ਨਵੀਂ ਦਿੱਲੀ- ਮੌਜੂਦਾ ਦੌਰ 'ਚ ਮੈਡੀਟੇਸ਼ਨ ਭੱਜ-ਦੌੜ ਭਰੀ ਜ਼ਿੰਦਗੀ 'ਚ ਇਕ ਬੈਲੇਂਸ ਸਥਾਪਿਤ ਕਰਨ ਲਈ ਸਭ ਤੋਂ ਚੰਗੇ ਤਰੀਕਿਆਂ 'ਚੋਂ ਇਕ ਹੈ। ਹੌਲੀ-ਹੌਲੀ ਲੋਕ ਮੈਡੀਟੇਸ਼ਨ ਵੱਲ ਵੀ ਆਕਰਸ਼ਿਤ ਹੋ ਰਹੇ ਹਨ, ਕਿਉਂਕਿ ਇਸ ਨਾਲ ਪਾਜ਼ੇਟਿਵ ਐਨਰਜੀ ਦਾ ਸੰਚਾਰ ਹੁੰਦਾ ਹੈ। ਰੋਜ਼ ਸਵੇਰੇ ਮੈਡੀਟੇਸ਼ਨ ਕਰਨ ਨਾਲ ਤੁਸੀਂ ਸਾਰਾ ਦਿਨ ਸਿਹਤਮੰਦ ਅਤੇ ਚੁਸਤ ਰਹੋਗੇ। ਤਾਂ ਆਓ ਜਾਣਦੇ ਹਾਂ ਕਿ ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋਣਗੇ।
ਤਣਾਅ ਹੁੰਦਾ ਹੈ ਘੱਟ
ਰੋਜ਼ ਸਵੇਰੇ ਉਠ ਕੇ ਮੈਡੀਟੇਸ਼ਨ ਕਰਨ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ। ਨਾਲ ਹੀ ਇਸ ਨੂੰ ਘੱਟ ਕਰਨ ਨਾਲ ਤੁਸੀਂ ਚੰਗੇ ਫ਼ੈਸਲੇ ਲਓਗੇ। ਮੈਡੀਟੇਸ਼ਨ ਖੁਦ ਨਾਲ ਜੁੜਨ ਦਾ ਇਕ ਵੱਖਰਾ ਹੀ ਅਨੁਭਵ ਅਤੇ ਕੋਸ਼ਿਸ਼ ਹੁੰਦੀ ਹੈ। ਇਹ ਪੈਰਾਸਿਮਪੈਥੇਟਿਕ ਨੈੱਟਵਰਕ ਨੂੰ ਉਤੇਜ਼ਿਤ ਕਰਦਾ ਹੈ, ਜਿਸ ਨਾਲ ਤੁਹਾਡੀ ਹਾਰਟ ਬੀਟ ਕੰਟਰੋਲ ਹੁੰਦੀ ਹੈ ਅਤੇ ਸਾਹ ਲੈਣ 'ਚ ਵੀ ਸੁਧਾਰ ਹੁੰਦਾ ਹੈ।
ਫੋਕਸ ਰਹਿਣ 'ਚ ਕਰਦਾ ਹੈ ਮਦਦ
ਮੈਡੀਟੇਸ਼ਨ ਕਰਨ ਨਾਲ ਤੁਸੀਂ ਆਪਣੇ ਵਿਚਾਰਾਂ 'ਤੇ ਚੰਗੀ ਤਰ੍ਹਾਂ ਨਾਲ ਧਿਆਨ ਲਗਾ ਪਾਓਗੇ। ਸਵੇਰੇ ਮੈਡੀਟੇਸ਼ਨ ਕਰਕੇ ਤੁਸੀਂ ਆਪਣੇ ਸਾਰੇ ਦੇ ਕੰਮ 'ਤੇ ਬਹੁਤ ਹੀ ਚੰਗੀ ਤਰ੍ਹਾਂ ਨਾਲ ਫੋਕਸ ਕਰ ਪਾਓਗੇ। ਇਸ ਦੇ ਨਾਲ ਤੁਸੀਂ ਪਾਜ਼ੇਟਿਵ ਵੀ ਹੋਵੋਗੇ। ਇਹ ਚੰਗੇ ਵਿਚਾਰਾਂ ਨੂੰ ਚੁਣਨ ਅਤੇ ਬੁਰੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰਨ 'ਚ ਸਹਾਇਤਾ ਕਰਦਾ ਹੈ।
