ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਗਰਮੀ ਦਾ ਕਹਿਰ ਤੇਜ਼ੀ ਨਾਲ ਜਾਰੀ ਹੈ, ਜਿਸ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਤੇਜ਼ ਧੁੱਪ, ਗਰਮੀ ਅਤੇ ਹੁੰਮਸ ਭਰੇ ਇਸ ਮੌਸਮ ’ਚ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਗਰਮੀ ਦੇ ਮੌਸਮ ਵਿੱਚ ਭੁੱਖ ਬਹੁਤ ਘੱਟ ਲੱਗਦੀ ਹੈ ਅਤੇ ਦਿਨ ਭਰ ਪਿਆਸ ਲੱਗਣ ਕਾਰਨ ਮੂੰਹ ਸੁੱਕਣ ਲੱਗਦਾ ਹੈ। ਗਰਮੀਆਂ 'ਚ ਢਿੱਡ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਰੀਰ ਨੂੰ ਗਰਮੀ ਲੱਗਣ ’ਤੇ ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਸ ਭਿਆਨਕ ਗਰਮੀ 'ਚ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖ ਸਕਦੇ ਹੋ....
ਗਰਮੀਆਂ ਦੇ ਮੌਸਮ ’ਚ ਖਾਓ ਹਲਕਾ ਭੋਜਨ
ਗਰਮੀ ਦੇ ਮੌਸਮ ’ਚ ਤੁਹਾਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਖ਼ੁਰਾਕ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ ’ਚ ਵੱਧ ਤੋਂ ਵੱਧ ਫਲ ਖਾਓ ਅਤੇ ਤੇਜ਼ ਮਸਾਲੇਦਾਰ ਭੋਜਨ ਤੋਂ ਦੂਰ ਰਹੋ। ਗਰਮੀਆਂ ’ਚ ਤੁਹਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਸੌਖੇ ਤਰੀਕੇ ਨਾਲ ਹਜ਼ਮ ਹੋ ਸਕਣ।

ਮੌਸਮੀ ਫਲਾਂ ਦਾ ਸੇਵਨ ਕਰੋ
ਗਰਮੀਆਂ 'ਚ ਤੁਹਾਨੂੰ ਮੌਸਮੀ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਪਾਣੀ ਨਾਲ ਭਰਪੂਰ ਫਲ ਤਰਬੂਜ਼, ਖਰਬੂਜਾ ਆਦਿ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਤੁਹਾਨੂੰ ਗਰਮੀਆਂ ’ਚ ਸੰਤਰੇ, ਅੰਗੂਰ, ਲੀਚੀ, ਚੈਰੀ, ਆੜੂ ਤੇ ਅੰਬ ਵਰਗੇ ਫਲਾਂ ਦਾ ਵੀ ਸੇਵਨ ਕਰਨਾ ਚਾਹੀਦਾ ਹੈ। ਇਹ ਫਲ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ 'ਚ ਮਦਦ ਕਰ ਸਕਦੇ ਹਨ।
ਮੌਸਮੀ ਸਬਜ਼ੀਆਂ ਖਾਓ
ਗਰਮੀਆਂ 'ਚ ਤੁਹਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਗਰਮੀਆਂ ’ਚ ਤੁਸੀਂ ਤੋਰੀ, ਲੌਕੀ, ਭਿੰਡੀ, ਕਰੇਲਾ ਵਰਗੀਆਂ ਸਬਜ਼ੀਆਂ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਸਬਜ਼ੀਆਂ ਵਿੱਚ ਘੱਟ ਮਸਾਲਿਆਂ ਦੀ ਵਰਤੋਂ ਕਰੋ, ਜਿਸ ਨਾਲ ਤੁਹਾਡੀ ਸਿਹਤ ਪੂਰੀ ਤਰ੍ਹਾਂ ਤੰਦਰੁਸਤ ਰਹੇਗੀ।

ਗਰਮੀਆਂ ’ਚ ਲੱਸੀ, ਮੱਖਣ, ਦਹੀਂ ਵਰਗੀਆਂ ਚੀਜ਼ਾਂ ਦਾ ਜ਼ਰੂਰ ਕਰੋ ਸੇਵਨ
ਆਪਣੇ-ਆਪ ਨੂੰ ਗਰਮੀ ਤੋਂ ਬਚਾਉਣ ਲਈ ਤੁਹਾਨੂੰ ਦਹੀਂ, ਮੱਖਣ, ਲੱਸੀ ਵਰਗੀਆਂ ਚੀਜ਼ਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਨਿੰਬੂ ਪਾਣੀ ਨਿਯਮਿਤ ਰੂਪ ਨਾਲ ਪੀਣਾ ਚਾਹੀਦਾ ਹੈ। ਗਰਮੀਆਂ ’ਚ ਜੇਕਰ ਤੁਹਾਡਾ ਠੰਡਾ ਪੀਣ ਨੂੰ ਦਿਲ ਕਰਦਾ ਹੈ ਤਾਂ ਤੁਸੀਂ ਤਰਬੂਜ਼, ਅੰਬ, ਲੀਚੀ ਦਾ ਸ਼ਰਬਤ ਬਣਾ ਕੇ ਪੀ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਨਗੇ। ਤੁਸੀਂ ਬੇਲ ਸ਼ਰਬਤ ਵੀ ਬਣਾ ਕੇ ਪੀ ਸਕਦੇ ਹੋ।
ਖੁਦ ਨੂੰ ਰੱਖੋ ਹਾਈਡਰੇਟ
ਗਰਮੀਆਂ ’ਚ ਆਪਣੇ-ਆਪ ਨੂੰ ਹਾਈਡਰੇਟ ਰੱਖਣ ਲਈ ਜਿੰਨਾ ਹੋ ਸਕੇ ਪਾਣੀ ਪੀਓ। ਸਰੀਰ ਨੂੰ ਸਿਹਤਮੰਦ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਦੁੱਧ, ਦਹੀਂ, ਜੂਸ, ਲੱਸੀ, ਮੱਖਣ, ਨਿੰਬੂ ਪਾਣੀ ਵਰਗੀਆਂ ਚੀਜ਼ਾਂ ਨੂੰ ਤੁਸੀਂ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ ਅਤੇ ਗਲੂਕਨ ਡੀ ਦਾ ਵੀ ਸੇਵਨ ਕਰਦੇ ਰਹੋ। ਇਸ ਤੋਂ ਇਲਾਵਾ ਤੁਹਾਨੂੰ ਦਿਨ 'ਚ ਇਕ ਗਲਾਸ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ 'ਚ ਪਾਣੀ ਦੀ ਘਾਟ ਨਹੀਂ ਹੋਵੇਗੀ।

ਗਰਭਵਤੀ ਔਰਤਾਂ ਰੱਖਣ ਖ਼ਾਸ ਧਿਆਨ, ਗਰਭ 'ਚ ਪਲ ਰਹੇ ਬੱਚਿਆਂ ਨੂੰ ਇੰਝ ਹੁੰਦੈ ਮੰਕੀਪਾਕਸ
NEXT STORY