ਨਵੀਂ ਦਿੱਲੀ- ਮੂੰਹ 'ਚ ਛਾਲੇ ਹੋਣ ਦੇ ਕਈ ਕਾਰਨ ਹੁੰਦੇ ਹਨ। ਕਈ ਵਾਰ ਅਜਿਹਾ ਢਿੱਡ ਨਾ ਸਾਫ਼ ਹੋਣ ਕਾਰਨ ਵੀ ਹੁੰਦਾ ਹੈ। ਮੂੰਹ 'ਚ ਛਾਲੇ ਪੈ ਜਾਣ 'ਤੇ ਇਨਸਾਨ ਨੂੰ ਖਾਣ-ਪੀਣ 'ਚ ਬਹੁਤ ਪਰੇਸ਼ਨੀ ਹੁੰਦੀ ਹੈ, ਜਿਸ ਕਾਰਨ ਕਈ ਵਾਰ ਕਮਜ਼ੋਰੀ ਵੀ ਆ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸਣ ਵਾਲੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।
ਲਸਣ ਦੀ ਵਰਤੋਂ
ਲਸਣ 'ਚ ਐਂਟੀ-ਬਾਇਓਟਿਕ ਗੁਣ ਮੌਜੂਦ ਹੁੰਦੇ ਹਨ ਜਿਸ ਦੇ ਕਾਰਨ ਇਸ ਨੂੰ ਵਰਤੋਂ ਕਰਨ ਨਾਲ ਛਾਲਿਆਂ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨੂੰ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਕੁਝ ਲਸਣ ਦੀਆਂ ਕਲੀਆਂ ਲਓ ਅਤੇ ਉਨ੍ਹਾਂ ਦਾ ਪੇਸਟ ਬਣਾ ਲਓ। ਫਿਰ ਛਾਲਿਆਂ ਦੇ ਉਪਰ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।

ਟੀ-ਟ੍ਰੀ ਆਇਲ
ਟੀ-ਟ੍ਰੀ ਆਇਲ 'ਚ ਐਂਟੀ-ਬੈਕਟੀਰੀਅਲ ਪ੍ਰਾਪਟੀਜ਼ ਪਾਈ ਜਾਂਦੀ ਹੈ ਜੋ ਮੂੰਹ ਦੇ ਛਾਲਿਆਂ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਟੀ-ਟ੍ਰੀ ਆਇਲ ਨੂੰ ਪ੍ਰਭਾਵਿਤ ਹਿੱਸੇ 'ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਇਸ ਪਰੇਸ਼ਾਨੀ ਤੋਂ ਆਰਾਮ ਮਿਲੇਗਾ।

ਦੇਸੀ ਘਿਓ ਦੀ ਵਰਤੋਂ
ਦੇਸੀ ਘਿਓ ਦੀ ਵਰਤੋਂ ਕਰਨ ਨਾਲ ਮੂੰਹ ਦੇ ਛਾਲੇ ਘੱਟ ਹੁੰਦੇ ਹਨ। ਘਿਓ ਨੂੰ ਮੂੰਹ ਦੇ ਛਾਲਿਆਂ ਲਈ ਇੰਨਾ ਲਾਭਕਾ ਮੰਨਿਆ ਜਾਂਦਾ ਹੈ ਕਿ ਕੁਝ ਦਿਨ ਦੇ ਇਸਤੇਮਾਲ ਦੇ ਅੰਦਰ ਹੀ ਇਹ ਛਾਲਿਆਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੰਦਾ ਹੈ। ਅਜਿਹਾ ਕਰਨ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਮੂੰਹ ਦੇ ਛਾਲਿਆਂ 'ਤੇ ਦੇਸੀ ਘਿਓ ਨੂੰ ਲਗਾਓ ਅਤੇ ਸਵੇਰੇ ਉਠ ਕੇ ਕੁਰਲੀ ਕਰ ਲਓ।
ਜ਼ਿੰਦਗੀ ਭਰ ਕਦੇ ਝੁਕਣ ਨਹੀਂ ਦੇਣਗੇ ਇਹ ਦੇਸੀ ਨੁਸਖ਼ੇ
NEXT STORY