ਨਵੀਂ ਦਿੱਲੀ— ਚੀਕੂ ਇਕ ਅਜਿਹਾ ਫ਼ਲ ਹੈ ਜੋ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਚੀਕੂ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦਾ ਹੈ। ਇਸ ਦੇ ਨਾਲ ਹੀ ਇਸ ਫ਼ਲ 'ਚ ਗਲੂਕੋਜ਼ ਵੀ ਹੁੰਦਾ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਬਹੁਤ ਫ਼ਾਇਦੇ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਚੀਕੂ ਖਾਣ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਅੱਖਾਂ ਲਈ ਲਾਭਕਾਰੀ
ਚੀਕੂ 'ਚ ਵਿਟਾਮਿਨ ਏ ਹੁੰਦਾ ਹੈ, ਜੋ ਬੁਢੇਪੇ 'ਚ ਹੋਣ ਵਾਲੀਆਂ ਅੱਖਾਂ ਦੀਆਂ ਸਮੱਸਿਆ ਨੂੰ ਦੂਰ ਰੱਖਦਾ ਹੈ।
ਊਰਜਾ ਦਾ ਸਰੋਤ
ਚੀਕੂ 'ਚ ਗਲੂਕੋਜ਼ ਕਾਫ਼ੀ ਮਾਤਰਾ 'ਚ ਹੁੰਦਾ ਹੈ ਜੋ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ। ਜੋ ਲੋਕ ਰੋਜ਼ਾਨਾ ਕਸਰਤ ਕਰਦੇ ਹਨ ਉਨ੍ਹਾਂ ਨੂੰ ਊਰਜਾ ਦੀ ਬੇਹੱਦ ਲੋੜ ਹੁੰਦੀ ਹੈ ਇਸ ਲਈ ਅਜਿਹੇ ਲੋਕਾਂ ਨੂੰ ਰੋਜ਼ਾਨਾ ਚੀਕੂ ਖਾਣੇ ਚਾਹੀਦੇ ਹਨ।
ਕੈਂਸਰ ਤੋਂ ਬਚਾਉਂਦਾ ਹੈ
ਚੀਕੂ 'ਚ ਵਿਟਾਮਿਨ ਏ, ਵਿਟਾਮਿਨ ਬੀ, ਐਂਟੀ-ਆਕਸੀਡੈਂਟ, ਫਾਈਬਰ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕੈਂਸਰ ਰੋਗ ਤੋਂ ਬਚਾਉਂਦੇ ਹਨ।
ਹੱਡੀਆਂ ਲਈ ਗੁਣਕਾਰੀ
ਚੀਕੂ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ, ਜੋ ਹੱਡੀਆਂ ਲਈ ਲਾਹੇਵੰਦ ਹੁੰਦੇ ਹਨ। ਇਸ ਲਈ ਚੀਕੂ ਦੀ ਵਰਤੋਂ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਗਰਭ ਅਵਸਥਾ ਦੌਰਾਨ ਲਾਭਕਾਰੀ
ਚੀਕੂ 'ਚ ਕਾਰਬੋਹਾਈਡ੍ਰੇਟਸ ਅਤੇ ਹੋਰ ਲੋੜੀਂਦੇ ਪੋਸ਼ਕ ਤੱਤ ਪਾਏ ਜਾਂਦੇ ਹਨ , ਜਿਸ ਕਾਰਨ ਇਹ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਲਈ ਲਾਭਕਾਰੀ ਹੁੰਦਾ ਹੈ।
ਦਸਤ ਤੋਂ ਰਾਹਤ
ਚੀਕੂ 'ਚ ਐਂਟੀ-ਡਾਇਰੀਅਲ ਗੁਣ ਹੁੰਦੇ ਹਨ। ਪਾਣੀ 'ਚ ਚੀਕੂ ਨੂੰ ਉਬਾਲ ਕੇ ਬਣਾਏ ਗਏ ਕਾੜ੍ਹੇ ਨੂੰ ਪੀਣ ਨਾਲ ਦਸਤ ਤੋਂ ਰਾਹਤ ਮਿਲਦੀ ਹੈ। ਇਹ ਬਾਵਾਸੀਰ ਤੋਂ ਵੀ ਰਾਹਤ ਦਿਵਾਉਂਦਾ ਹੈ।
ਮਾਨਸਿਕ ਸਿਹਤ
