ਜਲੰਧਰ: ਖਿਚੜੀ ਭਾਰਤੀ ਭੋਜਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਖਾਣ 'ਚ ਸੁਆਦਿਸ਼ਟ ਹੋਣ ਦੇ ਨਾਲ ਖਿਚੜੀ ਸਿਹਤ ਲਈ ਵੀ ਫ਼ਾਇਦੇਮੰਦ ਹੈ ਪਰ ਜੇਕਰ ਤੁਸੀਂ ਦਾਲ ਦੀ ਖਿਚੜੀ ਖਾ ਕੇ ਬੋਰ ਹੋ ਗਏ ਹੋ ਚਾਂ ਇਸ ਵਾਰ ਪਾਲਕ ਦੀ ਖਿਚੜੀ ਬਣਾ ਸਕਦੇ ਹੋ। ਚੱਲੋ ਤੁਹਾਨੂੰ ਦੱਸਦੇ ਹਾਂ ਪਾਲਕ ਖਿਚੜੀ ਬਣਾਉਣ ਦੀ ਆਸਾਨ ਰੈਸਿਪੀ।
ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ
ਸਮੱਗਰੀ
ਚੌਲ-2 ਕੱਪ
ਪਾਲਕ-200 ਗ੍ਰਾਮ
ਹਲਦੀ ਪਾਊਡਰ-1/2 ਚਮਚਾ
ਪੀਲੀ ਮੂੰਗੀ ਦੀ ਦਾਲ-1/3 ਕੱਪ
ਲਸਣ-4-5 ਕਲੀਆਂ
ਜੀਰਾ-1/2 ਚਮਚਾ
ਗੰਢਾ-1 ਕੱਟਿਆ ਹੋਇਆ
ਘਿਓ- 1 ਚਮਚਾ
ਗਰਮ ਮਸਾਲਾ-1/2 ਚਮਚਾ
ਟਮਾਟਰ-1 ਕੱਟਿਆ ਹੋਇਆ
ਲੂਣ ਸੁਆਦ ਅਨੁਸਾਰ
ਅਦਰਕ-1/2 ਚਮਚਾ (ਕੱਦੂਕਸ ਕੀਤਾ ਹੋਇਆ)
ਲੌਂਗ-2
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
ਬਣਾਉਣ ਦਾ ਤਾਰੀਕਾ
1. ਸਭ ਤੋਂ ਪਹਿਲਾਂ ਦਾਲ ਅਤੇ ਚੌਲ ਸਾਫ ਕਰਕੇ ਚੰਗੀ ਤਰ੍ਹਾਂ ਧੋ ਲਓ।
2. ਕੁੱਕਰ 'ਚ ਦਾਲ, ਚੌਲ, ਪਾਣੀ, ਲੌਂਗ, ਹਲਦੀ ਪਾਊਡਰ, ਲੂਣ, ਲਸਣ ਅਤੇ ਅਦਰਕ ਪਾ ਕੇ 3-4 ਸੀਟੀਆਂ ਲਗਾਓ।
3. ਉਦੋਂ ਤੱਕ ਪਾਲਕ ਨੂੰ ਸਾਫ ਕਰਕੇ ਕੱਟ ਲਓ ਅਤੇ ਫਿਰ ਮਿਕਸਰ 'ਚ ਸਮੂਦ ਪੀਸ ਲਓ।
4. ਇਕ ਪੈਨ 'ਚ ਘਿਓ ਗਰਮ ਕਰਕੇ ਪੀਸੀ ਪਾਲਕ, ਗਰਮ ਮਸਾਲਾ, ਪਿਆਜ਼, ਲਸਣ ਅਤੇ ਟਮਾਟਰ ਭੂਰੇ ਹੋਣ ਤੱਕ ਭੁੰਨੋ।
5. ਫਿਰ ਇਸ 'ਚ ਪੀਸੀ ਪਾਲਕ ਨੂੰ ਖਿਚੜੀ 'ਚ ਪਾ ਕੇ ਕੁਝ ਦੇਰ ਪੱਕਣ ਲਈ ਛੱਡ ਦਿਓ।
6. ਦੂਜੇ ਪੈਨ 'ਚ ਘਿਓ ਗਰਮ ਕਰਕੇ ਜੀਰਾ, ਲਸਣ ਅਤੇ ਲਾਲ ਮਿਰਚ ਭੁੰਨ ਕੇ ਤੜਕਾ ਲਗਾਓ।
7. ਲਓ ਜੀ ਤੁਹਾਡੇ ਖਾਣ ਲਈ ਪੌਸ਼ਟਿਕ ਅਤੇ ਸੁਆਦਿਸ਼ਟ ਖਿਚੜੀ ਬਣ ਕੇ ਤਿਆਰ ਹੈ। ਹੁਣ ਤੁਸੀਂ ਇਸ 'ਤੇ ਮੱਖਣ ਪਾ ਕੇ ਆਚਾਰ ਦੇ ਨਾਲ ਗਰਮਾ-ਗਰਮ ਖਾਓ।
ਦੰਦਾਂ ਨੂੰ ਚਮਕਦਾਰ ਅਤੇ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
NEXT STORY