ਜਲੰਧਰ— ਕਹਿੰਦੇ ਹਨ ਕਿ ਸਾਡੇ ਸਰੀਰ ਦਾ 70 ਫ਼ੀਸਦੀ ਹਿੱਸਾ ਪਾਣੀ ਤੋਂ ਬਣਿਆ ਹੁੰਦਾ ਹੈ, ਪਾਣੀ ਜਿੱਥੇ ਸਰੀਰ ਨੂੰ ਡਿਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ, ਉਥੇ ਹੀ ਸਰੀਰ ਦੇ ਕੁਝ ਅੰਗਾਂ ਨੂੰ ਆਕਸੀਜਨ ਪਹੁੰਚਾਉਣ ਵਿਚ ਪਾਣੀ ਸਾਡੀ ਮਦਦ ਕਰਦਾ ਹੈ। ਇਸ ਲਈ ਸਰਦੀ ਹੋਵੇ ਜਾਂ ਗਰਮੀ, ਪਾਣੀ ਨੂੰ ਪੂਰੀ ਮਾਤਰਾ ਵਿਚ ਪੀਣਾ ਬਹੁਤ ਜਰੂਰੀ ਹੈ, ਉਦੋਂ ਸਾਡਾ ਸਰੀਰ ਸੁਚਾਰੂ ਰੂਪ ਨਾਲ ਕੰਮ ਕਰ ਸਕਦਾ ਹੈ। ਉਂਝ ਤਾਂ ਦਿਨ ਵਿਚ 8-9 ਗਿਲਾਸ ਪਾਣੀ ਦਾ ਸੇਵਨ ਹਰ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਪਰ ਗਰਮੀਆਂ 'ਚ ਪਾਣੀ ਦੀ ਜ਼ਿਆਦਾ ਮਾਤਰਾ ਲੈਣਾ ਬਹੁਤ ਜਰੂਰੀ ਹੈ ਕਿਉਂਕਿ ਸਰੀਰ ਦਾ ਤਾਪਮਾਨ ਨਿਅੰਤਰਿਤ ਕਰਨ ਲਈ ਸਾਡਾ ਬਹੁਤ ਸਾਰਾ ਪਸੀਨਾ ਨਿਕਲ ਜਾਂਦਾ ਹੈ, ਜਿਸ ਦੇ ਨਾਲ ਸਰੀਰ ਵਿਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ ਅਤੇ ਹੋਰ ਕਈ ਪ੍ਰੇਸ਼ਾਨੀਆਂ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਪਰ ਅਸੀਂ ਸਾਰਿਆਂ ਨੂੰ ਪਹਿਲਾਂ ਇੰਨਾ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਗਰਮੀਆਂ ਵਿਚ ਕਦੋਂ ਅਤੇ ਕਿਹੜਾ ਪਾਣੀ ਪੀਣਾ ਚਾਹੀਦਾ ਹੈ, ਤਾਂਕਿ ਬਾਅਦ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਹੋਵੇ।
ਕਦੋਂ ਅਤੇ ਕਿਵੇਂ ਪਾਣੀ ਪੀਓ?
ਸਵੇਰੇ-ਸਵੇਰੇ ਖਾਲੀ ਪੇਟ 1 ਗਿਲਾਸ ਪਾਣੀ ਪੀਣਾ ਬਹੁਤ ਜਰੂਰੀ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਉਥੇ ਹੀ ਅਕਸਰ ਅਸੀਂ ਲੋਕ ਖਾਣ ਤੋਂ ਪਹਿਲਾਂ ਹੀ ਖੂਬ ਸਾਰਾ ਪਾਣੀ ਪੀ ਲੈਂਦੇ ਹਾਂ, ਜੋ ਬਿਲਕੁੱਲ ਠੀਕ ਨਹੀਂ ਹੈ। ਦਰਅਸਲ, ਖਾਨਾ ਖਾਣ ਦੇ ਲੱਗਭੱਗ ਅੱਧੇ ਘੰਟੇ ਬਾਅਦ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਉਥੇ ਹੀ ਕੁਝ ਲੋਕ ਤਪਦੀ ਧੁੱਪ ਤੋਂ ਆ ਕੇ ਤੁੰਰਤ ਪਾਣੀ ਦਾ ਸੇਵਨ ਕਰ ਲੈਂਦੇ ਹਨ, ਜਿਸ ਦੇ ਨਾਲ ਲੂ ਲੱਗ ਸਕਦੀ ਹੈ। ਅਜਿਹੇ ਵਿਚ ਰੁੱਕ ਕੇ ਪਾਣੀ ਪੀਓ। ਪਹਿਲਾਂ ਆਪਣੇ ਸਰੀਰ ਨੂੰ ਠੰਡਾ ਕਰੋ। ਫਿਰ ਠੰਡੇ ਪਾਣੀ ਦੇ ਜਗ੍ਹਾ ਸਾਦੇ ਪਾਣੀ ਦਾ ਸੇਵਨ ਕਰੋ। ਜੇਕਰ ਹਾਰਟ ਬਰਨ ਜਾਂ ਕਬਜ਼ ਰਹਿੰਦੀ ਹੈ ਤਾਂ ਨਿੰਬੂ ਪਾਣੀ ਦਾ ਸੇਵਨ ਕਰੋ।
— ਰੋਜ਼ ਕਿੰਨੀ ਮਾਤਰਾ ਵਿਚ ਪੀਓ ਪਾਣੀ?
