ਹੈਲਥ ਡੈਸਕ- ਗਰਮੀਆਂ ਦੇ ਮੌਸਮ 'ਚ ਬੇਹੱਦ ਜ਼ਿਆਦਾ ਖਾਧਾ ਜਾਣ ਵਾਲਾ ਫਲ ਜਾਮਣ ਕਿਸ ਨੂੰ ਨਹੀਂ ਪਸੰਦ ਆਉਂਦਾ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ। ਕੀ ਤੁਸੀਂ ਜਾਣਦੇ ਹੋ ਜਾਮਣ ਦੇ ਨਾਲ-ਨਾਲ ਇਸ ਦੀਆਂ ਗਿਟਕਾਂ ਦੇ ਵੀ ਸਰੀਰ ਨੂੰ ਕਿੰਨੇ ਫਾਇਦੇ ਮਿਲਦੇ ਹਨ। ਲੋਕ ਜਾਮਣ ਦੇ ਫਲ ਤਾਂ ਸ਼ੌਂਕ ਨਾਲ ਖਾ ਲੈਂਦੇ ਹਨ, ਪਰ ਅਕਸਰ ਇਸ ਦੀਆਂ ਗਿਟਕਾਂ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਹਾਲਾਂਕਿ, ਆਯੂਰਵੈਦ ਅਨੁਸਾਰ ਜਾਮਣ ਦੀਆਂ ਗਿਟਕਾਂ ਵੀ ਦਵਾਈ ਤੋਂ ਘੱਟ ਨਹੀਂ ਹਨ, ਖ਼ਾਸ ਕਰਕੇ ਸ਼ੂਗਰ (ਡਾਇਬੀਟੀਜ਼) ਦੇ ਮਰੀਜ਼ਾਂ ਲਈ।
ਇਹ ਵੀ ਪੜ੍ਹੋ : ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਹੈ Heart Attack ਦਾ ਸਭ ਤੋਂ ਜ਼ਿਆਦਾ ਖਤਰਾ, ਹੋ ਜਾਣ ਸਾਵਧਾਨ
ਡਾਇਬੀਟੀਜ਼ ਲਈ ਫਾਇਦੇਮੰਦ
ਜਾਮਣ ਦੀਆਂ ਗਿਟਕਾਂ 'ਚ ਜੈਮਬੋਲੀਨ (Jamboline) ਅਤੇ ਜੈਮਬੋਸਿਨ (Jambosine) ਨਾਮਕ ਤੱਤ ਪਾਏ ਜਾਂਦੇ ਹਨ। ਇਹ ਤੱਤ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਹਨ। ਇਹ ਸਰੀਰ 'ਚ ਗਲੂਕੋਜ਼ ਦੇ ਜ਼ਜ਼ਬੇ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਨ, ਜਿਸ ਨਾਲ ਸ਼ੂਗਰ ਅਚਾਨਕ ਨਹੀਂ ਵਧਦੀ। ਨਿਯਮਿਤ ਸੇਵਨ ਨਾਲ ਡਾਇਬੀਟੀਜ਼ ਮਰੀਜ਼ਾਂ ਨੂੰ ਦਵਾਈਆਂ 'ਤੇ ਨਿਰਭਰਤਾ ਘਟਾਉਣ 'ਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਸਾਲ ਦਾ ਆਖਰੀ ਸੂਰਜ ਗ੍ਰਹਿਣ, ਭਾਰਤ 'ਚ ਦਿਖਾਈ ਦੇਵੇਗਾ ਜਾਂ ਨਹੀਂ, ਲੱਗੇਗਾ ਸੂਤਕ ਕਾਲ, ਜਾਣੋ ਹਰ ਸਵਾਲ ਦਾ ਜਵਾਬ
ਵਰਤੋਂ ਦਾ ਤਰੀਕਾ
ਜਾਮਣ ਦੀਆਂ ਗਿਟਕਾਂ ਇਕੱਠੀਆਂ ਕਰਕੇ ਚੰਗੀ ਤਰ੍ਹਾਂ ਧੋ ਲਓ।
ਇਨ੍ਹਾਂ ਨੂੰ ਧੁੱਪ ਜਾਂ ਛਾਂ 'ਚ ਸੁਕਾ ਕੇ ਪੀਸ ਕੇ ਪਾਊਡਰ ਬਣਾ ਲਓ।
ਇਹ ਪਾਊਡਰ ਏਅਰਟਾਇਟ ਡੱਬੇ 'ਚ ਸੰਭਾਲ ਕੇ ਰੱਖੋ।
ਰੋਜ਼ਾਨਾ ਸਵੇਰੇ ਖਾਲੀ ਪੇਟ ਅੱਧਾ ਚਮਚ ਪਾਊਡਰ ਕੋਸੇ ਪਾਣੀ ਨਾਲ ਖਾਣਾ ਲਾਭਕਾਰੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : Airtel ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 16 ਰੁਪਏ 'ਚ ਰੋਜ਼ ਮਿਲੇਗਾ 4GB ਡਾਟਾ ਤੇ...
ਹੋਰ ਸਿਹਤ ਲਾਭ
ਜਾਮਣ ਦੀਆਂ ਗਿਟਕਾਂ 'ਚ ਮੌਜੂਦ ਐਂਟੀਆਕਸੀਡੈਂਟ ਸਰੀਰ ਤੋਂ ਟਾਕਸਿਨ ਦੂਰ ਕਰਦੀਆਂ ਹਨ।
ਇਹ ਲਿਵਰ ਨੂੰ ਡਿਟਾਕਸ ਕਰਦੀਆਂ ਹਨ ਅਤੇ ਪਾਚਣ ਪ੍ਰਕਿਰਿਆ ਨੂੰ ਸੁਧਾਰਦੀਆਂ ਹਨ।
ਦਿਲ ਸਿਹਤਮੰਦ ਰਹਿੰਦਾ ਹੈ।
ਬਦਲਦੇ ਮੌਸਮ 'ਚ ਵਾਇਰਲ ਇਨਫੈਕਸ਼ਨ ਅਤੇ ਜ਼ੁਕਾਮ ਤੋਂ ਵੀ ਰਾਹਤ ਦਿੰਦੀਆਂ ਹਨ।
Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਇਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਹੀ ਛੱਡ ਦਿਓ ਇਹ 3 ਆਦਤਾਂ, ਸਿਹਤ ਹੋ ਸਕਦੈ ਵੱਡਾ ਨੁਕਸਾਨ
NEXT STORY