ਨਵੀਂ ਦਿੱਲੀ- ਬਹੁਤ ਸਾਰੇ ਲੋਕ ਭੋਜਨ ਦੇ ਨਾਲ ਅਚਾਰ ਖਾਣਾ ਪਸੰਦ ਕਰਦੇ ਹਨ। ਅਚਾਰ ਸਾਡੇ ਖਾਣੇ ਦੇ ਸਵਾਦ ਨੂੰ ਵਧਾਉਂਦਾ ਹੈ। ਅੰਬ, ਨਿੰਬੂ, ਲਸਣ ਅਤੇ ਮਿਰਚਾਂ ਆਦਿ ਕਈ ਤਰ੍ਹਾਂ ਦਾ ਅਚਾਰ ਬਣਾਇਆ ਜਾਂਦਾ ਹੈ। ਇਹ ਸਾਰੇ ਤਰ੍ਹਾਂ ਦੇ ਆਚਾਰ ਬਾਜ਼ਾਰ 'ਚ ਵੀ ਆਸਾਨੀ ਨਾਲ ਮਿਲ ਜਾਂਦੇ ਹਨ।
ਅਚਾਰ ਤੋਂ ਬਿਨਾਂ ਹਰੀ ਮਿਰਚ ਨੂੰ ਖਾਣਾ ਬਣਾਉਣ ਵੇਲੇ ਵੀ ਵਰਤਿਆ ਜਾਂਦਾ ਹੈ। ਮਿਰਚ ਖਾਣ 'ਚ ਭਾਵੇਂ ਤਿੱਖੀ ਹੁੰਦੀ ਹੈ ਪਰ ਇਸ ਦੇ ਸਾਡੀ ਸਿਹਤ ਲਈ ਅਨੇਕਾਂ ਫਾਇਦੇ ਹਨ। ਮਿਰਚ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਵੀ ਮਦਦ ਕਰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਮਿਰਚ ਦਾ ਅਚਾਰ ਖਾਣ ਦੇ ਕੀ ਲਾਭ ਹਨ-
ਪੌਸ਼ਟਿਕ ਤੱਤ ਨਾਲ ਭਰਪੂਰ

ਅਚਾਰ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਵਿੱਚ ਮੌਜੂਦ ਨੁਕਸਾਨਦਾਇਕ ਫ੍ਰੀ ਰੈਡੀਕਲਸ ਨਾਲ ਲੜਦੇ ਹਨ। ਮਿਰਚ ਦੇ ਅਚਾਰ 'ਚ ਵਿਟਾਮਿਨ ਸੀ ਅਤੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ ਵੀ ਹੁੰਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ
ਅਚਾਰ ਵਿੱਚ ਹਲਦੀ ਹੁੰਦੀ ਹੈ। ਹਲਦੀ ਵਿੱਚ ਕਰਕਿਊਮਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਵਿੱਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਵਿੱਚ ਮਦਦ ਕਰਦੇ ਹਨ। ਇਹ ਤੱਤ ਚੰਗੇ ਬੈਕਟੀਰੀਆ ਦੇ ਵਿਕਾਸ ਵੀ ਕਰਦੇ ਹਨ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਮਿਰਚ ਦੇ ਅਚਾਰ ਦਾ ਸੇਵਨ ਕਰਨ ਨਾਲ ਅੰਤੜੀਆਂ ਦੀ ਸਿਹਤ ਠੀਕ ਰਹਿੰਦੀ ਹੈ।

ਭਾਰ ਨੂੰ ਕਰਦਾ ਹੈ ਘੱਟ
ਮਿਰਚ ਦਾ ਅਚਾਰ ਖਾਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਜੇਕਰ ਹਰੀ ਮਿਰਚ ਨੂੰ ਸਿਰਕੇ 'ਚ ਮਿਲਾ ਕੇ ਬਣਾਇਆ ਜਾਵੇ ਤਾਂ ਇਸ 'ਚ ਕੈਲੋਰੀ ਬਿਲਕੁਲ ਨਹੀਂ ਹੁੰਦੀ, ਜਿਸ ਕਰਕੇ ਮਿਰਚ ਦਾ ਅਚਾਰ ਭਾਰ ਘਟਾਉਣ 'ਚ ਮਦਦ ਕਰਦੀ ਹੈ।
ਇਮਿਊਨਿਟੀ ਨੂੰ ਬਣਾਉਂਦਾ ਹੈ ਮਜ਼ਬੂਤ
ਮਿਰਚ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਸਰੀਰ ਦੀ ਇਮਿਊਨਿਟੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਅਤੇ ਇਨਫੈਕਸ਼ਨ ਨੂੰ ਰੋਕਦਾ ਹੈ। ਇਸ ਦੇ ਨਾਲ ਹੀ ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
Romance ਦੀ Power ਕਦੇ ਘਟਣ ਨਹੀਂ ਦੇਣਗੇ ਇਹ ਦੇਸੀ ਨੁਸਖੇ
NEXT STORY