ਜਲੰਧਰ : ਜਿਮੀਕੰਦ ਇਕ ਸਬਜ਼ੀ ਨਹੀਂ ਸਗੋਂ ਇਕ ਬਹੁਮੁਲੀ ਜੜ੍ਹੀ-ਬੂਟੀ ਮੰਨੀ ਗਈ ਹੈ। ਜਿਮੀਕੰਦ 'ਚ ਫ਼ਾਈਬਰ, ਵਿਟਾਮਿਨ ਸੀ, ਬੀ-6, ਬੀ-1 ਤੋਂ ਇਲਾਵਾ ਪੋਟਾਸ਼ੀਅਮ, ਆਈਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਮਿਲਦਾ ਹੈ।
ਧਰਤੀ ਦੇ ਅੰਦਰ ਉਗਣ ਕਰ ਕੇ ਜਿਮੀਕੰਦ ਦੀਆਂ ਜੜਾਂ ਦੀ ਵਰਤੋਂ ਦਵਾਈ ਦੇ ਰੂਪ 'ਚ ਕੀਤੀ ਜਾਂਦੀ ਹੈ। ਜਿੰਮੀਕਦ ਦੀ ਵਰਤੋਂ ਪੇਟ ਸਬੰਧੀ ਬੀਮਾਰੀਆਂ ਹੋਣ 'ਤੇ ਕਰਨੀ ਕਾਫ਼ੀ ਫ਼ਾਇੰਦੇਮੰਦ ਹੁੰਦੀ ਹੈ।
ਸ਼ੂਗਰ ਦੀ ਸਮੱਸਿਆ ਤੋਂ ਰਾਹਤ
ਸ਼ੂਗਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਜਿਮੀਕੰਦ ਦੀ ਵਰਤੋਂਕਰਨੀ ਚਾਹੀਦੀ ਹੈ। ਇਸ ਬੀਮਾਰੀ ਨਾਲ ਲੜ ਰਹੇ ਰੋਗੀਆਂ ਲਈ ਜਿਮੀਕੰਦ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਲਗਾਤਾਰ 90 ਦਿਨ ਜਿਮੀਕੰਦ ਖਾਣ ਨਾਲ ਖ਼ੂਨ 'ਚ ਸ਼ੂਗਰ ਦਾ ਲੈਵਲ ਘੱਟਦਾ ਹੈ।
ਇਹ ਵੀ ਪੜੋ:ਜਾਣੋ ਸਵੇਰ ਦੇ ਸਮੇਂ ਦਹੀਂ ਖਾਣ ਦੇ ਇਨ੍ਹਾਂ ਫ਼ਾਇਦਿਆਂ ਦੇ ਬਾਰੇ
ਇਹ ਵੀ ਪੜੋ:ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ
ਅਸਥਮਾ ਦੇ ਰੋਗੀਆਂ ਲਈ ਲਾਹੇਵੰਦ
ਅਸਥਮਾ ਦੇ ਮਰੀਜ਼ਾਂ ਲਈ ਜਿਮੀਕੰਦ ਬਹੁਤ ਲਾਭਕਾਰੀ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਕੁਝ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਅਸਥਮਾ ਦੇ ਨਾਲ-ਨਾਲ ਗਠੀਆ ਦੀ ਬੀਮਾਰੀ ਤੋਂ ਵੀ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਲਿਵਰ ਜਾਂ ਜਿਗਰ ਦੀ ਸਮੱਸਿਆ ਹੈ, ਉਨ੍ਹਾਂ ਲੋਕਾਂ ਨੂੰ ਜਿਮੀਕੰਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਬੀਮਾਰੀ ਨਾਲ ਲੜ ਰਹੇ ਲੋਕਾਂ ਲਈ ਜਿਮੀਕੰਦ ਇਕ ਵਰਦਾਨ ਹੈ, ਜਿਸ ਨਾਲ ਇਹ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ। ਜਿਮੀਕੰਦ 'ਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਜਿਮੀਕੰਦ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
ਸ਼ੂਗਰ ਤੇ ਭਾਰ ਘੱਟ ਕਰਨ 'ਚ ਲਾਹੇਵੰਦ ਹੁੰਦੇ ਨੇ ‘ਮੇਥੀ ਦੇ ਦਾਣੇ’, ਜਾਣੋ ਹੋਰ ਵੀ ਬੇਮਿਸਾਲ ਫਾਇਦੇ
NEXT STORY