ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਟੇਬਲ ਕੁਰਸੀ, ਬੈੱਡ, ਸੌਫ਼ੇ ਆਦਿ ’ਤੇ ਬੈਠ ਕੇ ਭੋਜਨ ਕਰਦੇ ਹਨ। ਕਈ ਲੋਕ ਅਜਿਹੇ ਵੀ ਹਨ, ਜੋ ਟੀ.ਵੀ ਜਾਂ ਮੋਬਾਇਲ ਵੇਖਦੇ ਹੋਏ ਵੀ ਭੋਜਨ ਕਰਦੇ ਹਨ, ਜੋ ਸਿਹਤ ਲਈ ਠੀਕ ਨਹੀਂ ਹੈ। ਸਾਡੇ ਦੇਸ਼ 'ਚ ਜ਼ਮੀਨ 'ਤੇ ਬੈਠ ਕੇ ਭੋਜਨ ਖਾਣਾ ਪੁਰਾਣੀ ਪੰਰਪਰਾ ਰਹੀ ਹੈ। ਹੁਣ ਸਮਾਂ ਇੰਨਾ ਬਦਲ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਕੋਲ ਦਿਨ ‘ਚ ਇਕ ਵਾਰ ਵੀ ਇਕੱਠੇ ਭੋਜਨ ਖਾਣ ਦਾ ਸਮਾਂ ਨਹੀਂ ਹੁੰਦਾ। ਅੱਜ ਕੱਲ ਉਹ ਸਮਾਂ ਕਿੱਥੇ ਹੈ ਕਿ ਕੋਈ ਜ਼ਮੀਨ ‘ਤੇ ਬੈਠ ਕੇ ਖਾਣਾ ਖਾਵੇ। ਅੱਜ ਕੱਲ ਦੇ ਬੱਚੇ ਬੈੱਡ ਜਾਂ ਫਿਰ ਡਾਈਨਿੰਗ ਟੇਬਲ ‘ਤੇ ਭੋਜਨ ਕਰਦੇ ਹਨ। ਜੇ ਉਨ੍ਹਾਂ ਨੂੰ ਥੱਲੇ ਬੈਠਣ ਲਈ ਕਿਹਾ ਜਾਵੇ ਤਾਂ ਉਹ 100 ਕਾਰਨ ਗਿਣਾ ਦਿੰਦੇ ਹਨ। ਜ਼ਮੀਨ ‘ਤੇ ਬੈਠ ਕੇ ਖਾਣਾ ਖਾਣ ਨਾਲ ਸਾਡੇ ਸਰੀਰ ਦਾ ਪੋਸਚਰ ਸਹੀ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਲੋਕ ਡਾਈਨਿੰਗ ਟੇਬਲ 'ਤੇ ਬੈਠ ਕੇ ਭੋਜਨ ਕਰਦੇ ਹਨ ਪਰ ਕਈ ਘਰਾਂ 'ਚ ਲੋਕ ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਹਨ। ਜ਼ਮੀਨ 'ਤੇ ਬੈਠ ਕੇ ਭੋਜਨ ਖਾਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ, ਜਿਵੇਂ....
ਪੋਸਚਰ ਸਹੀ ਰਹਿੰਦਾ ਹੈ
ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਨਾਲ ਸਾਡੇ ਸਰੀਰ ਦਾ ਪੋਸਚਰ ਠੀਕ ਰਹਿੰਦਾ ਹੈ। ਜਦੋਂ ਅਸੀਂ ਜ਼ਮੀਨ 'ਤੇ ਬੈਠਦੇ ਸਮੇਂ ਸਿੱਧੇ ਹੋ ਕੇ ਬੈਠਦੇ ਹਨ ਤਾਂ ਸਾਡੇ ਸਰੀਰ ਦਾ ਆਕਾਰ ਸਹੀ ਹੁੰਦਾ ਹੈ। ਸਹੀ ਪੋਸਚਰ ’ਚ ਬੈਠਣ ਨਾਲ ਸਰੀਰ ’ਚ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ।

