ਜਲੰਧਰ— ਬਦਲਦੇ ਮੌਸਮ 'ਚ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਡੇਂਗੂ ਤਾਂ ਅਜਿਹਾ ਬੁਖ਼ਾਰ ਹੈ, ਜਿਸ 'ਚ ਪਲੈਟਲੈੱਟਸ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਡਿੱਗਦਾ ਹੈ ਅਤੇ ਇਸ ਕਾਰਨ ਸਰੀਰ 'ਚ ਕਮਜ਼ੋਰੀ ਹੋ ਜਾਂਦੀ ਹੈ ਤੇ ਜੋੜਾਂ 'ਚ ਦਰਦ ਕਈ ਮਹੀਨਿਆਂ ਤੱਕ ਬਣਿਆ ਰਹਿੰਦਾ ਹੈ। ਡੇਂਗੂ ਹੋਣ ਤੋਂ ਬਾਅਦ ਤੁਹਾਨੂੰ ਹਸਪਤਾਲ ਦੇ ਕਈ ਚੱਕਰ ਕੱਟਣੇ ਪੈਂਦੇ ਹਨ ਅਤੇ ਬੀਮਾਰੀ ਦੇ ਇਲਾਜ 'ਤੇ ਬਹੁਤ ਸਾਰੇ ਪੈਸੇ ਵੀ ਖ਼ਰਚ ਹੋ ਜਾਂਦੇ ਹਨ ਪਰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਡੇਂਗੂ ਵਰਗੀ ਬੀਮਾਰੀ ਦਾ ਇਲਾਜ ਕਈ ਘਰੇਲੂ ਨੁਸਖ਼ਿਆਂ ਨਾਲ ਹੀ ਕੀਤਾ ਜਾ ਸਕਦਾ ਹੈ। ਤਾਂ ਫਿਰ ਆਓ ਜਾਣੀਏ ਇਨ੍ਹਾਂ ਨੁਸਖ਼ਿਆਂ ਬਾਰੇ :
* ਤੁਲਸੀ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਇਸ ਨੂੰ ਡੇਂਗੂ ਦੇ ਮਰੀਜ਼ ਨੂੰ ਪਿਲਾਓ। ਤੁਲਸੀ ਦੇ ਇਸ ਕਾੜ੍ਹੇ ਨੂੰ ਦਿਨ 'ਚ ਤਿੰਨ ਤੋਂ ਚਾਰ ਵਾਰ ਪੀਓ। ਫਾਇਦਾ ਹੋਵੇਗਾ।
* ਪਪੀਤੇ ਦੇ ਪੱਤਿਆਂ ਨੂੰ ਡੇਂਗੂ ਦੀ ਬੀਮਾਰੀ 'ਚ ਸਭ ਤੋਂ ਅਸਰਦਾਰ ਮੰਨਿਆ ਜਾਂਦਾ ਹੈ। ਪਪੀਤੇ ਦੀਆਂ ਪੱਤੀਆਂ 'ਚ ਮੌਜੂਦ ਪਪੇਨ ਏਨਜ਼ਾਈਮ ਸਰੀਰ ਦੀ ਪਾਚਨ ਸ਼ਕਤੀ ਨੂੰ ਠੀਕ ਕਰਦਾ ਹੈ। ਪਪੀਤੇ ਦੀਆਂ ਪੱਤੀਆਂ ਦਾ ਜੂਸ ਕੱਢ ਕੇ ਪੀਣ ਨਾਲ ਪਲੈਟਲੈੱਟਸ ਦੀ ਮਾਤਰਾ ਤੇਜ਼ੀ ਨਾਲ ਵਧਦੀ ਹੈ।
* ਡੇਂਗੂ 'ਚ ਨਾਰੀਅਲ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਇਲੈਕਟ੍ਰੋਲਾਈਟਜ਼, ਮਿਨਰਲ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜਿਹੜੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।
* ਡੇਂਗੂ ਦੀ ਬੀਮਾਰੀ ਵੇਲੇ ਮੇਥੀ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਹਰਬਲ ਚਾਹ ਦੇ ਰੂਪ 'ਚ ਇਸ ਦੀ ਵਰਤੋਂ ਕਰੋ। ਮੇਥੀ ਨਾਲ ਸਰੀਰ ਦੇ ਵਿਸ਼ੈਲੇ ਪਦਾਰਥ ਬਾਹਰ ਨਿਕਲਦੇ ਹਨ, ਜਿਸ ਨਾਲ ਡੇਂਗੂ ਦਾ ਵਾਇਰਸ ਵੀ ਖ਼ਤਮ ਹੋ ਜਾਂਦਾ ਹੈ।
ਮਾਨਸੂਨ 'ਚ ਆਪਣੇ ਬੱਚੇ ਦਾ ਰੱਖੋ ਧਿਆਨ
NEXT STORY