ਚੀਕੂ ਦਿਮਾਗ ਨੂੰ ਸ਼ਾਂਤ ਰੱਖਣ 'ਚ ਮਦਦ ਕਰਦਾ ਹੈ। ਇਹ ਦਿਮਾਗ ਦੀਆਂ ਨਾੜੀਆਂ ਨੂੰ ਸ਼ਾਂਤ ਅਤੇ ਤਣਾਅ ਨੂੰ ਘੱਟ ਕਰਦਾ ਹੈ। ਇਸ ਲਈ ਇਹ ਅਨੀਂਦਰਾ, ਚਿੰਤਾ ਤੋਂ ਪੀੜਤ ਵਿਅਕਤੀਆਂ ਲਈ ਲਾਭਕਾਰੀ ਹੁੰਦਾ ਹੈ।
ਸਰਦੀ ਅਤੇ ਖੰਘ
ਚੀਕੂ 'ਚ ਪਾਏ ਜਾਣ ਵਾਲੇ ਤੱਤ ਖੰਘ ਅਤੇ ਬਲਗਮ ਦੂਰ ਕਰਦੇ ਹਨ।
ਗੁਰਦੇ ਦੀ ਪੱਥਰੀ
ਚੀਕੂ ਦੇ ਬੀਜ ਨੂੰ ਪੀਸ ਕੇ ਖਾਣ ਨਾਲ ਗੁਰਦੇ ਦੀ ਪੱਥਰੀ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਇਸ ਦੇ ਨਾਲ ਹੀ ਇਹ ਗੁਰਦੇ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਭਾਰ ਘਟਾਉਣ 'ਚ ਸਹਾਈ
ਚੀਕੂ ਭਾਰ ਘਟਾਉਣ 'ਚ ਮਦਦ ਕਰਦਾ ਹੈ। ਇਹ ਗੈਸਟ੍ਰਿਕ ਐਂਜਾਈਮਾਂ ਨੂੰ ਖਤਮ ਕਰ ਕੇ ਪਾਚਨ ਤੰਤਰ ਨੂੰ ਮਜ਼ਬੂਤ ਕਰ ਮੋਟਾਪੇ ਤੋਂ ਬਚਾਉਂਦਾ ਹੈ।
ਚਮਕਦਾਰ ਚਮੜੀ
ਚੀਕੂ ਚਮੜੀ ਦੀ ਚਮਕ ਬਣਾਈ ਰੱਖਣ 'ਚ ਬਹੁਤ ਮਦਦ ਕਰਦਾ ਹੈ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਈ ਚਮੜੀ ਨੂੰ ਨਮੀ ਦਿੰਦਾ ਹੈ, ਜਿਸ ਨਾਲ ਚਮੜੀ ਸਿਹਤਮੰਦ ਅਤੇ ਸੁੰਦਰ ਹੋ ਜਾਂਦੀ ਹੈ।
ਵਾਲ਼ਾਂ ਲਈ ਗੁਣਕਾਰੀ
ਚੀਕੂ ਦੇ ਬੀਜਾਂ ਤੋਂ ਕੱਢਿਆ ਗਿਆ ਤੇਲ ਵਾਲ਼ਾਂ ਨੂੰ ਮਾਇਸਚੁਰਾਈਜ਼ ਅਤੇ ਮੁਲਾਇਮ ਕਰ ਕੇ ਇਨ੍ਹਾਂ ਨੂੰ ਨਵੀਂ ਚਮਕ ਦਿੰਦਾ ਹੈ। ਇਹ ਘੁੰਗਰਾਲੇ ਵਾਲ਼ਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਹ ਤੇਲ ਸਿਰ ਨੂੰ ਪੋਸ਼ਣ ਦਿੰਦਾ ਹੈ, ਜਿਸ ਨਾਲ ਵਾਲ਼ਾਂ ਦੇ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ।
ਸਿਕਰੀ ਦੂਰ ਕਰੇ
ਚੀਕੂ ਦੇ ਬੀਜਾਂ ਦਾ ਪੇਸਟ ਬਣਾਓ ਅਤੇ ਉਸ 'ਚ ਅਰੰਡੀ ਦਾ ਤੇਲ ਮਿਲਾ ਲਓ। ਇਸ ਮਿਸ਼ਰਣ ਨੂੰ ਸਿਰ ਦੀ ਚਮੜੀ 'ਤੇ ਲਗਾਓ ਅਤੇ ਅਗਲੇ ਦਿਨ ਧੋ ਲਓ। ਇਸ ਤਰ੍ਹਾਂ ਤੁਹਾਡੇ ਵਾਲ਼ ਚਮਕਦਾਰ ਅਤੇ ਸਿਕਰੀ ਰਹਿਤ ਹੋ ਜਾਣਗੇ।
ਝੁਰੜੀਆਂ ਘੱਟ ਕਰੇ
ਚੀਕੂ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਵੱਧਦੀ ਉਮਰ ਦੇ ਨਿਸ਼ਾਨਾਂ ਅਤੇ ਝੁਰੜੀਆਂ ਨੂੰ ਘੱਟ ਕਰਦੇ ਹਨ।
ਫੰਗਸ
ਚੀਕੂ ਦੇ ਪੌਦੇ ਦਾ ਦੁਧੀਆ ਰਸ ਚਮੜੀ 'ਤੇ ਹੋਣ ਵਾਲੀ ਫੰਗਸ ਨੂੰ ਦੂਰ ਕਰਨ ਲਈ ਵਰਤਿਆ ਜਾ ਸਕਦਾ ਹੈ।
Health Tips : ਜਾਣੋ ਕਿਹੜੀ ਉਮਰ ’ਚ ਰੋਜ਼ਾਨਾ ਕਿੰਨਾ ਪੀਣਾ ਚਾਹੀਦੈ ‘ਦੁੱਧ’, ਦੂਰ ਹੋਣਗੀਆਂ ਇਹ ਬੀਮਾਰੀਆਂ
NEXT STORY