ਸਿਹਤਮੰਦ ਰਹਿੰਦਾ ਹੈ ਦਿਲ
ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਜ਼ਮੀਨ ’ਤੇ ਬੈਠਣ ਨਾਲ ਖੂਨ ਦਾ ਸੰਚਾਰ ਵੱਧਦਾ ਹੈ ਅਤੇ ਮਾਸਪੇਸ਼ੀਆਂ ਦਾ ਖਿਚਾਅ ਘਟ ਹੋ ਜਾਂਦਾ ਹੈ।
ਮਾਨਸਿਕ ਤਣਾਅ ਤੋਂ ਮਿਲਦੀ ਹੈ ਰਾਹਤ
ਜ਼ਮੀਨ ’ਤੇ ਅਸੀਂ ਜਿਹੜੇ ਪੋਸਚਰ ’ਚ ਬੈਠ ਕੇ ਖਾਣਾ ਖਾਂਦੇ ਹਾਂ, ਉਸ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਹ ਇਕ ਤਰੀਕੇ ਨਾਲ ਸੁਖਾਸਨ ਯੋਗ ਦਾ ਪੋਸਚਰ ਬਣ ਜਾਂਦਾ ਹੈ, ਜਿਸ ਨਾਲ ਕਈ ਫ਼ਾਇਦੇ ਹੁੰਦੇ ਹਨ।
ਪਾਚਨ ਸ਼ਕਤੀ ਹੁੰਦੀ ਹੈ ਮਜ਼ਬੂਤ
ਜੇਕਰ ਖਾਣਾ ਖਾਣ ਤੋਂ ਬਾਅਦ ਜੇਕਰ ਤੁਹਾਡੇ ਢਿੱਡ ’ਚ ਗੜਬੜੀ ਹੁੰਦੀ ਹੈ ਤਾਂ ਇਸ ਤੋਂ ਵਧੀਆ ਤਰੀਕਾ ਕੋਈ ਹੋਰ ਨਹੀਂ। ਜੇਕਰ ਤੁਸੀਂ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਜ਼ਮੀਨ 'ਤੇ ਬੈਠ ਕੇ ਖਾਣਾ ਜ਼ਰੂਰ ਖਾਓ। ਜਦੋਂ ਤੁਸੀਂ ਬਿਸਤਰ ਜਾਂ ਡਾਇਨਿੰਗ ਟੇਬਲ 'ਤੇ ਬੈਠਦੇ ਹੋ ਤਾਂ ਤੁਸੀਂ ਇਕੋ ਪੋਜ਼ ਵਿਚ ਰਹਿੰਦੇ ਹੋ। ਜ਼ਮੀਨ 'ਤੇ ਖਾਣਾ ਖਾਂਦੇ ਸਮੇਂ ਤੁਸੀਂ ਪਲੇਟ ਵੱਲ ਝੁਕਦੇ ਹੋ ਅਤੇ ਫਿਰ ਪਿੱਛੇ ਹੁੰਦੇ ਹੋ, ਅਜਿਹੀ ਸਥਿਤੀ ਵਿਚ ਤੁਹਾਡੀ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ।

ਬਲੱਡ ਸਰਕੁਲੇਸ਼ਨ ਹੁੰਦਾ ਹੈ ਤੇਜ਼
ਜ਼ਮੀਨ 'ਤੇ ਬੈਠਣ ਨਾਲ ਨਸਾਂ ’ਚ ਖਿਚਾਅ ਆਉਂਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ, ਜਿਸ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਦਿਲ ਦੇ ਰੋਗੀਆਂ ਲਈ ਇਹ ਤਰੀਕਾ ਸਭ ਤੋਂ ਵਧੀਆ ਹੈ।
ਭਾਰ ਹੁੰਦਾ ਹੈ ਕੰਟਰੋਲ
ਭਾਰ ਅਤੇ ਪਾਚਨ ਕਿਰਿਆ ਵਿੱਚ ਇੱਕ ਸਬੰਧ ਹੁੰਦਾ ਹੈ, ਜਿਸ ਨਾਲ ਪਾਚਨ ਠੀਕ ਰਹਿੰਦਾ ਹੈ ਅਤੇ ਭਾਰ ਕੰਟਰੋਲ ’ਚ ਰਹਿੰਦਾ ਹੈ। ਜਦੋਂ ਤੁਸੀਂ ਜ਼ਮੀਨ ’ਤੇ ਬੈਠਦੇ ਹੋ ਤਾਂ ਤੁਹਾਨੂੰ ਖਾਣ-ਪੀਣ ਦੀਆਂ ਚੀਜ਼ਾਂ ਲੈਣ ਲਈ ਉੱਠਣਾ ਪੈਂਦਾ ਹੈ ਅਤੇ ਫਿਰ ਬੈਠਣਾ ਪੈਂਦਾ ਹੈ। ਅਜਿਹਾ ਕਰਨ ਨਾਲ ਤੁਹਾਡੀ ਕਸਰਤ ਹੋ ਜਾਂਦੀ ਹੈ, ਜਿਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।

Health Tips: ਗਰਮੀਆਂ ’ਚ ਸਿਹਤ ਦਾ ਧਿਆਨ ਰੱਖਣ ਲਈ ਖ਼ੁਰਾਕ ’ਚ ਸ਼ਾਮਲ ਕਰੋ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
NEXT STORY