ਨਵੀਂ ਦਿੱਲੀ— ਪਾਣੀ ਪੀਣ ਦੇ ਫਾਇਦੇ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਜੇਕਰ ਅਸੀਂ ਠੰਡੇ ਪਾਣੀ ਨੂੰ ਗਰਮ ਪਾਣੀ 'ਚ ਬਦਲ ਦਈਏ ਤਾਂ ਇਸ ਦੇ ਚਮਤਕਾਰ ਨਤੀਜੇ ਵੀ ਦੇਖਣ ਨੂੰ ਮਿਲ ਸਕਦੇ ਹਨ। ਉਂਝ ਵੀ ਸਾਡੇ ਸਰੀਰ ਦਾ ਤਾਪਮਾਨ ਲਗਭਗ 37 ਡਿਗਰੀ ਹੁੰਦਾ ਹੈ, ਇਸ ਲਈ ਬਹੁਤ ਜ਼ਿਆਦਾ ਠੰਡਾ ਪਾਣੀ ਪੀਣਾ ਸਾਡੇ ਸਰੀਰ ਦੇ ਅਨੁਕੂਲ ਵੀ ਨਹੀਂ ਹੈ। ਆਓ ਜਾਣਦੇ ਹਾਂ, ਗਰਮ ਪਾਣੀ ਪੀਣ ਦੇ ਫਾਇਦੇ
— ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ 'ਚ ਇਕ ਗਲਾਸ ਗਰਮ ਪਾਣੀ ਪੀਓ।
— ਕਸਰਤ ਤੋਂ ਪਹਿਲਾਂ ਤੇ ਬਾਅਦ 'ਚ ਵੀ ਗਰਮ ਪਾਣੀ ਪੀਣ ਨਾਲ ਜ਼ਿਆਦਾ ਚੰਗੇ ਨਤੀਜੇ ਮਿਲਦੇ ਹਨ।
— ਕੋਸ਼ਿਸ਼ ਕਰੋ ਕਿ ਰਾਤ ਦੀ ਤੁਲਨਾ 'ਚ ਦਿਨ 'ਚ ਜ਼ਿਆਦਾ ਪਾਣੀ ਪੀਓ।
ਸਰੀਰ 'ਤੇ ਠੰਡੇ ਪਾਣੀ ਦਾ ਅਸਰ
ਯੂਰਪੀਅਨ ਜਨਰਲ ਆਫ ਫਾਰਮਾਸੂਟੀਕਲ ਐੈਂਡ ਮੈਡੀਕਲ ਰਿਸਰਚ 'ਚ ਛਪੇ ਸੋਧ ਮੁਤਾਬਕ ਠੰਡਾ ਪਾਣੀ ਦੀ ਵਜ੍ਹਾ ਨਾਲ ਖੂਨ ਦੀਆਂ ਕੋਸ਼ਿਕਾਵਾਂ ਸੁੰਗੜਨ ਲੱਗਦੀਆਂ ਹਨ, ਜਿਸ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ। ਖਾਣੇ ਨੂੰ ਪਚਾਉਣ ਦੀ ਬਜਾਏ ਤੁਹਾਡਾ ਸਰੀਰ ਅੰਦਰ ਦੇ ਤਾਪਮਾਨ ਨੂੰ ਨਾਰਮਲ ਬਣਾਉਣ 'ਚ ਜੁਟ ਜਾਂਦਾ ਹੈ। ਖਾਣ ਤੋਂ ਬਾਅਦ ਠੰਡਾ ਪਾਣੀ ਪੀਣ ਦੀ ਵਜ੍ਹਾ ਨਾਲ ਸਰੀਰ 'ਚ ਫੈਟ ਵੀ ਜੰਮਣ ਲੱਗਦੀ ਹੈ।
ਮੋਟਾਪਾ ਘਟਾਉਣ 'ਚ ਸਹਾਇਕ
ਅਮਰੀਕਾ ਦੇ 'ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਨੈਸ਼ਨਲ ਇੰਸਟੀਚਿਊਟ ਆਫ ਹੈਲਥ' ਵਿਚ 2003 ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਿਕ ਗਰਮ ਪਾਣੀ ਦਾ ਸੇਵਨ ਕਰਨ ਨਾਲ ਸਰੀਰ 'ਚ ਮੈਟਾਬਾਲਿਜਮ ਦੀ ਦਰ 40 ਫੀਸਦੀ ਤਕ ਵਧ ਜਾਂਦੀ ਹੈ, ਜੋ ਠੰਡੇ ਪਾਣੀ ਦੀ ਤੁਲਨਾ 'ਚ 10 ਫੀਸਦੀ ਜ਼ਿਆਦਾ ਹੈ। ਇਹੀ ਨਹੀਂ ਪਾਣੀ ਪੀਣ ਦੇ 30-40 ਮਿੰਟ ਤਕ ਇਹ ਗਤੀ ਬਣੀ ਰਹਿੰਦੀ ਹੈ, ਜਿਸ ਨਾਲ ਚਰਬੀ ਘਟਾਉਣ 'ਚ ਮਦਦ ਮਿਲਦੀ ਹੈ।
ਤਣਾਅ ਤੋਂ ਦਿਵਾ ਸਕਦਾ ਹੈ ਛੁਟਕਾਰਾ
ਸਾਲ 1997 'ਚ ਜਨਰਲ 'ਸਾਇਕਲੋਫਾਰਮਾਲਾਜੀ' ਵਿਚ ਛਪੇ ਇਕ ਅਧਿਐਨ ਮੁਤਾਬਿਕ ਗਰਮ ਪਾਣੀ ਤੇ ਚਾਹ ਤੇ ਕੌਫੀ ਦੇ ਇਕ ਕੱਪ ਨਾਲ ਤਣਾਅ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
ਪਾਚਨ ਤੰਤਰ ਸਹੀ ਰਹਿੰਦਾ ਹੈ
ਕਈ ਅਧਿਐਨਾਂ ਮੁਤਾਬਿਕ ਖਾਣਾ ਖਾਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਅੰਤੜੀਆਂ ਅੰਦਰ ਚਰਬੀ ਜੰਮਣ ਲੱਗਦੀ ਹੈ, ਜਿਸ ਨਾਲ ਕੈਂਸਰ ਤਕ ਦਾ ਖਤਰਾ ਹੋ ਸਕਦਾ ਹੈ। ਜੇਕਰ ਤੁਸੀਂ ਗਰਮ ਪਾਣੀ ਪੀਣਾ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਪਾਚਣ ਤੰਤਰ ਸਹੀ ਰਹੇਗਾ।
ਜ਼ਿਆਦਾ ਨੀਂਦ ਦਿਲ ਲਈ ਹੋ ਸਕਦੀ ਹੈ ਖਤਰਨਾਕ
NEXT STORY