ਜਲੰਧਰ— ਕਾਲੇ ਛੋਲੇ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਕਾਰਬੋਹਾਈਡ੍ਰੇਟਸ, ਵਿਟਾਮਿਨ, ਅਤੇ ਪ੍ਰੋਟੀਨ ਹੁੰਦੇ ਹਨ, ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਕਾਲੇ ਛੋਲਿਆਂ ਦੀ ਸਬਜ਼ੀ ਬਣਾ ਕੇ ਖਾਂਦੇ ਹਨ ਪਰ ਪੁੰਗਰੇ ਹੋਏ ਛੋਲੇ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ। ਪੁੰਗਰੇ ਹੋਏ ਛੋਲਿਆਂ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਛੋਲਿਆਂ ਨੂੰ ਅਕੁੰਰਿਤ ਕਰਨ ਦੇ ਤਰੀਕੇ ਅਤੇ ਫਾਇਦਿਆਂ ਬਾਰੇ।
- ਪੁੰਗਰਣ ਦੇ ਤਰੀਕੇ ਬਾਰੇ
ਇਸ ਦੇ ਲਈ ਸਵੇਰੇ ਇਕ ਮੁੱਠੀ ਕਾਲੇ ਛੋਲੇ ਲੈ ਕੇ ਧੋ ਲਓ ਅਤੇ ਸਾਫ ਪਾਣੀ 'ਚ ਭਿਓ ਦਿਓ। ਰਾਤ ਨੂੰ ਸੌਂਣ ਤੋਂ ਪਹਿਲਾਂ ਇਸਦਾ ਪਾਣੀ ਕੱਢ ਦਿਓ ਕਿਸੇ ਗਿੱਲੇ ਕੱਪੜੇ ਲਪੇਟ ਕੇ ਕਿਸੇ ਹਵਾਦਾਰ ਜਗ੍ਹਾ 'ਤੇ ਰੱਖ ਦਿਓ। ਅਗਲੀ ਸਵੇਰ ਇਹ ਅੰਕੁਰਿਤ ਹੋ ਜਾਣਗੇ। ਇਸ 'ਚ ਨਮਕ ਅਤੇ ਮਸਾਲਾ ਪਾ ਕੇ ਖਾ ਸਕਦੇ ਹੋ।
- ਫਾਇਦੇ
1. ਊਰਜਾ
ਪੁੰਗਰੇ ਛੋਲਿਆਂ 'ਚ ਕਾਫੀ ਮਾਤਰਾ 'ਚ ਊਰਜਾ ਹੁੰਦੀ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
2. ਮਰਦਾਂ ਦੀ ਕਮਜ਼ੋਰੀ
ਪੁੰਗਰੇ ਹੋਏ ਛੋਲੇ ਖਾਣ ਨਾਲ ਮਰਦਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ।
3. ਕਬਜ਼
ਇਸ 'ਚ ਕਾਫੀ ਮਾਤਰਾ 'ਚ ਫਾਇਬਰ ਪਾਏ ਜਾਂਦੇ ਹਨ ਜੋ ਪਾਚਣ ਕਿਰਿਆ ਨੂੰ ਸਿਹਤਮੰਦ ਕਰਦਾ ਹੈ। ਰੋਜ਼ਾਨਾ ਖਾਣ ਨਾਲ ਕਬਜ਼ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
4. ਯੂਰਿਨ ਦੀ ਪਰੇਸ਼ਾਨੀ
ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਯੂਰਿਨ ਦੀ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੂੰ ਪੁੰਗਰੇ ਹੋਏ ਛੋਲਿਆਂ ਦੇ ਨਾਲ ਗੁੜ ਖਾਣਾ ਚਾਹੀਦਾ ਹੈ।
5. ਚਮੜੀ ਦੀਆਂ ਪਰੇਸ਼ਾਨੀਆਂ
ਪੁੰਗਰੇ ਹੋਏ ਛੋਲਿਆਂ 'ਤੇ ਬਿਨਾਂ ਨਮਕ ਪਾਏ ਚਬਾ ਕੇ ਖਾਣ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ।
6. ਸਰਦੀ-ਜੁਕਾਮ
ਇਸ ਨੂੰ ਖਾਣ ਨਾਲ ਸਰਦੀ-ਜੁਕਾਮ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
7. ਸ਼ੂਗਰ
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੇ ਸਮੱਸਿਆ ਹੈ, ਉਨ੍ਹਾਂ ਲਈ ਇਹ ਬਹੁਤ ਲਾਭਕਾਰੀ ਹੈ।
ਜੇ ਤੁਸੀਂ ਵੀ ਖਾਂਦੇ ਹੋ ਮੋਮੋਜ ਤਾਂ ਇਹ ਖਬਰ ਹੈ ਤੁਹਾਡੇ ਲਈ
NEXT STORY