ਹੈਲਥ ਡੈਸਕ - ਮੌਸਮ ਬਦਲਦੇ ਹੀ ਲੋਕਾਂ ਨੂੰ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਦੀ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਸਰਦੀ-ਜੁਕਾਮ ਅਤੇ ਗਲਾ ਖਰਾਬ ਆਦਿ। ਇਸ ਦੇ ਪਿੱਛੇ ਦੀ ਵਜ੍ਹਾ ਹੈ ਜ਼ਿਆਦਾ ਸਪਾਇਸੀ ਫੂਡ ਖਾਣਾ। ਬਦਲਦੇ ਮੌਸਮ ''ਚ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖੋ। ਉਂਝ ਤਾਂ ਗਲਾ ਖਰਾਬ ਹੋਣਾ ਆਮ ਗੱਲ ਹੈ। ਗਲਾ ਖਰਾਬ ਹੋਣ ''ਤੇ ਦਵਾਈ ਖਾਣ ਦੀ ਬਜਾਏ ਕੁਝ ਘਰੇਲੂ ਨੁਸਖੇ ਅਪਣਾਓ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਹਾਨੂੰ ਗਲੇ ਦੇ ਦਰਦ ਤੋਂ ਤੁਰੰਤ ਆਰਾਮ ਮਿਲੇਗਾ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਪੜ੍ਹੋ ਇਹ ਅਹਿਮ ਖ਼ਬਰ - ਲੋਹੇ ਦੀ ਕੜਾਹੀ ’ਚ ਬਣਾਉਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
ਤੇਜ਼ਪੱਤੇ ਦੀ ਚਾਹ
- ਗਲਾ ਖਰਾਬ ਹੋਣ ''ਤੇ ਤੇਜ਼ਪੱਤੇ ਦੀ ਚਾਹ ਪੀਓ। ਇਸ ਲਈ ਪਾਣੀ ''ਚ ਖੰਡ, ਚਾਹਪੱਤੀ ਅਤੇ ਤੇਜ਼ਪੱਤਾ ਉਬਾਲ ਕੇ ਫਿਰ ਦੁੱਧ ਮਿਲਾਓ। ਬਾਅਦ ''ਚ ਇਸ ਨੂੰ ਛਾਣ ਕੇ ਪੀ ਲਓ।
ਪੜ੍ਹੋ ਇਹ ਅਹਿਮ ਖ਼ਬਰ - Uric Acid ਦਾ ਪੱਧਰ ਵਧਾ ਸਕਦੀਆਂ ਨੇ ਇਹ ਸਬਜ਼ੀਆਂ, ਰਹੋ ਸਾਵਧਾਨ
ਲੌਂਗ, ਕਾਲੀ ਮਿਰਚ ਅਤੇ ਸ਼ਹਿਦ
- ਪਾਣੀ ''ਚ ਪੀਸੀ ਹੋਈ ਲੌਂਗ, ਇਕ ਚੁਟਕੀ ਕਾਲੀ ਮਿਰਚ ਪਾਊਡਰ ਅਤੇ ਇਕ ਚੱਮਚ ਸ਼ਹਿਦ ਮਿਲਾ ਕੇ ਉਬਾਲ ਲਓ। ਰੋਜ਼ ਸਵੇਰੇ ਇਸ ਦੇ ਦੁੱਧ ਦੀ ਵਰਤੋਂ ਕਰਨ ਨਾਲ ਗਲੇ ਦੀ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।
ਮੇਥੀਦਾਣੇ
