ਮੌਸਮੀ ਨਿੰਬੂ ਅਤੇ ਸੰਤਰੇ ਇਕ ਤਰ੍ਹਾਂ ਦਾ ਹੀ ਫਲ ਹੈ। ਇਸ ਦਾ ਜੂਸ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਖੱਟੇ-ਮਿੱਠੇ ਸਵਾਦ ਵਾਲਾ ਇਹ ਫਲ ਖਾਣ 'ਚ ਸਵਾਦ ਹੋਣ ਦੇ ਨਾਲ-ਨਾਲ ਬਹਤੁ ਹੀ ਫਾਇਦੇਮੰਦ ਵੀ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
1. ਇਸ 'ਚ ਵਿਟਾਮਿਨ 'ਸੀ' ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਦੰਦਾਂ ਅਤੇ ਮਸੂੜਿਆਂ ਨੂੰ ਸੁੱਰਖਿਆ ਮਿਲਦੀ ਹੈ।
2. ਮੌਸਮੀ ਜੂਸ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਠੀਕ ਹੋ ਜਾਂਦੀ ਹੈ।
3. ਗਰਭ-ਅਵਸਥਾ 'ਚ ਇਸ ਨੂੰ ਖਾਣ ਨਾਲ ਜਾਂ ਜੂਸ ਪੀਣ ਨਾਲ ਉਲਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
4. ਬੁਖਾਰ ਜਾਂ ਕਿਸੀ ਹੋਰ ਕਾਰਨ ਆਈ ਕਮਜ਼ੋਰੀ ਨੂੰ ਦੂਰ ਕਰਨ ਲਈ ਮੌਸਮੀ ਬਹੁਤ ਹੀ ਫਾਇਦੇਮੰਦ ਹੈ।
5. ਕਬਜ਼ ਤੋਂ ਪਰੇਸ਼ਾਨ ਹੈ ਤਾਂ 200 ਗ੍ਰਾਮ ਮੌਸਮੀ ਦਾ ਜੂਸ ਪੀ ਲਓ।
6. ਮੌਸਮੀ ਇਕ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਫਲ ਹੈ। ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ।
7. ਇਸ ਦੇ ਸੇਵਨ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।
8. ਮੌਸਮੀ ਦੇ 100 ਗ੍ਰਾਮ ਜੂਸ 'ਚ ਪੰਜਾਹ ਗ੍ਰਾਮ ਹਲਕਾ ਗਰਮ ਪਾਣੀ, ਥੌੜਾ ਜਿਹਾ ਜੀਰਾ ਭੁੰਨ੍ਹ ਕੇ ਅਤੇ ਸੋਂਠ ਨੂੰ ਮਿਲਾ ਕੇ ਪੀਣ ਨਾਲ ਦਮਾ ਰੋਗ ਦੂਰ ਹੋ ਜਾਂਦਾ ਹੈ।
9. ਸਰਦੀ ਜ਼ੁਕਾਮ 'ਚ ਵੀ ਮੌਸਮੀ ਬਹੁਤ ਹੀ ਫਾਇਦੇਮੰਦ ਹੈ।
10. ਮੌਸਮੀ ਖਾਣ ਨਾਲ ਕੈਸਟਰੋਲ ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਹੈ।
ਇਸ ਦਰੱਖਤ ਦੇ ਫਲ, ਛਿੱਲ ਅਤੇ ਪੱਤਿਆਂ ਦੀ ਵਰਤੋਂ ਕਰਕੇ ਕਈ ਰੋਗਾਂ ਤੋਂ ਮਿਲ ਸਕਦੀ ਹੈ ਰਾਹਤ
NEXT STORY