ਨਵੀਂ ਦਿੱਲੀ— ਵਿਅਕਤੀ ਦੇ ਸਿਹਤਮੰਦ ਹੋਣ ਦਾ ਅੰਦਾਜਾ ਉਸ ਦੇ ਯੂਰਿਨ, ਯੂਰਿਨ ਦੇ ਰੰਗ, ਮਾਤਰਾ ਅਤੇ ਆਉਣ ਵਾਲੀ ਬਦਬੂ ਤੋਂ ਲਗਾਇਆ ਜਾ ਸਕਦਾ ਹੈ। ਜੇਕਰ ਯੂਰਿਨ ਸਹੀ ਮਾਤਰਾ 'ਚ ਹੈ, ਕੋਈ ਬਦਬੂ ਨਹੀਂ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਪਰ ਜੇ ਯੂਰਿਨ ਘੱਟ-ਵੱਧ ਆਉਂਦਾ ਹੈ, ਉਸ 'ਚ ਬਦਬੂ ਹੈ ਜਾਂ ਇਸ 'ਚ ਬੁਲਬੁਲੇ ਬਣਦੇ ਹਨ ਤਾਂ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਯੂਰਿਨ 'ਚ ਬੁਲਬੁਲੇ ਪ੍ਰੈਸ਼ਰ ਕਾਰਨ ਬਣਦੇ ਹਨ ਜਾਂ ਫਿਰ ਯੂਨੀਲਰਸ ਨੂੰ ਸਾਬਣ ਨਾਲ ਸਾਫ ਕਰਨ ਦੇ ਕਾਰਨ। ਜੇਕਰ ਤੁਹਾਡੇ ਯੂਰਿਨ 'ਚ ਝੱਗ ਨਿਯਮਿਤ ਰੂਪ ਨਾਲ ਬਣ ਰਹੀ ਹੈ ਤਾਂ ਤੁਹਾਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਯੂਰਿਨ 'ਚ ਝੱਗ ਬਨਣ ਦੇ ਕੀ ਕਾਰਨ ਹੋ ਸਕਦੇ ਹਨ।
1. ਡੀਹਾਈਡਰੇਸ਼ਨ
ਸਰੀਰ 'ਚ ਪਾਣੀ ਦੀ ਕਮੀ ਕਾਰਨ ਯੂਰਿਨ 'ਚ ਬੁਲਬੁਲੇ ਬਣਦੇ ਹਨ ਕਿਉਂਕਿ ਜਦੋਂ ਸਾਡਾ ਸਰੀਰ ਡੀਹਾਈਡ੍ਰੇਟ ਹੁੰਦਾ ਹੈ ਤਾਂ ਸਰੀਰ 'ਚੋਂ ਪ੍ਰੋਟੀਨ ਅਤੇ ਕੁਝ ਕੈਮੀਕਲ ਬਾਹਰ ਨਿਕਲਦੇ ਹਨ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।
2. ਗਰਭ ਅਵਸਥਾ
ਗਰਭ ਅਵਸਥਾ ਦੌਰਾਨ ਸਰੀਰ 'ਚ ਬਹੁਤ ਸਾਰੇ ਬਦਲਾਅ ਹੁੰਦੇ ਹਨ। ਇਨ੍ਹਾਂ ਬਦਲਾਆਂ 'ਚ ਇਕ ਯੂਰਿਨ 'ਚ ਝੱਗ ਬਨਣਾ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਗੁਰਦੇ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ।
3. ਤਣਾਅ
ਜਦੋਂ ਤੁਸੀਂ ਕਿਸੇ ਪਰੇਸ਼ਾਨੀ ਜਾਂ ਤਣਾਅ 'ਚ ਹੁੰਦੇ ਹੋ ਤਾਂ ਯੂਰਿਨ 'ਚ ਬੁਲਬੁਲੇ ਬਣਦੇ ਹਨ। ਇਸ ਦਾ ਕਾਰਨ ਐਲਬਿਊਮਿਨ ਹੈ। ਇਹ ਇਕ ਤਰ੍ਹਾਂ ਦਾ ਪ੍ਰੋਟੀਨ ਹੈ ਜੋ ਯੂਰਿਨ 'ਚ ਪਾਇਆ ਜਾਂਦਾ ਹੈ। ਅਸਲ 'ਚ ਜ਼ਿਆਦਾ ਤਣਾਅ ਹੋਣ ਕਾਰਨ ਗੁਰਦੇ 'ਚੋਂ ਇਹ ਪ੍ਰੋਟੀਨ ਲੀਕ ਆਊਟ ਹੋ ਜਾਂਦਾ ਹੈ।
4. ਡਾਇਬੀਟੀਜ਼
ਹਾਈ ਬੀ. ਪੀ. ਗੁਰਦਿਆਂ ਲਈ ਸਹੀ ਨਹੀਂ ਹੈ। ਕਿਉਂਕਿ ਇਸ ਦਾ ਸਿੱਧਾ ਅਸਰ ਯੂਰਿਨ 'ਤੇ ਪੈਂਦਾ ਹੈ ਜਿਸ ਨਾਲ ਬੁਲਬੁਲੇ ਬਣਦੇ ਹਨ।
5. ਪ੍ਰੋਟੀਨਿਊਰੀਆ
ਜੇ ਯੂਰਿਨ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੈ ਤਾਂ ਇਸ ਸਥਿਤੀ ਨੂੰ ਪ੍ਰੋਟੀਨਿਊਰੀਆ ਕਿਹਾ ਜਾਂਦਾ ਹੈ। ਇਸ ਸਥਿਤੀ ਉਦੋਂ ਬਣਦੀ ਹੈ ਜਦੋਂ ਗੁਰਦੇ ਬਿਹਤਰ ਤਰੀਕੇ ਨਾਲ ਪ੍ਰੋਟੀਨ ਫਿਲਟਰ ਨਹੀਂ ਕਰ ਪਾਉਂਦੇ।
6. ਯੂ. ਆਈ. ਟੀ.
ਕਦੇ-ਕਦੇ ਯੂਰੀਨਰੀ 'ਚ ਬੈਕਟੀਰੀਆ ਇਨਫੈਕਸ਼ਨ ਹੋ ਜਾਂਦਾ ਹੈ। ਜਿਸ ਕਾਰਨ ਯੂਰਿਨ 'ਚ ਬੁਲਬੁਲੇ ਬਨਣ ਲੱਗਦੇ ਹਨ।
7. ਦਿਲ ਸੰਬੰਧੀ ਸਮੱਸਿਆ
ਯੂਰਿਨ 'ਚ ਝੱਗ ਬਨਣ ਦੀ ਇਸ਼ਾਰਾ ਕਈ ਵਾਰੀ ਕਾਰਡਿਓਵੈਸੂਲਰ ਵੱਲ ਹੁੰਦਾ ਹੈ। ਯੂਰਿਨ 'ਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਸਟਰੋਕ ਦੇ ਮੌਕੇ ਵੱਧ ਜਾਂਦੇ ਹਨ।
ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਪੇਟ ਦੇ ਕੀੜੇ ਸਾਫ
NEXT STORY