ਨਵੀਂ ਦਿੱਲੀ (ਬਿਊਰੋ) : ਸ਼ਾਇਦ ਹੀ ਕੋਈ ਅਜਿਹਾ ਹੁੰਦਾ ਹੈ, ਜੋ ਖਾਣਾ ਪਸੰਦ ਨਾ ਕਰਦਾ ਹੋਵੇ। ਲੋਕ ਅਕਸਰ ਆਪਣੇ ਸਵਾਦ ਦੇ ਹਿਸਾਬ ਨਾਲ ਪਕਵਾਨ ਖਾਣਾ ਪਸੰਦ ਕਰਦੇ ਹਨ। ਖ਼ਾਸ ਤੌਰ 'ਤੇ ਖਾਣੇ ਦੇ ਸ਼ੌਕੀਨ ਲੋਕ ਆਪਣੇ ਸਵਾਦ ਦਾ ਖ਼ਾਸ ਧਿਆਨ ਰੱਖਦੇ ਹਨ। ਜਿੱਥੇ ਕੁਝ ਲੋਕਾਂ ਨੂੰ ਮਿੱਠਾ ਜ਼ਿਆਦਾ ਪਸੰਦ ਹੁੰਦਾ ਹੈ ਤਾਂ ਕੁਝ ਲੋਕ ਖੱਟੇ ਦੇ ਸ਼ੌਕੀਨ ਹੁੰਦੇ ਹਨ। ਕੁਝ ਲੋਕ ਮਸਾਲੇਦਾਰ ਖਾਣਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਬਹੁਤ ਮਸਾਲੇਦਾਰ ਖਾਣਾ ਪਸੰਦ ਕਰਦੇ ਹਨ। ਸਵਾਦ ਦੀ ਇਸ ਤਰਜੀਹ ਕਾਰਨ ਬਹੁਤ ਸਾਰੇ ਲੋਕ ਮਿਰਚਾਂ ਦਾ ਸੇਵਨ ਜ਼ਿਆਦਾ ਕਰਦੇ ਹਨ।
ਮਸਾਲੇਦਾਰ ਸਵਾਦ ਕਾਰਨ ਬਹੁਤ ਸਾਰੇ ਲੋਕ ਆਪਣੇ ਭੋਜਨ 'ਚ ਮਿਰਚਾਂ ਦਾ ਸੇਵਨ ਜ਼ਿਆਦਾ ਕਰਦੇ ਹਨ। ਲਾਲ ਮਿਰਚਾਂ ਦੀ ਵਰਤੋਂ ਅਕਸਰ ਭੋਜਨ ਨੂੰ ਮਸਾਲੇਦਾਰ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਦਾ ਸਵਾਦ ਵਧਾਉਣ ਲਈ ਤੁਸੀਂ ਜਿਸ ਲਾਲ ਮਿਰਚ ਦੀ ਵਰਤੋਂ ਕਰਦੇ ਹੋ, ਉਹ ਤੁਹਾਡੀ ਸਿਹਤ ਲਈ ਕਿੰਨੀ ਹਾਨੀਕਾਰਕ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ, ਜੋ ਮਸਾਲੇਦਾਰ ਭੋਜਨ ਦੇ ਸ਼ੌਕ ਕਾਰਨ ਜ਼ਿਆਦਾ ਲਾਲ ਮਿਰਚਾਂ ਖਾ ਰਹੇ ਹੋ, ਤਾਂ ਇਕ ਵਾਰ ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ।
ਦਮਾ
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਜ਼ਿਆਦਾ ਲਾਲ ਮਿਰਚਾਂ ਖਾਣਾ ਦਮੇ ਦੇ ਮਰੀਜ਼ਾਂ ਲਈ ਬਹੁਤ ਨੁਕਸਾਨਦੇਹ ਹੈ। ਜੇਕਰ ਤੁਸੀਂ ਰੋਜ਼ਾਨਾ ਜ਼ਿਆਦਾ ਮਾਤਰਾ 'ਚ ਲਾਲ ਮਿਰਚਾਂ ਖਾ ਰਹੇ ਹੋ ਤਾਂ ਅਸਥਮਾ ਦੀ ਸਮੱਸਿਆ ਕਾਫ਼ੀ ਵਧ ਸਕਦੀ ਹੈ। ਇੰਨਾ ਹੀ ਨਹੀਂ ਇਸ ਕਾਰਨ ਅਸਥਮਾ ਅਟੈਕ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਰੋਜ਼ਾਨਾ ਜ਼ਿਆਦਾ ਮਾਤਰਾ 'ਚ ਲਾਲ ਮਿਰਚਾਂ ਖਾ ਰਹੇ ਹੋ ਤਾਂ ਸਾਹ ਦੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਕਾਫ਼ੀ ਵਧ ਜਾਂਦੀ ਹੈ।
ਦਸਤ
ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਜ਼ਿਆਦਾ ਲਾਲ ਮਿਰਚਾਂ ਖਾਣ ਦੇ ਸ਼ੌਕੀਨ ਹੋ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਡਾ ਇਹ ਸ਼ੌਕ ਤੁਹਾਡੇ 'ਤੇ ਬੋਝ ਬਣ ਸਕਦਾ ਹੈ। ਅਸਲ 'ਚ ਲਾਲ ਮਿਰਚ ਦੇ ਜ਼ਿਆਦਾ ਸੇਵਨ ਨਾਲ ਭੋਜਨ ਨੂੰ ਪਚਾਉਣ 'ਚ ਪਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਲਗਾਤਾਰ ਲਾਲ ਮਿਰਚ ਦਾ ਸੇਵਨ ਕਰਨ ਨਾਲ ਉਲਟੀ ਅਤੇ ਮਤਲੀ ਵੀ ਹੋ ਸਕਦੀ ਹੈ।
ਲੀਵਰ ਦਾ ਕੈਂਸਰ
ਲਾਲ ਮਿਰਚਾਂ ਦਾ ਤਿੱਖਾ ਸਵਾਦ ਤੁਹਾਡੀ ਜੀਭ ਨੂੰ ਬਹੁਤ ਚੰਗਾ ਲੱਗਦਾ ਹੈ ਪਰ ਇਹ ਲਾਲ ਮਿਰਚ ਤੁਹਾਡੇ ਪੇਟ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਅਸਲ 'ਚ ਲਾਲ ਮਿਰਚ 'ਚ ਮੌਜੂਦ ਅਫਲਾਟੌਕਸਿਨ ਤੱਤ ਢਿੱਡ ਅਤੇ ਲੀਵਰ 'ਚ ਕੈਂਸਰ ਦਾ ਕਾਰਨ ਬਣ ਸਕਦਾ ਹੈ। ਅਜਿਹੇ 'ਚ ਲਾਲ ਮਿਰਚਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦਰਦ ਅਤੇ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ।
ਗਰਭ ਅਵਸਥਾ 'ਚ ਨੁਕਸਾਨਦੇਹ
ਜੇਕਰ ਤੁਸੀਂ ਗਰਭਵਤੀ ਹੋ ਤਾਂ ਇਸ ਸਮੇਂ ਦੌਰਾਨ ਲਾਲ ਮਿਰਚਾਂ ਦਾ ਸੇਵਨ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ। ਗਰਭ ਅਵਸਥਾ ਦੌਰਾਨ ਲਾਲ ਮਿਰਚ ਦਾ ਜ਼ਿਆਦਾ ਸੇਵਨ ਸਮੇਂ ਤੋਂ ਪਹਿਲਾਂ ਜਨਮ ਲੈ ਸਕਦਾ ਹੈ। ਇੰਨਾ ਹੀ ਨਹੀਂ ਇਸ ਕਾਰਨ ਬੱਚੇ ਨੂੰ ਸਾਹ ਦੀ ਸਮੱਸਿਆ ਹੋਣ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ। ਅਜਿਹੀ ਸਥਿਤੀ 'ਚ, ਗਰਭ ਅਵਸਥਾ ਦੌਰਾਨ ਲਾਲ ਮਿਰਚਾਂ ਤੋਂ ਪਰਹੇਜ਼ ਕਰਨਾ ਬਿਹਤਰ ਹੋਵੇਗਾ।
ਮੂੰਹ ਦੇ ਛਾਲੇ
ਜ਼ਿਆਦਾ ਲਾਲ ਮਿਰਚਾਂ ਖਾਣ ਨਾਲ ਵੀ ਮੂੰਹ 'ਚ ਛਾਲੇ ਹੋ ਜਾਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਬਹੁਤ ਸਾਰੀਆਂ ਲਾਲ ਮਿਰਚਾਂ ਖਾ ਰਹੇ ਹੋ, ਤਾਂ ਇਹ ਮੂੰਹ ਦੇ ਅੰਦਰ ਦੀ ਗਰਮੀ ਨੂੰ ਵਧਾ ਸਕਦਾ ਹੈ, ਜਿਸ ਕਾਰਨ ਤੁਹਾਨੂੰ ਮੂੰਹ 'ਚ ਛਾਲੇ ਅਤੇ ਜਲਨ ਹੋ ਸਕਦੀ ਹੈ। ਨਾਲ ਹੀ ਜੇਕਰ ਤੁਸੀਂ ਪਹਿਲਾਂ ਹੀ ਮੂੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਲਾਲ ਮਿਰਚਾਂ ਖਾਣ ਤੋਂ ਬਚੋ।
Health Tips: ਦੁਨੀਆ ਭਰ 'ਚ ਹੁੰਦੀਆਂ ਮੌਤਾਂ ਦਾ 13ਵਾਂ ਪ੍ਰਮੁੱਖ ਕਾਰਨ ਹੈ ਟੀ.ਬੀ, ਜਾਣੋ ਲੱਛਣ ਤੇ ਹੋਰ ਜ਼ਰੂਰੀ ਗੱਲਾਂ
NEXT STORY