ਨਵੀਂ ਦਿੱਲੀ- ਸਾਡੇ 'ਚੋਂ ਜ਼ਿਆਦਾਤਰ ਲੋਕ ਔਲਿਆਂ ਦੇ ਫਾਇਦਿਆਂ ਤੋਂ ਜਾਣੂ ਹਨ, ਇਸ 'ਚ ਵਿਟਾਮਿਨ ਸੀ ਅਤੇ ਦੂਜੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਔਲਿਆਂ ਦੀ ਪੌਸ਼ਟਿਕ ਵੈਲਿਊ ਨੂੰ ਦੇਖਦੇ ਹੋਏ ਇਸ ਨੂੰ ਸੁਪਰਫੂਡ ਤੱਕ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਸ ਦਾ ਸੇਵਨ ਜੂਸ, ਚਟਨੀ, ਸਬਜ਼ੀ, ਅਚਾਰ ਅਤੇ ਮੁਰੱਬੇ ਦੇ ਰੂਪ 'ਚ ਕੀਤਾ ਜਾਂਦਾ ਹੈ, ਪਰ ਇਕ ਹੋਰ ਤਰੀਕਾ ਹੈ ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਸਰੀਰ ਦੀ ਸਿਹਤ ਨੂੰ ਬਿਹਤਰ ਬਣਾ ਸਕਦੇ ਹੋ। ਮਾਹਰਾਂ ਮੁਤਾਬਕ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਰੋਜ਼ ਸਵੇਰੇ ਔਲਿਆਂ ਦਾ ਪਾਣੀ ਪੀਓਗੇ ਤਾਂ ਤੁਹਾਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
ਔਲਿਆਂ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ
ਔਲਿਆਂ 'ਚ ਪੌਸ਼ਟਿਕ ਤੱਤ ਦੀ ਕੋਈ ਕਮੀ ਨਹੀਂ ਹੈ, ਇਸ 'ਚ ਪ੍ਰੋਟੀਨ, ਕਾਰਬਸ, ਫਾਈਬਰ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਨਾਲ ਹੀ ਇਸ 'ਚ ਕੋਈ ਸ਼ੱਕਰ ਨਹੀਂ ਹੈ, ਇਸ ਲਈ ਇਹ ਸਾਡੇ ਸਰੀਰ ਲਈ ਫਾਇਦੇਮੰਦ ਸਾਬਤ ਹੁੰਦਾ ਹੈ।

ਔਲਿਆਂ ਦਾ ਪਾਣੀ ਕਿਵੇਂ ਕਰੀਏ ਤਿਆਰ
ਔਲਿਆਂ ਦਾ ਪਾਣੀ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਇਕ ਚਮਚਾ ਔਲਿਆਂ ਦਾ ਪਾਊਡਰ ਲਓ ਅਤੇ ਇਸ ਨੂੰ ਇਕ ਗਲਾਸ ਪਾਣੀ 'ਚ ਮਿਕਸ ਕਰ ਲਓ। ਧਿਆਨ ਰੱਖੋ ਕਿ ਤੁਸੀਂ ਚਮਚੇ ਨਾਲ ਇਸ ਪਾਣੀ ਨੂੰ ਚੰਗੀ ਤਰ੍ਹਾਂ ਹਿਲਾਓ। ਅੰਤ 'ਚ ਇਸ ਨੂੰ ਛਾਣ ਕੇ ਡਰਿੰਕ ਦੇ ਤੌਰ 'ਤੇ ਸਵੇਰੇ ਖਾਲੀ ਢਿੱਡ ਪੀਓ।
ਔਲਿਆਂ ਦਾ ਪਾਣੀ ਦੇ ਫਾਇਦੇ
1. ਭਾਰ ਘਟਾਉਣ 'ਚ ਕਾਰਗਾਰ
ਔਲਿਆਂ 'ਚ ਅਮੀਨੋ ਐਸਿਡ ਪਾਇਆ ਜਾਂਦਾ ਹੈ, ਜਿਸ ਦੀ ਮਦਦ ਨਾਲ ਸਰੀਰ ਦਾ ਮੈਟਾਬੌਲਿਕ ਰੇਟ ਬਿਹਤਰ ਹੁੰਦਾ ਹੈ। ਇਸ ਕਾਰਨ ਢਿੱਡ ਅਤੇ ਕਮਰ ਦੇ ਆਲੇ-ਦੁਆਲੇ ਦੀ ਚਰਬੀ ਘੱਟ ਹੋਣ ਲੱਗਦੀ ਹੈ। ਇਹੀ ਕਾਰਨ ਹੈ ਕਿ ਔਲਿਆਂ ਦੇ ਪਾਣੀ ਨੂੰ ਭਾਰ ਘਟਾਉਣ ਵਾਲੀ ਡਰਿੰਕ ਮੰਨਿਆ ਜਾਂਦਾ ਹੈ

2. ਸ਼ੂਗਰ 'ਚ ਫਾਇਦੇਮੰਦ
ਜੋ ਲੋਕ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਦੂਜੀਆਂ ਬੀਮਾਰੀਆਂ ਦਾ ਖਤਰਾ ਪੈਦਾ ਹੋ ਸਕਦਾ ਹੈ। ਸਵੇਰੇ ਉੱਠ ਕੇ ਔਲਿਆਂ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

3. ਚਮੜੀ ਅਤੇ ਵਾਲਾਂ ਲਈ ਚੰਗਾ
ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਔਲਿਆਂ ਦਾ ਇਸਤੇਮਾਲ ਕਈ ਤਰ੍ਹਾਂ ਦੇ ਬਿਊਟੀ ਪ੍ਰਾਡੈਕਟਸ 'ਚ ਕੀਤਾ ਜਾਂਦਾ ਹੈ। ਇਹ ਸੁੰਦਰਤਾ ਵਧਾਉਣ 'ਚ ਕਾਫੀ ਹੱਦ ਤੱਕ ਮਦਦ ਕਰਦਾ ਹੈ। ਜੇਕਰ ਤੁਹਾਨੂੰ ਮੁਹਾਸੇ ਜਾਂ ਝੁਰੜੀਆਂ ਦੀ ਸਮੱਸਿਆ ਹੈ ਔਲਿਆਂ ਦਾ ਪਾਣੀ ਜ਼ਰੂਰ ਪੀਓ। ਨਾਲ ਹੀ ਮਜ਼ਬੂਤ ਅਤੇ ਚਮਕਦਾਰ ਵਾਲਾਂ ਲਈ ਔਲਿਆਂ ਦਾ ਸਹਾਰਾ ਲਿਆ ਜਾ ਸਕਦਾ ਹੈ।
ਸਰੀਰ 'ਚ ਨਾ ਹੋਣ ਦਿਓ ਵਿਟਾਮਿਨ-ਡੀ ਦੀ ਘਾਟ, ਹੱਡੀਆਂ 'ਚ ਦਰਦ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ
NEXT STORY