ਕਸਰਤ ਕਰਨ ਵਾਲਿਆਂ ਨੂੰ ਡੇਢ ਲੀਟਰ ਤੋਂ ਥੋੜ੍ਹਾ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਪਰ ਗਰਮੀਆਂ ਵਿਚ ਸਰੀਰ 'ਚੋਂ ਕਾਫ਼ੀ ਪਸੀਨਾ ਵੀ ਨਿਕਲ ਜਾਂਦਾ ਹੈ। ਅਜਿਹੀ ਹਾਲਤ 'ਚ ਢਾਈ ਤੋਂ ਤਿੰਨ ਲੀਟਰ ਪਾਣੀ ਪੀਓ।
— ਡਿਹਾਈਡਰੇਸ਼ਨ ਹੋਣ 'ਤੇ ਕੀ ਕਰੋ?
ਡਿਹਾਈਡਰੇਸ਼ਨ ਦੀ ਸਮੱਸਿਆ ਹੋਣ 'ਤੇ ਤੁਰੰਤ ਪਾਣੀ 'ਚ ਥੋੜ੍ਹਾ ਜਿਹਾ ਨਮਕ ਅਤੇ ਸ਼ੱਕਰ ਮਿਲਾ ਕੇ ਘੋਲ ਬਣਾਓ ਅਤੇ ਪੀਓ।
2. ਕੱਚੇ ਦੁੱਧ ਦੀ ਲੱਸੀ ਬਣਾ ਕੇ ਪੀਣ ਨਾਲ ਵੀ ਡਿਹਾਈਡਰੇਸ਼ਨ 'ਚ ਮਦਦ ਮਿਲਦੀ ਹੈ। ਤੁਸੀਂ ਚਾਹੋ ਤਾਂ ਛਾਛ 'ਚ ਨਮਕ ਪਾ ਕੇ ਵੀ ਪੀ ਸਕਦੇ ਹੋ।
ਇਨ੍ਹਾਂ ਗੱਲ ਦਾ ਵੀ ਰੱਖੋ ਧਿਆਨ?
1. ਪਾਣੀ ਪੀਂਦੇ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਕ ਵਾਰ ਵਿਚ ਜ਼ਿਆਦਾ ਪਾਣੀ ਨਹੀਂ ਪੀਓ। ਅਜਿਹਾ ਕਰਨ ਨਾਲ ਖੂਨ ਵਿਚ ਸੋਡੀਅਮ ਦਾ ਪੱਧਰ ਅਚਾਨਕ ਨਾਲ ਕੁਝ ਦੇਰ ਲਈ ਡਿੱਗ ਜਾਂਦਾ ਹੈ, ਜਿਸ ਦੇ ਨਾਲ ਥਕਾਵਟ, ਨੱਕ ਵਗਣਾ, ਉਲਟੀ ਜਾਂ ਮਿਤਲੀ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ।
2. ਬਹੁਤ ਸਾਰੇ ਲੋਕ ਪਿਆਸ ਲੱਗਣ 'ਤੇ ਹੀ ਪਾਣੀ ਪੀਂਦੇ ਹਨ। ਪਿਆਸ ਲੱਗੇ ਨਹੀਂ ਲੱਗੇ ਦਿਨ ਵਿਚ ਅੱਠ ਗਿਲਾਸ ਪਾਣੀ ਪੀਣ ਨਾਲ ਡਿਹਾਈਡਰੇਸ਼ਨ ਦੀ ਸਮੱਸਿਆ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।
3. ਪਾਣੀ ਦੀ ਜਗ੍ਹਾ ਲੋਕ ਸਾਫਟ ਡਰਿੰਕ, ਬੀਅਰ, ਕਾਫ਼ੀ ਅਤੇ ਹੋਰ ਆਦਿ ਤਰਲ ਪਦਾਰਥ ਪੀਣ ਲੱਗਦੇ ਹਨ। ਭਲੇ ਹੀ ਇਹ ਸਭ ਤਰਲ ਪਦਾਰਥਾਂ ਵਿਚ ਸ਼ਾਮਿਲ ਹੋ ਪਰ ਇਨ੍ਹਾਂ ਨੂੰ ਪੀਣ ਦੇ ਬਾਵਜੂਦ ਵੀ ਡਿਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਗੋਲਗੱਪੇ ਖਾਣ ਨਾਲ ਸਰੀਰ ਦੀਆਂ ਇਹ ਸਮੱਸਿਆਵਾਂ ਹੁੰਦੀਆਂ ਹਨ ਦੂਰ
NEXT STORY