ਮੂਡ ਰਹੇਗਾ ਚੰਗਾ
ਸਵੇਰੇ ਉਠ ਕੇ ਮੈਡੀਟੇਸ਼ਨ ਕਰਨ ਨਾਲ ਤੁਹਾਡਾ ਮੂਡ ਸਾਰਾ ਦਿਨ ਚੰਗਾ ਰਹਿੰਦਾ ਹੈ। ਮੈਡੀਟੇਸ਼ਨ ਤੁਹਾਡੇ ਫੀਲ ਗੁੱਡ ਹਾਰਮੋਨ ਦੇ ਪੱਧਰ ਨੂੰ ਵਧਾਉਣ 'ਚ ਵੀ ਮਦਦ ਕਰਦਾ ਹੈ। ਤੁਸੀਂ ਮੈਡੀਟੇਸ਼ਨ ਕਰਕੇ ਸਾਰਾ ਦਿਨ ਪਾਜ਼ੇਟਿਵ ਫੀਲ ਕਰੋਗੇ।
ਸਿਹਤ ਲਈ ਫਾਇਦੇਮੰਦ
ਮੈਡੀਟੇਸ਼ਨ ਤੁਹਾਨੂੰ ਸਿਹਤਮੰਦ ਰੱਖਣ ਲਈ ਵੀ ਸਹਾਇਤਾ ਕਰਦੀ ਹੈ। ਇਹ ਤੁਹਾਡੇ ਇਮਿਊਨ ਸਿਸਟਮ ਲਈ ਵੀ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਮੌਸਮੀ ਸੰਕਰਮਣਾਂ ਦੇ ਨਾਲ ਸਰੀਰ 'ਚ ਕਿਸੇ ਵੀ ਤਰ੍ਹਾਂ ਦੇ ਦਰਦ ਨੂੰ ਰੋਕਣ 'ਚ ਸਹਾਇਤਾ ਕਰਦੀ ਹੈ। ਮੈਡੀਟੇਸ਼ਨ ਤੁਹਾਡੇ ਮਾਨਸਿਕ ਸਿਹਤ ਲਈ ਵੀ ਬਹੁਤ ਹੀ ਚੰਗਾ ਹੈ।
ਅਨਿੰਦਰਾ ਕਰੇ ਦੂਰ
ਭੱਜ-ਦੌੜ ਭਰੀ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਅਨਿੰਦਰਾ ਤੋਂ ਵੀ ਗ੍ਰਸਤ ਹੈ। ਅਜਿਹੇ 'ਚ ਤੁਸੀਂ ਮੈਡੀਟੇਸ਼ਨ ਨੂੰ ਆਪਣੀ ਰੂਟੀਨ 'ਚ ਸ਼ਾਮਲ ਕਰ ਸਕਦੇ ਹੋ। ਰਿਸਰਚ ਅਨੁਸਾਰ ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਕਾਫੀ ਚੰਗੀ ਨੀਂਦ ਆਉਂਦੀ ਹੈ। ਜੇਕਰ ਤੁਸੀਂ ਅਨਿੰਦਰਾ ਨਾਲ ਜੂਝ ਰਹੇ ਹੋ ਤਾਂ ਰੂਟੀਨ 'ਚ ਮੈਡੀਟੇਸ਼ਨ ਨੂੰ ਆਪਣਾ ਹਿੱਸਾ ਬਣਾ ਸਕਦੇ ਹੋ।
Health Tips: ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਵਾਲੇ ਲੋਕ ਅੱਜ ਤੋਂ ਅਪਣਾਉਣ ਇਹ ਤਰੀਕੇ, ਹੋਣਗੇ ਕਈ ਫ਼ਾਇਦੇ
NEXT STORY