ਜਲੰਧਰ— ਡ੍ਰੈਗਨ ਫਰੂਟ ਮਤਲਬ, ਉੱਪਰ ਤੋਂ ਕਾਫੀ ਉਬੜ-ਖਾਬੜ ਜਿਹਾ ਦਿਖਾਈ ਦੇਣ ਵਾਲਾ ਇਹ ਫਲ ਅੰਦਰ ਤੋਂ ਕਾਫੀ ਨਰਮ ਅਤੇ ਟੇਸਟੀ ਹੁੰਦਾ ਹੈ। ਇਸ ਦਾ ਸੁਆਦ ਕੀਵੀ ਦੀ ਤਰ੍ਹਾਂ ਰਸੀਲਾ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਕਈ ਪੋਸ਼ਕ ਤੱਕ ਜਿਵੇਂ ਐਂਟੀਆਕਸੀਡੈਂਟ, ਫਾਈਬਰ, ਵਿਟਾਮਿਨ ਸੀ, ਪ੍ਰੋਟੀਨ ਅਤੇ ਕੈਲਸ਼ੀਅਮ ਦੀ ਬਹੁਤ ਮਾਤਰਾ ਹੁੰਦੀ ਹੈ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਸਰੀਰ ਦੀ ਸੁਰੱਖਿਆ ਕਰਦੇ ਹਨ। ਡ੍ਰੈਗਨ ਫਰੂਟ ਦੀ ਸਮੂਦੀ ਜਾਂ ਫਿਰ ਇਸ ਦੇ ਸਲਾਦ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਬੁੱਢਾਪੇ ਦੀ ਪ੍ਰੇਸ਼ਾਨੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਇਸ ਫਲ ਨੂੰ ਜ਼ਰੂਰ ਸ਼ਾਮਲ ਕਰੋ। ਅੱਜ ਅਸੀਂ ਤੁਹਾਨੂੰ ਇਸ ਫਲ ਦੇ ਅਣਗਣਿਤ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਲੰਬੇ ਸਮੇਂ ਤੱਕ ਬੁੱਢਾਪੇ ਤੋਂ ਬਚਾਏ ਰੱਖਣ 'ਚ ਮਦਦ ਕਰਨਗੇ।
ਕੋਲੇਸਟ੍ਰੋਲ ਕੰਟਰੋਲ
ਇਸ ਫਲ 'ਚ ਕੋਲੇਸਟ੍ਰੋਲ ਦੀ ਮਾਤਰਾ ਘੱਟ ਹੁੰਦੀ ਹੈ। ਇਸ ਫਲ ਨੂੰ ਰੋਜ਼ਾਨਾ ਖਾਣ ਨਾਲ ਦਿਲ ਠੀਕ ਰਹਿੰਦਾ ਹੈ ਅਤੇ ਕੋਲੋਸਟਰੋਲ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।
2. ਬਲੱਡ ਸ਼ੂਗਰ
ਇਸ ਫਲ ਨੂੰ ਖਾਣ ਨਾਲ ਬਲੱਡ ਸ਼ੂਗਰ ਵੀ ਕੰਟਰੋਲ 'ਚ ਰਹਿੰਦਾ ਹੈ। ਜੇਕਰ ਤੁਸੀਂ ਬਲੱਡ ਸ਼ੂਗਰ ਦੇ ਮਰੀਜ਼ ਹੈ ਤਾਂ ਅੱਜ ਹੀ ਆਪਣੀ ਡਾਈਟ 'ਚ ਇਸ ਫਲ ਨੂੰ ਸ਼ਾਮਿਲ ਕਰੋ। ਇਸ 'ਚ ਮੌਜ਼ੂਦ ਫਾਈਬਰ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਦਾ ਹੈ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ।
3. ਕੈਂਸਰ ਦੀ ਰੋਕਥਾਮ
ਡ੍ਰੈਗਨ ਫਰੂਟ ਖਾਣ ਨਾਲ ਫ੍ਰੀ ਰੈਡਿਕਲਸ ਅਤੇ ਕੈਂਸਰ ਪੈਦਾ ਕਰਨ ਵਾਲੇ ਸੈੱਲ 'ਚ ਰੋਕਥਾਮ ਬਣੀ ਰਹਿੰਦੀ ਹੈ। ਇਸ ਫਲ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ, ਜਿਸ ਨਾਲ ਲਾਈਫ 'ਚ ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ।
4. ਬੁਢਾਪੇ ਦੀਆਂ ਨਿਸ਼ਾਨੀਆਂ
ਇਸ ਫਲ 'ਚ ਐਂਟੀਆਕਸੀਡੈਂਟ ਦੀ ਚੰਗੀ ਮਾਤਰਾ ਹੋਣ ਨਾਲ ਸਮੇਂ ਤੋਂ ਪਹਿਲਾਂ ਆਉਣ ਵਾਲੇ ਬੁੱਢਾਪੇ ਨੂੰ ਰੋਕਿਆ ਜਾ ਸਕਦਾ ਹੈ। ਸ਼ਹਿਦ 'ਚ ਇਸ ਫਲ ਨੂੰ ਮਿਲਾ ਕੇ ਫੇਸਮਾਸਕ ਬਣਾਓ ਅਤੇ ਰੋਜ਼ਾਨਾ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਜਵਾਨ ਰਹਿੰਦੀ ਹੈ।
ਸੀਤਾਫਲ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਖਤਮ
NEXT STORY