- ਮੇਥੀਦਾਣਾ ਵੀ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਨ ''ਚ ਮਦਦਗਾਰ ਹੈ। ਪਾਣੀ ''ਚ ਕੁਝ ਮੇਥੀਦਾਣੇ ਪਾ ਕੇ ਉਬਾਲ ਲਓ। ਇਸ ਪਾਣੀ ਨੂੰ ਛਾਣ ਕੇ ਗਰਾਰੇ ਕਰੋ।
ਪੜ੍ਹੋ ਇਹ ਅਹਿਮ ਖ਼ਬਰ - ਜੀਭ 'ਤੇ ਜੰਮਦੀ ਹੈ ਚਿੱਟੀ ਪਰਤ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ
ਅਦਰਕ ਅਤੇ ਸ਼ਹਿਦ
- ਅਦਰਕ ਨੂੰ ਪੀਸ ਕੇ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਜਲਦ ਆਰਾਮ ਮਿਲਦਾ ਹੈ। ਤੁਸੀਂ ਚਾਹੋ ਤਾਂ ਅਦਰਕ ਦੀ ਥਾਂ ''ਤੇ ਲਸਣ ਦੀ ਵਰਤੋਂ ਵੀ ਕਰ ਸਕਦੇ ਹੋ।
ਨਮਕ ਵਾਲੇ ਪਾਣੀ ਨਾਲ ਗਰਾਰੇ
- ਗਲੇ ''ਚ ਦਰਦ ਜਾਂ ਖਰਾਸ਼ ਦੌਰਾਨ ਜੇਕਰ ਤੁਸੀਂ ਕੋਸੇ ਪਾਣੀ ''ਚ ਨਮਕ ਪਾ ਕੇ ਗਰਾਰੇ ਕਰੋਗੇ ਤਾਂ ਜ਼ਰੂਰ ਫਾਇਦਾ ਹੋਵੇਗਾ। ਇਸ ਨਾਲ ਤੁਹਾਡੇ ਗਲੇ ਦੇ ਅੰਦਰ ਸੋਜ ਤਾਂ ਘੱਟ ਹੋਵੇਗੀ, ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲੇਗਾ।
ਪੜ੍ਹੋ ਇਹ ਅਹਿਮ ਖ਼ਬਰ - ਸ਼ਰਾਬ ਹੀ ਨਹੀਂ ਇਨ੍ਹਾਂ ਕਾਰਨਾਂ ਕਰ ਕੇ ਵੀ ਹੋ ਸਕਦੀ ਹੈ Fatty liver ਦੀ ਸਮੱਸਿਆ
ਸੋਗੀ
- ਜਿਨ੍ਹਾਂ ਲੋਕਾਂ ਦਾ ਗਲਾ ਅਕਸਰ ਐਲਰਜੀ ਕਾਰਨ ਖਰਾਬ ਰਹਿੰਦਾ ਹੈ ਉਨ੍ਹਾਂ ਨੂੰ ਸਵੇਰੇ-ਸ਼ਾਮ 4 ਤੋਂ 5 ਮੁਨੱਕੇ ਦੇ ਦਾਣਿਆਂ ਨੂੰ ਚਬਾ ਕੇ ਖਾਣਾ ਚਾਹੀਦਾ ਹੈ ਪਰ ਧਿਆਨ ਰਹੇ ਇਸ ਦੇ ਉਪਰੋਂ ਪਾਣੀ ਨਾ ਪੀਓ।
ਕਾਲੀ ਮਿਰਚ ਅਤੇ ਤੁਲਸੀ
- 1 ਕੱਪ ਪਾਣੀ ''ਚ 4-5 ਕਾਲੀਆਂ ਮਿਰਚਾਂ ਤੇ ਤੁਲਸੀ ਦੀਆਂ ਥੋੜ੍ਹੀਆਂ ਜਿਹੀਆਂ ਪੱਤੀਆਂ ਨੂੰ ਉਬਾਲ ਕੇ ਉਸ ਦਾ ਕਾੜ੍ਹਾ ਬਣਾ ਲਓ ਅਤੇ ਇਸ ਕਾੜ੍ਹੇ ਨੂੰ ਪੀਓ।
ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਰਹੋਗੇ ਸਿਹਤਮੰਦ
NEXT STORY