਹਾਂ ਨਾਲ ਪ੍ਰੋਟੀਨ ਦਾ ਕੰਮ ਕਰਦਾ ਹੈ ਜੋ ਪੂਰੇ ਸਰੀਰ ’ਚ ਆਕਸੀਜਨ ਪਹੁੰਚਾਉਂਦਾ ਹੈ। ਔਰਤਾਂ ’ਚ ਖ਼ਾਸ ਤੌਰ ’ਤੇ ਆਇਰਨ ਦੀ ਘਾਟ ਪੁਰਸ਼ਾਂ ਤੋਂ ਵੱਧ ਹੁੰਦੀ ਹੈ। ਆਇਰਨ ਦੀ ਘਾਟ ਨਾਲ ਅਨੀਮੀਆ ਦੀ ਬਿਮਾਰੀ ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ। ਸਾਡੇ ਖ਼ੂਨ ’ਚ ਮੌਜੂਦ ਹੀਮੋਗਲੋਬਿਨ, ਆਕਸੀਜਨ ਨੂੰ ਪੂਰੇ ਸਰੀਰ ’ਚ ਪਹੁੰਚਾਉਂਦਾ ਹੈ। ਆਇਰਨ ਦੀ ਘਾਟ ਹੋਣ ’ਤੇ ਹੀਮੋਗਲੋਬਿਨ ਨਹੀਂ ਬਣ ਪਾਉਂਦਾ ਜਿਸ ਕਾਰਨ ਸਰੀਰ ’ਚ ਆਕਸੀਜਨ ਨਹੀਂ ਪਹੁੰਚਦੀ। ਸਵਾਲ ਇਹ ਉੱਠਦਾ ਹੈ ਕਿ ਆਇਰਨ ਦੀ ਘਾਟ ਦਾ ਬਾਡੀ ’ਚ ਕਿਸ ਤਰ੍ਹਾਂ ਨਾਲ ਪਤਾ ਲਗਾਇਆ ਜਾਵੇ। ਆਓ ਜਾਣਦੇ ਹਾਂ ਕਿ ਬਾਡੀ ’ਚ ਆਇਰਨ ਦੀ ਘਾਟ ਦੇ ਕਿਹੜੇ-ਕਿਹੜੇ ਸੰਕੇਤ ਹਨ ਅਤੇ ਉਨ੍ਹਾਂ ਦਾ ਇਲਾਜ ਕਿਵੇਂ ਕੀਤਾ ਜਾਵੇ।
ਆਇਰਨ ਦੀ ਘਾਟ ਦੇ ਲੱਛਣ
- ਸਰੀਰ ’ਚ ਥਕਾਨ ਹੋਣੀ, ਸਿਰਦਰਦ, ਚੱਕਰ, ਬੇਚੈਨੀ
- ਸਕਿਨ ਦਾ ਰੰਗ ਫਿੱਕਾ ਪੈਣਾ
- ਸਾਹ ਲੈਣ ’ਚ ਤਕਲੀਫ ਹੋਣੀ
- ਦਿਲ ਘਬਰਾਉਣਾ
- ਵਾਲ਼ਾਂ ਦਾ ਝੜਨਾ
ਆਇਰਨ ਦੀ ਘਾਟ ਨਾਲ ਅਨੀਮੀਆ ਅਤੇ ਹੀਮੋਗਲੋਬਿਨ ਘੱਟ ਹੋਣ ਦਾ ਖ਼ਤਰਾ ਰਹਿੰਦਾ ਹੈ। ਜਿਸ ਕਾਰਨ ਸਾਰੇ ਟਿਸ਼ੂਜ਼ ਅਤੇ ਮਸਲਜ਼ ਤਕ ਸਹੀ ਮਾਤਰਾ ’ਚ ਆਕਸੀਜਨ ਨਹੀਂ ਪਹੁੰਚ ਪਾਉਂਦੀ ਹੈ। ਜੇਕਰ ਤੁਸੀਂ ਵੀ ਆਪਣੇ ਸਰੀਰ ’ਚ ਇਸ ਤਰ੍ਹਾਂ ਦੇ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਸਮਝ ਜਾਓ ਕਿ ਤੁਹਾਡੀ ਬਾਡੀ ’ਚ ਆਇਰਨ ਦੀ ਘਾਟ ਹੈ।
ਆਇਰਨ ਦੀ ਘਾਟ ਹੈ ਤਾਂ ਡਾਈਟ ’ਚ ਇਨ੍ਹਾਂ ਵਸਤੂਆਂ ਨੂੰ ਕਰੋ ਸ਼ਾਮਲ
- ਬਾਡੀ ’ਚ ਆਇਰਨ ਦੀ ਘਾਟ ਹੈ ਤਾਂ ਕਾਲੇ ਤਿਲ, ਖਜ਼ੂਰ, ਵ੍ਹੀਟ ਗ੍ਰਾਸ, ਮੋਰਿੰਗਾ, ਕਿਸ਼ਮਿਸ਼, ਚੁਕੰਦਰ, ਗਾਜਰ, ਆਂਡੇ ਆਦਿ ਖਾ ਸਕਦੇ ਹੋ।
- ਨਾਨ-ਵੈਜ ਖਾਣ ਵਾਲੇ ਲੋਕ ਮਟਨ, ਮੱਛੀ ਨਾਲ ਆਇਰਨ ਦੀ ਘਾਟ ਪੂਰੀ ਕਰ ਸਕਦੇ ਹਨ।
- ਹਰੀਆਂ ਸਬਜ਼ੀਆਂ ਅਤੇ ਫਲ਼ਾਂ ’ਚ ਵੀ ਆਇਰਨ ਹੁੰਦਾ ਹੈ। ਬਾਡੀ ਆਇਰਨ ਨੂੰ ਚੰਗੀ ਤਰ੍ਹਾਂ ਐਬਜ਼ਾਰਬ ਕਰ ਸਕੇ ਇਸਦੇ ਲਈ ਨਾਲ ਹੀ ਵਿਟਾਮਿਨ-ਸੀ ਯੁਕਤ ਵਸਤੂਆਂ ਦੀ ਵੀ ਵਰਤੋਂ ਕਰੋ। ਵਿਟਾਮਿਨ ਸੀ ਲਈ ਤੁਸੀਂ ਸੰਤਰੇ ਖਾ ਸਕਦੇ ਹੋ।
- ਸ਼ਾਕਾਹਾਰੀ ਲੋਕ ਪਾਲਕ, ਰਾਜਮਾ, ਛੋਲੇ, ਸੋਇਆਬੀਨ ਦੀ ਵਰਤੋਂ ਕਰਨ, ਇਹ ਆਇਰਨ ਦੇ ਚੰਗੇ ਸਰੋਤ ਹਨ।
- ਕੱਦੂ ਦੇ ਬੀਜ਼ਾਂ ’ਚ ਆਇਰਨ ਦਾ ਭੰਡਾਰ ਹੁੰਦਾ ਹੈ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਵੱਧ ਵਰਤੋਂ ਕਰਨ।
- ਬਾਦਾਮ, ਅੰਜ਼ੀਰ, ਮੁਨੱਕਾ ਅਤੇ ਕਿਸ਼ਮਿਸ਼ ’ਚ ਵੀ ਆਇਰਨ ਦਾ ਚੰਗਾ ਸਰੋਤ ਹੈ।
ਸਾਵਧਾਨ! ‘ਮੀਂਹ’ ਦੇ ਮੌਸਮ ’ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਨੇ ਕਈ ਗੰਭੀਰ ‘ਬੀਮਾਰੀਆਂ’
NEXT STORY